ਵਿਸਤਾਰ
ਡਾਓਨਲੋਡ Docx
ਹੋਰ ਪੜੋ
ਔ ਲੈਕ (ਵੀਐਤਨਾਮ) ਵਿੱਚ, ਕਿਸੇ ਭਿਕਸ਼ੂ ਜਾਂ ਨਨਾਂ ਜਾਂ ਪੁਜਾਰੀਆਂ ਜਾਂ ਪੋਪ, ਜਾਂ ਇੱਥੋਂ ਤੱਕ ਕਿ ਜੀਵਤ ਬੁੱਧਾਂ ਦੇ ਨਾਲ ਜਾਂ ਬਿਨਾਂ, ਔਲੈਕਸੀਜ਼(ਵੀਐਤਨਾਮੀਜ਼) ਲੋਕ ਪ੍ਰਮਾਤਮਾ ਨੂੰ "ਤ੍ਰੋਈ," ਜਾਂ "ਥੁੰਗ ਡੇ," ਜਾਂ "ਡਾਂਗ ਟੋਏ ਕਾਓ," "ਡਾਂਗ ਟੋਅਨ ਨਾਂਗ" ਕਹਿੰਦੇ ਹਨ। ਜਾਂ ਕਿਸੇ ਕਬੀਲੇ ਵਿੱਚ ਵੀ, ਉਹ ਪ੍ਰਮਾਤਮਾ ਨੂੰ "ਗਿਆਂਗ" ਕਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਇਸਦੀ ਸਪੈਲਿੰਗ G-I-À-N-G ਹੈ ਜਿਸਦੇ A ਅੱਖਰ ਦੇ ਉੱਪਰ ਕਰਾਸ ਹੈ: "Giàng।" ਅਤੇ ਉਹ ਸੱਚਮੁੱਚ ਵਿਸ਼ਵਾਸ ਕਰਦੇ ਹਨ ਕਿ ਟ੍ਰੋਏ ਮੌਜੂਦ ਹੈ, ਥੁੰਗ ਡੇ ਮੌਜੂਦ ਹੈ, ਡਾਂਗ ਟੋਏ ਕਾਓ, ਡਾਂਗ ਟੋਅਨ ਨਾਂਗ ਮੌਜੂਦ ਹੈ। ਇਥੋਂ ਤਕ ਇੱਕ ਦੇਸ਼, ਇੱਕ ਭਾਸ਼ਾ ਵਿੱਚ ਵੀ, ਉਹ ਪ੍ਰਮਾਤਮਾ ਨੂੰ ਵੱਖੋ-ਵੱਖਰੇ ਸਿਰਲੇਖ ਦਿੰਦੇ ਹਨ। "ਗਿਆਂਗ" ਸ਼ਾਇਦ ਉਨ੍ਹਾਂ ਔਲੈਕਸੀਜ਼ (ਵੀਐਤਨਾਮੀਜ਼) ਆਦਿਵਾਸੀਆਂ ਵਿੱਚੋਂ ਇੱਕ ਹੈ। ਔ ਲੈਕ (ਵੀਐਤਨਾਮ) ਦੇ ਕੁਝ ਵੱਖ-ਵੱਖ ਖੇਤਰਾਂ ਵਿੱਚ, ਸਾਡੇ ਕੋਲ 50 ਤੋਂ ਵੱਧ ਵੱਖ-ਵੱਖ ਨਸਲਾਂ ਹਨ ਅਤੇ ਉਹ ਪਹਿਲਾਂ ਤੋਂ ਹੀ ਸ਼ਾਂਤੀ ਨਾਲ ਇਕੱਠੇ ਰਹਿੰਦੇ ਆਏ ਹਨ।ਯੁੱਧ ਦੌਰਾਨ ਛੱਡ ਕੇ, ਜਿੱਥੇ ਵੱਖ-ਵੱਖ ਰਾਜਨੀਤਿਕ ਵਿਚਾਰਧਾਰਾਵਾਂ ਨੇ ਔ ਲੈਕ (ਵੀਐਤਨਾਮ) ਦੀ ਸ਼ਾਂਤੀ ਵਿੱਚ ਵਿਘਨ ਪਾਇਆ, ਅਤੇ ਫਿਰ ਇਸਨੇ ਬਹੁਤ ਸਾਰਾ ਖੂਨ-ਖਰਾਬਾ, ਬਹੁਤ ਮੁਸੀਬਤ ਪੈਦਾ ਕੀਤੀ, ਅਤੇ ਨਾਲ ਹੀ ਔ ਲੈਕ (ਵੀਐਤਨਾਮ) ਦੇ ਦੂਜੇ ਦੇਸ਼ਾਂ ਦੁਆਰਾ ਕੀਤੇ ਗਏ ਹਮਲੇ, ਅਤੇ ਉਨ੍ਹਾਂ ਦੀ ਆਪਣੀ ਵਿਸ਼ਵਾਸ ਪ੍ਰਣਾਲੀ, ਉਨ੍ਹਾਂ ਦੀ ਮਾਨਸਿਕਤਾ, ਉਨ੍ਹਾਂ ਦੇ ਸਮਾਜਿਕ ਕਿਸਮ ਦੇ ਸਥਾਪਿਤ ਜੀਵਨ ਢੰਗ 'ਤੇ ਹਮਲੇ, ਅਤੇ ਉਨ੍ਹਾਂ ਦੀ ਆਜ਼ਾਦੀ, ਉਨ੍ਹਾਂ ਦੀ ਇੱਜ਼ਤ ਲੁੱਟਣ, ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਰਾਜੇ ਨੂੰ ਬਾਹਰ ਸੁੱਟ ਦੇਣ ਕਾਰਨ। ਉਸ ਤੋਂ ਪਹਿਲਾਂ, ਅਸੀਂ ਆਪਣੇ ਰਾਜੇ ਨਾਲ ਠੀਕ ਸੀ। ਅਤੇ ਫਿਰ ਰਾਜੇ ਦੇ ਜਾਣ ਤੋਂ ਬਾਅਦ, ਇਹ ਹੋਰ ਵੀ ਮਾੜਾ ਹੋ ਗਿਆ। ਸਭ ਕੁਝ ਵਿਗੜ ਗਿਆ। ਇਹ ਹੇਠਾਂ ਵੱਲ ਚਲਾ ਗਿਆ। ਅਤੇ ਰਾਜੇ ਨੂੰ ਆਪਣੇ ਪਰਿਵਾਰ ਸਮੇਤ ਦੇਸ਼ ਨਿਕਾਲਾ ਦੇਣਾ ਪਿਆ, ਅਤੇ ਉਸਦਾ ਖਿਤਾਬ ਚਲਾ ਗਿਆ, ਉਸਦਾ ਦੇਸ਼ ਚਲਾ ਗਿਆ। ਅਤੇ ਰਾਜੇ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਕੀ ਕੀਤਾ? ਇਹ ਨਮੰਨਣਯੋਗ ਹੈ। ਇਹ ਬਹੁਤ ਜ਼ਿਆਦਾ ਦੁੱਖ ਹੈ, ਬਹੁਤ ਸਾਰੀਆਂ ਵਹਿਸ਼ੀ ਚੀਜ਼ਾਂ ਹਨ। ਅਸੀਂ ਇਸ ਬਾਰੇ ਹੋਰ ਗੱਲ ਨਹੀਂ ਕਰਾਂਗੇ। ਇਹ ਮੈਨੂੰ ਉਦਾਸ, ਉਦਾਸ ਅਤੇ ਬਹੁਤ, ਬਹੁਤ ਉਦਾਸ ਕਰਦਾ ਹੈ।ਹੁਣ, ਵੱਖ-ਵੱਖ ਧਰਮਾਂ ਵਿੱਚ, ਉਹ ਪ੍ਰਮਾਤਮਾ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਉਂਦੇ ਹਨ। ਜ਼ੋਰੋਐਸਟ੍ਰੀਅਨ ਧਰਮ ਵਾਂਗ, ਉਹ ਪ੍ਰਮਾਤਮਾ ਨੂੰ "ਅਹੁਰਾ ਮਜ਼ਦਾ" ਕਹਿੰਦੇ ਹਨ, ਅਤੇ ਇਸਨੂੰ ਹੋਰੋਮਾਜ਼ੇਸ ਵੀ ਕਿਹਾ ਜਾਂਦਾ ਹੈ। ਇਥੋਂ ਤਕ ਇੱਕ ਧਰਮ ਵਿੱਚ ਵੀ, ਉਹ ਕਈ ਵਾਰ ਪ੍ਰਮਾਤਮਾ ਨੂੰ ਵੱਖੋ-ਵੱਖਰੇ ਖਿਤਾਬ ਦਿੰਦੇ ਹਨ, ਅਤੇ ਕਿਉਂ ਨਹੀਂ? ਇਸ ਤੋਂ ਇਲਾਵਾ, ਪ੍ਰਮਾਤਮਾ ਦੀ ਸ਼ਕਤੀ ਹਰ ਥਾਂ ਹੈ, ਅਤੇ ਪ੍ਰਮਾਤਮਾ ਦੀ ਸ਼ਕਤੀ ਦੇ ਪੱਧਰ ਵੀ ਹਨ। ਸੋ ਕਈ ਵਾਰ ਗੁਰੂ ਜਾਂ ਜੋ ਵੀ ਉਸ ਧਰਮ ਦਾ ਸੰਸਥਾਪਕ ਹੈ, ਪ੍ਰਮਾਤਮਾ ਦੇ ਅਧਿਕਾਰ ਦੇ ਵੱਖ-ਵੱਖ ਪੱਧਰਾਂ ਨੂੰ ਪੂਰਾ ਕਰਦਾ ਹੈ। ਪ੍ਰਮਾਤਮਾ ਖੁਦ, ਹਾਂਜੀ, ਪਰ ਸ਼ਾਇਦ ਚੇਤਨਾ ਦੇ ਥੋੜ੍ਹੇ ਵੱਖਰੇ ਪੱਧਰਾਂ ਵਿੱਚ; ਇਹ ਉਸ ਵਿਅਕਤੀ 'ਤੇ ਨਿਰਭਰ ਕਰਦਾ ਹੈ ਜੋ ਇਸਨੂੰ ਪ੍ਰਾਪਤ ਕਰਦਾ ਹੈ। ਜੇਕਰ ਉਹ ਸਭ ਤੋਂ ਉਚਾ ਸੰਭਵ ਹੈ, ਤਾਂ ਉਹ ਪ੍ਰਮਾਤਮਾ ਤੋਂ ਸਿੱਧੀ ਸਿੱਖਿਆ ਪ੍ਰਾਪਤ ਕਰਦਾ ਹੈ ਅਤੇ ਪ੍ਰਮਾਤਮਾ ਨਾਲ ਸਿੱਧਾ ਗੱਲ ਕਰਦਾ ਹੈ। ਪਰ ਇਹ ਬਹੁਤ ਘੱਟ ਹੁੰਦਾ ਹੈ। ਪਰਮੇਸ਼ੁਰ ਦਾ ਪੁੱਤਰ ਇਹ ਕਰ ਸਕਦਾ ਹੈ। ਉਦਾਹਰਣ ਵਜੋਂ, ਯਿਸੂ ਮਸੀਹ ਕਰ ਸਕਦਾ ਹੈ।ਅਤੇ ਯਹੂਦੀ ਧਰਮ ਵਿੱਚ, ਉਹ ਪ੍ਰਮਾਤਮਾ ਨੂੰ "ਏਲੋਹੀਮ," "ਯਾਹਵੇਹ," ਜਾਂ "ਯਹੋਵਾਹ," ਜਾਂ "ਅਦੋਨਾਈ," ਅਤੇ "ਹਾਸ਼ਮ" ਕਹਿੰਦੇ ਹਨ। ਉਹ ਉਸ ਨੂੰ "ਹਾਸ਼ਮ" ਵੀ ਕਹਿੰਦੇ ਹਨ। ਬਹੁਤ ਸਾਰੇ ਯਹੂਦੀ ਲੋਕ ਪ੍ਰਮਾਤਮਾ ਨੂੰ "ਹਾਸ਼ਮ" ਕਹਿੰਦੇ ਹਨ। ਸੋ ਹੁਣ, ਈਸਾਈਅਤ ਵਿੱਚ, ਸਾਡੇ ਕੋਲ ਸਿਰਫ਼ ਇੱਕ ਸ਼ਬਦ ਹੈ: ਪ੍ਰਮਾਤਮਾ। ਕੁਝ ਲੋਕ ਪੁਰਾਣੇ ਨੇਮ ਵਿੱਚ ਉਹਨਾਂ ਨੂੰ "ਯਾਹਵੇਹ" ਜਾਂ "ਯਹੋਵਾਹ" ਵਜੋਂ ਵੀ ਸਤਿਕਾਰਦੇ ਹਨ, ਯਾਨੀ ਕਿ ਪੁਰਾਣਾ ਨੇਮ। ਹੁਣ ਦੂਜੇ ਦੇਸ਼ਾਂ ਵਿੱਚ, ਹੋਰ ਧਰਮਾਂ ਵਿੱਚ, ਕਈ ਵਾਰ ਇਹ ਈਸਾਈ ਧਰਮ ਦੀ ਇੱਕ ਸ਼ਾਖਾ ਹੁੰਦੀ ਹੈ, ਜਿਵੇਂ ਕਿ ਮੋਰਮਨਵਾਦ, ਉਹ ਵੀ ਆਪਣੇ ਆਪ ਨੂੰ ਈਸਾਈ ਕਹਿੰਦੇ ਹਨ। ਅਤੇ ਉਹ ਪ੍ਰਮਾਤਮਾ ਨੂੰ "ਏਲੋਹੀਮ" ਅਤੇ "ਯਹੋਵਾਹ" ਵੀ ਕਹਿੰਦੇ ਹਨ। ਅਤੇ ਯਹੋਵਾਹ ਦੇ ਗਵਾਹ, ਉਹ ਪ੍ਰਮਾਤਮਾ ਨੂੰ "ਯਹੋਵਾਹ" ਕਹਿੰਦੇ ਹਨ। ਅਤੇ ਇਸਲਾਮ, ਜਾਂ ਮੁਸਲਮਾਨਾਂ ਵਿੱਚ, ਉਹ ਪ੍ਰਮਾਤਮਾ ਨੂੰ "ਅੱਲ੍ਹਾ" ਜਾਂ "ਖੁਦਾ" ਕਹਿੰਦੇ ਹਨ। ਦਰਅਸਲ, ਭਾਰਤ ਵਿੱਚ, ਖੁਦਾ ਵੀ ਪ੍ਰਮਾਤਮਾ ਦਾ ਇੱਕ ਨਾਮ ਹੈ। ਪ੍ਰਮਾਤਮਾ ਦੇ ਸਿਰਲੇਖਾਂ ਵਿੱਚੋਂ ਇੱਕ। ਅਤੇ ਸੂਫੀਵਾਦ ਵਿੱਚ ਉਹ ਪ੍ਰਮਾਤਮਾ ਨੂੰ "ਹੂ" ਜਾਂ "ਹੁਵਾ," "ਪਰਵਰਦੀਗਾਰ" ਕਹਿੰਦੇ ਹਨ। ਬਹਾਈ ਧਰਮ ਵਿੱਚ, ਉਹ ਪ੍ਰਮਾਤਮਾ ਨੂੰ "ਸਰਬ-ਸਮਰਥ," "ਸਰਬ-ਮਾਲਕ," "ਸਰਬ-ਸ਼ਕਤੀਮਾਨ," "ਸਰਬ-ਗਿਆਤਾ" ਕਹਿੰਦੇ ਹਨ। ਉਹ ਪ੍ਰਮਾਤਮਾ ਦੇ ਗੁਣ ਅਤੇ ਪ੍ਰਮਾਤਮਾ ਦੇ ਚਰਿੱਤਰ ਨੂੰ ਨਾਮ ਦਿੰਦੇ ਹਨ। ਮੈਂ ਆਪਣੇ ਲੋਕਾਂ ਨੂੰ ਇਸਨੂੰ ਲੱਭਣ ਲਈ ਕਹਾਂਗੀ, ਅਤੇ ਫਿਰ ਉਹ ਇਸਨੂੰ ਤੁਹਾਡੇ ਲਈ ਸਭ ਕੁਝ ਛਾਪ ਸਕਦੇ ਹਨ, ਇਸਨੂੰ ਤੁਹਾਡੇ ਲਈ ਸੂਚੀਬੱਧ ਕਰ ਸਕਦੇ ਹਨ।ਵੱਖ-ਵੱਖ ਧਰਮਾਂ ਵਿੱਚ ਪ੍ਰਮਾਤਮਾ ਦੇ ਨਾਮਬਹਾਈ ਸਰਬ-ਸਮਰਥ ਸਰਬ-ਮਾਲਕ ਸਰਬ-ਸ਼ਕਤੀਮਾਨ ਸਰਬ-ਗਿਆਤਾ ਬੇਮਿਸਾਲ ਦਿਆਲੂ ਸਹਾਇਕ ਸਰਬ-ਸ੍ਰੇਸ਼ਠ, ਸ਼ਾਨਦਾਰ ਸਰਬ-ਵਿਆਪਕਬੁੱਧ ਧਰਮ ਬੁੱਧ ਸੁਭਾਅ ਆਦਿ-ਬੁੱਧ ਧਰਮਕਾਯਾਕਾਓਡਾਏਇਜ਼ਮ ਡਕ ਕਾਓ ਡਾਏ ਡਕ ਚੀ ਟੋਨ ਨੋਕ ਹੋਆਂਗ ਥੁੰਗ ਡੇ ਡਾਂਗ ਟਾਓ ਹੋਆਕਨਫਿਊਸ਼ਸਵਾਦ ਤਿਆਨ (天) ਸ਼ਾਂਗਦੀ (上帝)ਈਸਾਈ ਧਰਮ ਯਾਹਵੇਹ ਪ੍ਰਭੂ-ਮਾਲਕ ਈਲੋਹਿਮ ਹੋ ਥੀਓਸ ਅਤੇ ਹੋ ਕੁਰੀਓਸ ਅਡੋਨਾਈ ਅਲ-ਸ਼ਾਦਾਏ ਪਿਤਾ/ਅੱਬਾਹਿੰਦੂ ਧਰਮ ਭਗਵਾਨ ਪ੍ਰਮਾਤਮਾ ਈਸ਼ਵਰ ਦੇਵਾ/ਦੇਵਤਾਹੋਆ ਹਾਓ ਬੁੱਧ ਧਰਮ ਡਕ ਫਾਟ ਟ੍ਰੋਏ ਓਨ ਟ੍ਰੇਨ ਡਾਂਗ ਤਾਓ ਹੋਆ ਟ੍ਰੋਏ ਫਾਟ ਡਕ ਥੁੰਗ ਡੇਆਈ-ਕੁਆਨ ਤਾਓ ਮਿੰਗ ਮਿੰਗ ਸ਼ਾਂਗਦੀ (明明上帝) ਲਾਓ ਮੂ (老母) ਤਾਓ (道)ਇਸਲਾਮ ਅੱਲ੍ਹਾ ਅਰ-ਰਹਿਮਾਨ ਅਰ-ਰਹੀਮ ਖੁਦਾਜੈਨ ਧਰਮ ਤੀਰਥੰਕਰ ਅਤੇ ਅਰਿਹੰਤਯਹੋਵਾਹ ਦੇ ਗਵਾਹ ਯਹੋਵਾਹਯਹੂਦੀ ਧਰਮ ਏਲੋਹਿਮ ਯਾਹਵੇਹ ਅਦੋਨਾਈ ਹਾਸ਼ਮਮੋਰਮਨਵਾਦ ਏਲੋਹਿਮ ਯਹੋਵਾਹ ਪਵਿੱਤਰ ਆਤਮਾ ਈਸ਼ਵਰ ਪਿਤਾ ਪ੍ਰਮਾਤਮਾ ਪਵਿੱਤਰ ਆਤਮਾ ਸਵਰਗੀ ਪਿਤਾ ਜਾਂ ਸਵਰਗ ਵਿੱਚ ਪਿਤਾਸਿੱਖ ਧਰਮ ਅਕਾਲ ਪੁਰਖ ੴ ਨਿਰੰਕਾਰ ਸਤਿਨਾਮ ਵਾਹਿਗੁਰੂ ਦਾਤਾ ਜਾਂ ਦਾਤਾਰ ਕਰਤਾ ਜਾਂ ਕਰਤਾਰ ਦਿਆਲ ਕਿਰਪਾਲਸੂਫ਼ੀਵਾਦ ਹੂ ਹੂਵਾ ਪਰਵਰਦਗਾਰਤਾਓਵਾਦ ਤਾਓ (道) ਸ਼ਾਂਗਦੀ (上帝)ਯਜ਼ੀਦੀਵਾਦ ਖੁਦੇਜ਼ੋਰੋਸਟ੍ਰੀਅਨਵਾਦ ਅਹੂਰਾ ਮਜ਼ਦਾ ਹੋਰੋਮਾਜ਼ੇਸਆਦਿ…ਅਤੇ ਕੇਵਲ ਇਹੀ ਸਿਰਫ਼ ਧਰਮ ਨਹੀਂ ਹਨ। ਉਥੇ ਹੋਰ ਵੀ ਬਹੁਤ ਹਨ। ਤੁਸੀਂ ਇਸਨੂੰ ਕਦੇ ਵੀ ਪੂਰਾ ਨਹੀਂ ਕਰ ਸਕਦੇ। ਪਰ ਮੈਂ ਕੁਝ ਵੱਡੀਆਂ ਕਿਤਾਬਾਂ ਪੜ੍ਹਾਂਗੀ। ਜਿਵੇਂ ਹਿੰਦੂ ਧਰਮ ਵਿਚ, ਉਹ ਉਨ੍ਹਾਂ ਨੂੰ "ਭਗਵਤ" ਜਾਂ "ਭਗਵਾਨ" ਕਹਿੰਦੇ ਹਨ। ਜਾਂ ਹਿੰਦੂ, ਉਹ "ਬ੍ਰਾਹਮਣ" ਜਾਂ "ਪ੍ਰਮਾਤਮਾ" ਵੀ ਕਹਿੰਦੇ ਹਨ। ਹਿੰਦੂ ਧਰਮ ਵਿੱਚ ਉਹ ਪ੍ਰਮਾਤਮਾ ਦਾ ਇਸ ਤਰਾਂ ਵਰਣਨ ਕਰਦੇ ਹਨ। ਪਰ ਉਦਾਹਰਣ ਵਜੋਂ, ਮੇਰੇ ਅੰਦਰੂਨੀ ਗਿਆਨ ਅਨੁਸਾਰ, ਬ੍ਰਹਮਾ ਸਭ ਤੋਂ ਉੱਚਾ ਪ੍ਰਮਾਤਮਾ ਨਹੀਂ ਹੈ। ਉਹ ਤੀਜੇ ਸਵਰਗਾਂ ਦਾ ਦੇਵਤਾ ਹੈ। ਪਰ ਇਹ ਇਕ ਬਹੁਤ ਵੱਡਾ ਹੈ।ਇਹ ਸਿਰਫ਼ ਇਹ ਨਹੀਂ ਹੈ ਕਿ ਤੁਹਾਡੇ ਕੋਲ ਇਕ ਤੀਜਾ ਸਵਰਗ ਹੈ ਅਤੇ ਤੁਹਾਡੇ ਕੋਲ ਬੱਸ ਇੰਨਾ ਹੀ ਹੈ। ਨਹੀਂ, ਇਹ ਬਹੁਤ ਮਹਾਨ ਹੈ, ਇਹ ਨਾਮੰਨਣਯੋਗ ਹੈ। ਪਰ ਇਹ, ਭੌਤਿਕ ਖੇਤਰ ਵਿੱਚ, ਪਹੁੰਚਯੋਗ ਹੋਣ ਲਈ ਪਹੁੰਚਯੋਗ ਹੋਣ ਲਈ, ਆਮ ਮਨੁੱਖਾਂ ਲਈ ਪਹੁੰਚਯੋਗ ਹੋਣ ਲਈ, ਕੁਝ ਜੋ ਬਹੁਤੇ ਉਚੇ ਗਿਆਨਵਾਨ ਗੁਰੂ ਨਹੀਂ ਹਨ, ਉਹ ਉਨਾਂ ਦੇ ਨਾਲ ਬ੍ਰਹਮ ਤੱਕ ਪਹੁੰਚਣਗੇ, ਉਹ ਪੁਰਾਣੇ ਸਮਿਆਂ ਵਿੱਚ ਸੀ। ਸੋ ਲੋਕ ਬ੍ਰਾਹਮਣ ਨੂੰ "ਸਰਬਸ਼ਕਤੀਮਾਨ ਪ੍ਰਮਾਤਮਾ" ਕਹਿੰਦੇ ਸਨ। ਉਨ੍ਹਾਂ ਨੇ ਇਹੀ ਸੋਚਿਆ ਸੀ। ਸੋ ਉਹਨਾਂ ਨੇ ਬ੍ਰਹਮਾ ਦੀ ਪੂਜਾ ਕੀਤੀ, ਅਤੇ ਉਹ ਬ੍ਰਾਹਮਣ ਬਣ ਗਏ, ਭਾਵ ਉਹ ਬ੍ਰਹਮਾ ਦੇ ਵਿਸ਼ਵਾਸੀ ਹਨ, ਬਸ ਉਵੇਂ ਜਿਵੇਂ ਉਹ ਆਪਣੇ ਆਪ ਨੂੰ "ਬੋਧੀ" ਕਹਿੰਦੇ ਸਨ ਕਿਉਂਕਿ ਉਹ ਬੁੱਧ ਵਿੱਚ ਵਿਸ਼ਵਾਸ ਕਰਦੇ ਸਨ। ਪਰ ਬੁੱਧ ਨੇ ਕਦੇ ਵੀ ਇਹ ਐਲਾਨ ਨਹੀਂ ਕੀਤਾ ਕਿ ਉਹ ਪ੍ਰਮਾਤਮਾ ਜਾਂ ਕਿਸੇ ਵੀ ਚੀਜ਼ ਤੱਕ ਪਹੁੰਚ ਗਿਆ ਹੈ, ਉਹ ਨਿਰਵਾਣ ਤੱਕ ਪਹੁੰਚ ਗਿਆ ਹੈ, ਜਿੱਥੇ ਇਹ ਚੇਤਨਾ ਦੀ ਇੱਕ ਅਵਸਥਾ ਹੈ ਕਿ ਤੁਹਾਡੇ ਕੋਲ ਹੋਰ ਕੋਈ ਇੱਛਾ ਜਾਂ ਕੁਝ ਵੀ ਨਹੀਂ ਹੈ, ਅਤੇ ਤੁਹਾਡੇ ਕੋਲ ਦੂਜੇ ਜੀਵਾਂ ਦੀ ਮਦਦ ਕਰਨ ਦੀ ਬਹੁਤ ਸ਼ਕਤੀ ਹੈ ਜੋ ਤੁਹਾਡੇ ਵਿੱਚ ਵਿਸ਼ਵਾਸ ਕਰਦੇ ਹਨ। ਉਦਾਹਰਣ ਵਜੋਂ ਇਸ ਤਰਾਂ।