ਖੋਜ
ਪੰਜਾਬੀ
 

ਈਸਾਈ ਵਫ਼ਾਦਾਰਾਂ ਨੂੰ ਸਮਰਪਿਤ ਇੱਕ ਗੱਲਬਾਤ, ਸਤ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਤੁਹਾਡੇ ਸਾਰਿਆਂ ਲਈ, ਈਸਾਈ ਧਰਮ ਵਿੱਚ, ਕਿਰਪਾ ਕਰਕੇ ਆਪਣੇ ਧਰਮ ਅਤੇ ਬੁੱਧ ਧਰਮ, ਜਾਂ ਹੋਰ ਮਹਾਨ ਧਰਮਾਂ ਵਿੱਚ ਫਰਕ ਨਾ ਕਰੋ। ਇਹ ਬਸ ਇਹੀ ਹੈ ਕਿ ਬੁੱਧ ਇਕ ਸ਼ਾਂਤ-ਪ੍ਰਚਾਰਕ ਰਹੇ ਹਨ। ਉਸਨੇ ਕਦੇ ਵੀ ਹਿੰਸਾ ਦੀ ਵਕਾਲਤ ਨਹੀਂ ਕੀਤੀ, ਅਤੇ ਇਹੀ ਮੈਨੂੰ ਪਸੰਦ ਹੈ। ਈਸਾਈ ਧਰਮ ਨਾਲ ਵੀ ਇਹੀ ਗੱਲ ਹੈ, ਪਰ ਬਾਅਦ ਦੇ ਈਸਾਈ ਧਰਮ, ਜਾਂ ਇਸਲਾਮ, ਜਾਂ ਹੋਰ ਕਈ ਧਰਮਾਂ ਦੇ ਅਨੁਯਾਈ, ਮਸੀਹ ਦੀਆਂ ਸਿੱਖਿਆਵਾਂ ਦੀ ਦੁਰਵਰਤੋਂ ਕਰਦੇ ਹਨ ਅਤੇ ਇਸ ਸੰਸਾਰ ਵਿੱਚ ਬਹੁਤ ਜ਼ਿਆਦਾ ਗੜਬੜ, ਘੜਮਸ ਜਾਂ ਖੂਨ-ਖਰਾਬਾ ਪੈਦਾ ਕਰਦੇ ਹਨ। ਇਹ ਨਹੀਂ ਹੋਣਾ ਚਾਹੀਦਾ। ਕਿਸੇ ਵੀ ਗੁਰੂ ਨੂੰ ਇਸਦੀ ਕਦੇ ਵੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਪਰ ਕਈ ਵਾਰ, ਉਨ੍ਹਾਂ ਨੂੰ ਉਸ ਸਥਿਤੀ ਵਿੱਚ ਮਜਬੂਰ ਕੀਤਾ ਜਾਂਦਾ ਹੈ। ਉਦਾਹਰਣ ਵਜੋਂ, ਉਸ ਸਮੇਂ ਸਰਕਾਰ ਦੁਆਰਾ ਸਿੱਖ ਧਰਮ 'ਤੇ ਵੀ ਬੇਰਹਿਮੀ ਨਾਲ ਜ਼ੁਲਮ ਕੀਤੇ ਗਏ ਸਨ।

Excerpt from “THE MARTYRDOM OF SIKH GURUS” at WeSikhs.com: ਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਦੇਵ ਜੀ (ਸ਼ਾਕਾਹਾਰੀ) ਦੀ ਕਹਾਣੀ ਅਣਗਿਣਤ ਦਰਦ ਦੇ ਸਾਮ੍ਹਣੇ ਡੂੰਘੀ ਤਾਕਤ ਦੀ ਕਹਾਣੀ ਹੈ। ਉਹ ਇੱਕ ਸ਼ਾਂਤੀ ਪਸੰਦ ਇਨਸਾਨ ਸਨ, ਆਪਣੇ ਕੋਮਲ ਦਿਲ ਅਤੇ ਇੱਕ ਸਦਭਾਵਨਾਪੂਰਨ ਸਮਾਜ ਲਈ ਦ੍ਰਿਸ਼ਟੀਕੋਣ ਲਈ ਜਾਣੇ ਜਾਂਦੇ ਸਨ। [...] ਪਰ ਉਹਨਾਂ ਦੇ ਆਲੇ ਦੁਆਲੇ ਦਾ ਸੰਸਾਰ ਦੁਸ਼ਮਣੀ ਅਤੇ ਅਸਹਿਣਸ਼ੀਲਤਾ ਨਾਲ ਭਰ‌ਿਆ ਹੋਇਆ ਸੀ। ਸਿੱਖ ਧਰਮ ਦੇ ਵਧਦੇ ਪ੍ਰਭਾਵ ਨੇ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਪਰੇਸ਼ਾਨ ਕੀਤਾ, ਜਿਸਨੇ ਭਾਈਚਾਰੇ ਦੀ ਏਕਤਾ ਨੂੰ ਆਪਣੇ ਸ਼ਾਸਨ ਲਈ ਖ਼ਤਰਾ ਸਮਝਿਆ। ਸੱਚ ਪ੍ਰਤੀ ਆਪਣੀ ਅਟੁੱਟ ਸਮਰਪਣ ਭਾਵਨਾ ਵਿੱਚ, ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦੀਆਂ ਮੰਗਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਆਪਣੇ ਵਿਸ਼ਵਾਸ ਦੇ ਨਾਲ ਖੜ੍ਹੇ ਰਹਿਣ ਦੀ ਉਹਨਾਂ ਦੀ ਹਿੰਮਤ ਦੇ ਅਸਹਿ ਨਤੀਜੇ ਨਿਕਲੇ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਗਿਆ, ਤਾਂ ਉਨ੍ਹਾਂ ਨੂੰ ਕਈ ਦਿਨਾਂ ਲਈ ਬਹੁਤ ਤਸੀਹੇ ਦਿੱਤੇ ਗਏ। ਉਸਦੇ ਬੰਧਕਾਂ ਨੇ ਉਹਨਾਂ ਨੂੰ ਇੱਕ ਗਰਮ ਲੋਹੇ ਦੀ ਪਲੇਟ 'ਤੇ ਬਿਠਾਉਣ ਲਈ ਮਜਬੂਰ ਕੀਤਾ ਜਦੋਂ ਕਿ ਉਹਨਾਂ ਦੇ ਸਰੀਰ 'ਤੇ ਗਰਮ ਰੇਤ ਸੁੱਟੀ ਗਈ। ਭਿਆਨਕ ਦਰਦ ਕਲਪਨਾ ਤੋਂ ਬਾਹਰ ਸੀ। ਫਿਰ ਵੀ, ਉਸ ਦੁੱਖ ਦੇ ਵਿਚਕਾਰ, ਗੁਰੂ ਅਰਜਨ ਦੇਵ ਜੀ ਮੈਡੀਟੇਸ਼ਨ ਵਿੱਚ ਬੈਠੇ, "ਤੇਰਾ ਭਾਣਾ ਮੀਠਾ ਲਾਗੇ" - "ਤੇਰੀ ਇੱਛਾ ਮੈਨੂੰ ਮਿੱਠੀ ਲੱਗਦੀ ਹੈ, ਹੇ ਪ੍ਰਭੂ" ਦਾ ਜਾਪ ਕਰਦੇ ਹੋਏ। ਉਹਨਾਂ ਦੇ ਸਰੀਰ ਦੇ ਸੜਨ ਦੇ ਬਾਵਜੂਦ, ਉਹਨਾਂ ਦੀ ਆਤਮਾ ਨਫ਼ਰਤ ਜਾਂ ਬਦਲੇ ਤੋਂ ਅਛੂਤੀ ਰਹੀ। [...]

ਬਾਦਸ਼ਾਹ ਔਰੰਗਜ਼ੇਬ ਦੇ ਸਮੇਂ, [...] ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣ ਕਰਕੇ, ਗੁਰੂ ਤੇਗ ਬਹਾਦਰ ਜੀ (ਸ਼ਾਕਾਹਾਰੀ) ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ। ਉਹਨਾਂ ਦੇ ਵਫ਼ਾਦਾਰ ਸਾਥੀਆਂ ਨੂੰ ਤਸੀਹੇ ਦਿੱਤੇ ਗਏ ਅਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ - ਭਾਈ ਮਤੀ ਦਾਸ (ਸ਼ਾਕਾਹਾਰੀ) ਨੂੰ ਆਰੇ ਨਾਲ ਕੱਟ ਦਿੱਤਾ ਗਿਆ, ਭਾਈ ਸਤੀ ਦਾਸ (ਸ਼ਾਕਾਹਾਰੀ) ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ, ਅਤੇ ਭਾਈ ਦਿਆਲਾ ਜੀ (ਸ਼ਾਕਾਹਾਰੀ) ਨੂੰ ਜ਼ਿੰਦਾ ਉਬਾਲਿਆ ਗਿਆ। ਫਿਰ ਵੀ, ਗੁਰੂ ਤੇਗ ਬਹਾਦਰ ਜੀ ਅਡੋਲ ਰਹੇ, ਉਨ੍ਹਾਂ ਦਾ ਦਿਲ ਮਨੁੱਖਤਾ ਦੇ ਪਿਆਰ ਨਾਲ ਭਰਿਆ ਹੋਇਆ ਸੀ। 24 ਨਵੰਬਰ 1675 ਨੂੰ, ਚਾਂਦਨੀ ਚੌਂਕ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ, ਗੁਰੂ ਤੇਗ ਬਹਾਦਰ ਜੀ ਦਾ ਸਿਰ ਕਲਮ ਕਰ ਦਿੱਤਾ ਗਿਆ। [...] ਆਦਿ…

ਇਹ ਬਿਲਕੁਲ ਇਸ ਤਰਾਂ ਹੈ ਜਿਵੇਂ ਅੱਜ ਕੱਲ੍ਹ, ਵੱਖ-ਵੱਖ ਦੇਸ਼ਾਂ ਵਿੱਚ ਈਸਾਈ ਵਿਸ਼ਵਾਸੀਆਂ ਨੂੰ ਵੀ ਸਤਾਇਆ ਗਿਆ ਹੈ, ਇੱਥੋਂ ਤੱਕ ਕਿ ਮੌਤ ਤੱਕ ਵੀ। ਮੰਨੋ ਜਾਂ ਨਾ ਮੰਨੋ। ਅਸੀਂ 21ਵੀਂ ਸਦੀ ਵਿੱਚ ਹਾਂ, ਉਹ ਅਜੇ ਵੀ ਕੁਝ ਵਿਸ਼ਵਾਸੀਆਂ ਨਾਲ ਬਹੁਤ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਬੱਸ ਉਨ੍ਹਾਂ ਨੂੰ ਰਹਿਣ ਦਿਓ, ਯਾਰ। ਸਿਰਫ਼ ਕਿਉਂਕਿ ਉਹ ਉਸ ਤਰੀਕੇ ਨਾਲ ਪ੍ਰਚਾਰ ਨਹੀਂ ਕਰਦੇ ਜਿਸ ਤਰ੍ਹਾਂ ਤੁਸੀਂ ਉਨ੍ਹਾਂ ਤੋਂ ਪ੍ਰਚਾਰ ਕਰਵਾਉਣਾ ਚਾਹੁੰਦੇ ਹੋ, ਇਸਦਾ ਮਤਲਬ ਇਹ ਨਹੀਂ ਕਿ ਉਹ ਜੋ ਪ੍ਰਚਾਰ ਕਰਦੇ ਹਨ ਉਹ ਸੱਚ ਨਹੀਂ ਹੈ। ਪਰ ਹਮੇਸ਼ਾ ਕੁਝ ਨਾ ਕੁਝ ਹੁੰਦਾ ਹੈ। ਹਮੇਸ਼ਾ ਮਨੁੱਖੀ ਚੀਜ਼ਾਂ ਹੁੰਦੀਆਂ ਸਨ। ਇਹ ਸੁਣ ਕੇ ਬਹੁਤ ਦੁੱਖ ਹੁੰਦਾ ਹੈ ਕਿ ਅੱਜ ਕੱਲ੍ਹ ਵੀ ਬਹੁਤ ਸਾਰੇ ਈਸਾਈਆਂ ਨੂੰ ਸਤਾਇਆ ਜਾਂਦਾ ਹੈ, ਇੱਥੋਂ ਤੱਕ ਕਿ ਮੌਤ ਤੱਕ ਵੀ, ਕਿਉਂਕਿ ਉਹ ਈਸਾਈ ਹਨ।

ਅਤੇ ਨਾਲ ਹੀ, ਕੁਝ ਮੁਸਲਮਾਨਾਂ ਨੂੰ ਸਤਾਇਆ ਜਾ ਰਿਹਾ ਹੈ ਕਿਉਂਕਿ ਉਹ ਮੁਸਲਮਾਨ ਹਨ। ਸੋ ਕੁਝ ਮੁਸਲਮਾਨ ਹਨ ਜਿਨ੍ਹਾਂ ਨੇ ਮਾੜੇ ਕੰਮ ਕੀਤੇ, ਜਿਵੇਂ ਕਿ ਅੱਤਵਾਦ। ਤਾਂ ਇਹ ਪੂਰੀ ਮੁਸਲਿਮ ਸਾਖ ਨੂੰ ਢੱਕਦਾ ਹੈ। ਅਤੇ ਬਹੁਤ ਸਾਰੇ ਈਸਾਈ ਪੁਜਾਰੀ ਵਫ਼ਾਦਾਰਾਂ ਨਾਲ ਦੁਰਵਿਵਹਾਰ ਕਰਦੇ ਹਨ, ਜਿਨ੍ਹਾਂ ਵਿੱਚ ਬੱਚੇ ਅਤੇ ਇੱਥੋਂ ਤੱਕ ਕਿ ਮਾਸੂਮ ਬੇਬੀ ਵੀ ਸ਼ਾਮਲ ਹਨ। ਇਸ ਨਾਲ ਲੋਕ ਉਨ੍ਹਾਂ ਵਿਰੁੱਧ ਅਤੇ ਫਿਰ ਸਮੁੱਚੇ ਤੌਰ 'ਤੇ ਈਸਾਈ ਧਰਮ ਵਿਰੁੱਧ ਬਗਾਵਤ ਕਰਦੇ ਹਨ।

ਇਹ ਬਹੁਤ ਦੁਖਦਾਈ ਗੱਲਾਂ ਹਨ। ਅਗਿਆਨਤਾ ਕਾਰਨ ਇਹ ਸਭ ਭਿਆਨਕ ਅਤੇ ਬੇਰਹਿਮ ਹੋ ਗਿਆ। ਬਿਲਕੁਲ ਇਸ ਭਿਕਸ਼ੂ ਥਿਚ ਨਹਤ ਟੁ ਵਾਂਗ, ਉਹ ਈਸਾਈ ਧਰਮ ਬਾਰੇ ਅਜਿਹੀਆਂ ਗੱਲਾਂ ਕਹਿੰਦਾ ਹੈ ਜਿਵੇਂ ਕੋਈ ਪ੍ਰਮਾਤਮਾ ਹੈ ਹੀ ਨਹੀਂ। ਇਹ ਅਜੇ ਵੀ ਛੋਟੀ ਜਿਹੀ ਗੱਲ ਹੈ। ਪਰ ਜੇ ਇਹ ਜਾਰੀ ਰਹੀ, ਅਤੇ ਜੇ ਬਹੁਤ ਸਾਰੇ ਲੋਕ ਉਸ'ਤੇ ਵਿਸ਼ਵਾਸ ਕਰਦੇ ਰਹੇ, ਅਤੇ ਫਿਰ ਈਸਾਈ ਲੋਕਾਂ ਨੂੰ ਪਰੇਸ਼ਾਨ ਕਰਦੇ ਰਹੇ, ਤਾਂ ਇਹ ਇੱਕ ਵੱਡੇ ਤਣਾਅ, ਉੱਚ ਤਣਾਅ ਵਿੱਚ ਬਦਲ ਸਕਦਾ ਹੈ, ਅਤੇ ਫਿਰ ਈਸਾਈਆਂ ਅਤੇ ਬੋਧੀਆਂ ਵਿਚਕਾਰ ਯੁੱਧ ਹੋ ਸਕਦਾ ਹੈ। ਇਹੀ ਗੱਲ ਹੈ। ਸ਼ੁਰੂ ਤੋਂ ਹੀ ਇਹ ਹਮੇਸ਼ਾ ਇਵੇਂ ਹੀ ਹੁੰਦਾ ਹੈ। ਅਤੇ ਈਸਾਈਆਂ ਵਿਚਕਾਰ ਵੀ, ਉਨ੍ਹਾਂ ਦਾ ਇੱਕ ਦੂਜੇ ਨਾਲ ਯੁੱਧ ਹੁੰਦਾ ਹੈ, ਵੱਖ-ਵੱਖ ਅਖੌਤੀ ਧਰਮਾਂ ਵਿਚਕਾਰ ਤਾਂ ਗੱਲ ਹੀ ਕੀ ਕਰਨੀ ਹੈ, ਜਿਵੇਂ ਕਿ ਬਹੁਤ ਸਮਾਂ ਪਹਿਲਾਂ ਆਇਰਲੈਂਡ ਵਿੱਚ ਹੋਇਆ ਸੀ, ਉਦਾਹਰਣ ਵਜੋਂ ਇਸ ਤਰਾਂ।

Excerpt from “Protestants vs Catholics In Northern Ireland: The 100 Year War” IRA Terrorism Documentary by Witness - May 17, 2024: 1968 ਅਤੇ 1998 ਦੇ ਵਿਚਕਾਰ, ਇੱਕ ਭਰਾ-ਘਾਤਕ ਟਕਰਾਅ ਵਿੱਚ 3500 ਤੋਂ ਵੱਧ ਲੋਕ ਮਾਰੇ ਗਏ ਸਨ। ਬੇਲਫਾਸਟ ਦੇ ਓਰਮਿਊ ਰੋਡ 'ਤੇ, ਫੌਜ ਪ੍ਰੋਟੈਸਟੈਂਟਾਂ ਅਤੇ ਕੈਥੋਲਿਕਾਂ ਨੂੰ ਵੱਖ ਨਹੀਂ ਕਰ ਸਕੀ। ਅਰਧ ਸੈਨਿਕ ਸਮੂਹਾਂ ਨੇ ਹਮਲੇ ਅਤੇ ਕਤਲ ਕੀਤੇ। 1998 ਵਿੱਚ, ਗੁੱਡ ਫਰਾਈਡੇ ਸਮਝੌਤੇ ਨੇ ਇਸ ਘਰੇਲੂ ਯੁੱਧ ਦਾ ਅੰਤ ਕਰ ਦਿੱਤਾ, ਪਰ ਸਮਝੌਤਾ ਹੋਇਆ ਅਤੇ ਅੰਤ ਵਿੱਚ ਇਕ ਜੰਗਬੰਦੀ ਹੋ ਗਈ।

ਤਾਂ ਅਸੀਂ ਕੀ ਕਰਨ ਜਾ ਰਹੇ ਹਾਂ? ਮੇਰਾ ਸੁਝਾਅ ਹੈ ਕਿ ਤੁਸੀਂ ਜੋ ਵੀ ਵਿਸ਼ਵਾਸ ਕਰਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਇਹ ਤੁਹਾਡਾ ਹੈ, ਚੰਗਾ ਹੈ, ਤੁਸੀਂ ਇਸ ਵਿੱਚ ਵਿਸ਼ਵਾਸ ਕਰਦੇ ਹੋ, ਇਸਨੂੰ ਆਪਣੇ ਪੂਰੇ ਦਿਲ, ਪੂਰੇ ਦਿਮਾਗ ਨਾਲ ਬਣਾਈ ਰੱਖੋ। ਪਰ ਦੂਜੇ ਧਰਮਾਂ ਵਿੱਚ ਦਖਲਅੰਦਾਜ਼ੀ ਨਾ ਕਰੋ ਅਤੇ ਉਨ੍ਹਾਂ ਦੇ ਵਿਸ਼ਵਾਸ ਦੀ ਆਲੋਚਨਾ ਨਾ ਕਰੋ, ਸਿਵਾਏ ਜਦੋਂ ਉਹ ਮਾੜੇ ਕੰਮ ਕਰਦੇ ਹਨ, ਜਿਵੇਂ ਕਿ ਬੱਚਿਆਂ ਨਾਲ ਛੇੜਛਾੜ ਕਰਨਾ। ਪਰ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਭਿਆਨਕ ਪਾਪ ਅਤੇ ਕਾਨੂੰਨ-ਤੋੜਨ ਵਾਲਿਆਂ, ਉਦਾਹਰਣ ਵਜੋਂ, ਪੀਡੋਫਾਈਲਾਂ ਨੂੰ ਬਹੁਤ ਘਟ ਹੀ ਸਜ਼ਾ ਦਿੱਤੀ ਗਈ ਹੋਵੇ। ਅਜੇ ਵੀ ਨਹੀਂ।

ਇਹ ਧਰਮ ਨਹੀਂ ਹਨ ਜੋ ਮੁਸੀਬਤ ਪੈਦਾ ਕਰਦੇ ਹਨ। ਇਹ ਉਸ ਧਰਮ ਦੇ ਕੁਝ ਅਗਿਆਨੀ, ਉੱਚ ਪਦਵੀ ਵਾਲੇ ਲੋਕ ਹਨ ਜੋ ਆਪਣੇ ਹਮਲੇ ਕਾਰਨ, ਆਪਣੇ ਬੁਰੇ ਕੰਮਾਂ, ਮਾੜੇ ਸੁਭਾਅ, ਮਾੜੇ ਸੁਭਾਅ ਜਾਂ ਮੂਰਖਤਾ ਕਾਰਨ ਮੁਸੀਬਤ ਖੜ੍ਹੀ ਕਰਨਗੇ, ਆਪਣੇ ਧਾਰਮਿਕ ਵਿਸ਼ਵਾਸ ਵਿੱਚ ਬਹੁਤ ਅਨਪੜ੍ਹ ਜਾਂ ਸਭ ਤੋਂ ਮਾੜੀ ਸਥਿਤੀ ਵਿੱਚ, ਸ਼ੈਤਾਨ-ਗ੍ਰਸਤ ਜੋ ਧਰਮਾਂ ਵਿਚਕਾਰ, ਜਾਂ ਇੱਥੋਂ ਤੱਕ ਕਿ ਆਪਣੇ ਧਰਮ ਦੇ ਲੋਕਾਂ ਵਿਚਕਾਰ ਵੀ ਮੁਸੀਬਤ ਖੜ੍ਹੀ ਕਰਦੇ ਹਨ। ਇਹੀ ਸਮੱਸਿਆ ਹੈ। ਤਾਂ ਕਿਰਪਾ ਕਰਕੇ ਮਾਫ਼ ਕਰ ਦਿਓ, ਭੁੱਲ ਜਾਓ। ਜਾਂ ਜੇ ਉਹ ਕੋਈ ਵੱਡਾ ਸੌਦਾ ਕਰਦਾ ਹੈ, ਤਾਂ ਤੁਹਾਨੂੰ ਕਾਨੂੰਨ ਅਨੁਸਾਰ ਕੁਝ ਕਰਨਾ ਪਵੇਗਾ। ਨਹੀਂ ਤਾਂ, ਬੁੱਧ ਧਰਮ ਦੀ ਨਿੰਦਾ ਨਾ ਕਰੋ, ਦੂਜੇ ਬੋਧੀਆਂ ਨੂੰ ਸਿਰਫ਼ ਇਸ ਸ਼ੈਤਾਨ-ਗ੍ਰਸਤ ਭਿਕਸ਼ੂ ਦੇ ਕਾਰਨ ਨਫ਼ਰਤ ਨਾ ਕਰੋ ਜੋ ਕੁਝ ਅਜਿਹਾ ਕਹਿੰਦਾ ਹੈ ਜੋ ਤੁਹਾਡੇ ਲੋਕਾਂ ਲਈ, ਤੁਹਾਡੇ ਵਿਸ਼ਵਾਸ ਲਈ ਅਪਮਾਨਜਨਕ ਹੈ।

ਤੁਹਾਨੂੰ ਨਾਰਾਜ਼ਗੀ ਮਹਿਸੂਸ ਕਰਨ ਦਾ ਹੱਕ ਹੈ, ਪਰ ਕਿਰਪਾ ਕਰਕੇ ਧਰਮ ਨੂੰ ਦੋਸ਼ ਨਾ ਦਿਓ ਕਿਉਂਕਿ ਬੁੱਧ ਧਰਮ ਹਮੇਸ਼ਾ ਬਹੁਤ ਸ਼ਾਂਤੀਪੂਰਨ ਰਹੀ ਹੈ, ਜ਼ਿਆਦਾਤਰ ਸ਼ਾਂਤੀਪੂਰਨ, ਉਨ੍ਹਾਂ ਵਿਅਕਤੀਗਤ ਭਿਕਸ਼ੂਆਂ ਜਾਂ ਸਾਧਵੀਆਂ ਨੂੰ ਛੱਡ ਕੇ ਜੋ ਬੁਰੇ ਕੰਮ ਕਰਦੇ ਹਨ ਅਤੇ