ਬਹੁਤ ਸਾਰੇ ਧਰਮ ਭਾਰਤ ਤੋਂ ਆਏ ਹਨ, ਅਤੇ ਲੋਕ ਆਪਣੇ ਗੁਰੂਆਂ ਵਿੱਚ ਵਿਸ਼ਵਾਸ ਕਰਦੇ ਹਨ, ਅਤੇ ਉਹ ਗੁਰੂ ਨੂੰ "ਪ੍ਰਮਾਤਮਾ" ਵੀ ਕਹਿੰਦੇ ਹਨ। ਤਾਂ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਗੁਰੂ ਕਿੱਥੇ ਪਹੁੰਚੇ। ਅਤੇ ਇਸ ਤਰਾਂ ਉਨ੍ਹਾਂ ਨੇ ਪ੍ਰਮਾਤਮਾ ਨੂੰ ਉਹ ਨਾਮ ਦਿੱਤਾ, ਜਿਵੇਂ ਬ੍ਰਹਮਾ, ਉਦਾਹਰਣ ਵਜੋਂ। ਪਰ ਮਨੁੱਖੀ ਮਿਆਰਾਂ ਅਨੁਸਾਰ ਧਰਤੀ ਤੋਂ ਉੱਪਰ ਪਹੁੰਚਯੋਗ ਪੰਜਵਾਂ ਪੱਧਰ ਹੈ। ਸਾਡੇ ਕੋਲ ਧਰਤੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਅਤੇ ਫਿਰ ਸਾਡੇ ਕੋਲ ਸੂਖਮ, ਐਸਟਰਲ ਪੱਧਰ ਹੈ, ਅਦਿੱਖ, ਸਾਡੇ ਬਹੁਤ ਨੇੜੇ, ਸਾਡੇ ਗੁਆਂਢੀਆਂ ਵਾਂਗ। ਕਈ ਵਾਰ ਲੋਕ ਕੁਝ ਸਮੇਂ ਲਈ ਆਪਣਾ ਸਰੀਰ ਛੱਡ ਕੇ ਸੂਖਮ, ਐਸਟਰਲ ਪੱਧਰਾਂ 'ਤੇ ਵੀ ਜਾ ਸਕਦੇ ਹਨ। ਸੋ ਅਸੀਂ ਇਸਨੂੰ "ਐਸਟਰਲ ਪ੍ਰੋਜੈਕਸ਼ਨ" ਜਾਂ "ਐਸਟਰਲ ਯਾਤਰਾ" ਕਹਿੰਦੇ ਹਾਂ।ਅਤੇ ਕੁਝ ਸੂਖਮ ਜੀਵ ਇੱਥੇ ਵੀ ਥੋੜ੍ਹੇ ਸਮੇਂ ਲਈ ਮਨੁੱਖਾਂ ਨੂੰ ਮਿਲ ਸਕਦੇ ਹਨ। ਉਹ ਇਨਸਾਨਾਂ ਵਰਗੇ ਦਿਖਾਈ ਦੇ ਸਕਦੇ ਹਨ ਜਾਂ ਨਹੀਂ ਵੀ, ਜਿਵੇਂ ਉਹ ਚਾਹੁੰਦੇ ਹੋਣ, ਕਿਉਂਕਿ ਉਨ੍ਹਾਂ ਕੋਲ ਜ਼ਿਆਦਾਤਰ ਧਰਤੀ ਦੇ ਜੀਵਾਂ ਨਾਲੋਂ ਜ਼ਿਆਦਾ ਜਾਦੂਈ ਸ਼ਕਤੀ ਹੈ। ਮੈਂ ਇਸ ਬਾਰੇ ਪਹਿਲਾਂ ਹੋਰ ਵਿਸਥਾਰ ਵਿੱਚ ਗੱਲ ਕੀਤੀ ਸੀ। ਸੂਖਮ, ਐਸਟਰਲ ਜੀਵ ਅਤੇ ਉੱਚ ਜੀਵ, ਉਹ ਆਪਣਾ ਰੂਪ ਬਦਲ ਸਕਦੇ ਹਨ ਅਤੇ ਆਪਣੇ ਆਪ ਨੂੰ ਬਣਾਉਣ ਲਈ ਜੋ ਵੀ ਚਾਹੁੰਦੇ ਹਨ, ਉਸ ਦੇ ਰੂਪ ਵਿੱਚ ਦਿਖਾਈ ਦੇ ਸਕਦੇ ਹਨ। ਇਥੋਂ ਤਕ ਕੁਆਨ ਯਿਨ ਬੋਧੀਸਤਵ ਵੀ, ਜਦੋਂ ਉਹ ਬਜ਼ੁਰਗ ਭਿਕਸ਼ੂ ਕੁਆਨ ਜਿੰਗ ਨੂੰ ਲੈਣ ਲਈ ਕੁਝ ਸਮੇਂ ਲਈ ਧਰਤੀ'ਤੇ ਆਈ, ਤਾਂ ਉਹ ਵੀ ਇੱਕ ਹੋਰ ਭਿਕਸ਼ੂ ਦੇ ਰੂਪ ਵਿੱਚ ਪ੍ਰਗਟ ਹੋਈ, ਨਾ ਕਿ ਕੁਆਨ ਯਿਨ ਬੋਧੀਸਤਵ ਦੇ ਰੂਪ ਵਿੱਚ ਜਿਸਦੇ ਅਸੀਂ ਆਦੀ ਹਾਂ ਜਾਂ ਕਲਪਨਾ ਕਰਦੇ ਹਾਂ ਕਿ ਜਿਵੇਂ ਉਸ ਨੂੰ ਹੋਣਾ ਚਾਹੀਦਾ ਹੈ।ਉੱਥੇ ਹਾਸਲ ਕਰਨ ਅਤੇ ਸਿੱਖਣ ਲਈ ਵਿਸ਼ਾਲ ਗਿਆਨ ਹੈ, ਨਾਲ ਹੀ ਜਾਦੂ, ਸ਼ਕਤੀ, ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਵੀ ਹਨ। ਐਸਟਰਲ ਪਧਰ ਪਹਿਲਾਂ ਹੀ ਸ਼ਾਨਦਾਰ ਹੈ। ਅਤੇ ਐਸਟ੍ਰਲ ਤੋਂ ਬਾਅਦ ਇੱਕ ਦੂਜਾ ਪੱਧਰ ਹੈ, ਅਸੀਂ ਇਸਨੂੰ ਦੂਜਾ ਪੱਧਰ ਜਾਂ ਕੌਸਲ, ਕਾਰਣ ਪੱਧਰ ਕਹਿੰਦੇ ਹਾਂ। ਅਤੇ ਹਰੇਕ ਪੱਧਰ 'ਤੇ ਇੱਕ ਦੇਵਤਾ ਹੁੰਦਾ ਹੈ ਜੋ ਇਸਨੂੰ ਨਿਯੰਤਰਿਤ ਕਰਦਾ ਹੈ, ਨਿਯੰਤਰਿਤ ਨਹੀਂ ਕਰਦਾ, ਪਰ ਜੋ ਉਨ੍ਹਾਂ ਦੇ ਖੇਤਰ ਵਿੱਚ ਜੀਵਾਂ 'ਤੇ ਰਾਜ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਦਾ ਹੈ। ਐਸਟਰਲ ਤੋਂ ਬਾਅਦ, ਸਾਡੇ ਕੋਲ ਇਹ ਕੌਸਲ, ਕਾਰਨ ਪੱਧਰ ਹੈ, ਜਿਸਦਾ ਅਰਥ ਹੈ “ਕਾਰਨ ਅਤੇ ਪ੍ਰਭਾਵ।“ ਅਤੇ ਉੱਥੇ ਆਕਾਸ਼ੀ ਰਿਕਾਰਡ ਹਨ, ਸੋ ਤੁਸੀਂ ਜਨਮ ਤੋਂ ਲੈ ਕੇ ਮੌਤ ਤੱਕ ਹਰ ਕਿਸੇ ਦੇ ਜੀਵਨ ਦੀ ਜਾਂਚ ਕਰ ਸਕਦੇ ਹੋ, ਅਤੇ ਇੱਥੋਂ ਤੱਕ ਕਿ ਭਵਿੱਖ ਦੀ ਵੀ - ਜਦੋਂ ਵੀ ਇਹ ਹੁੰਦਾ ਹੈ, ਉਹ ਇਸਨੂੰ ਉੱਥੇ ਰਿਕਾਰਡ ਕਰਦੇ ਹਨ।Photo Caption: ਅਜੀਬ, ਅਸਾਧਾਰਨ ਦਾਗ-ਧਬੇ ਨੂੰ ਇਕ ਖਾਸ ਸਜਾਵਟ ਦੇ ਰੂਪ ਵਿਚ ਦੇਖੋ!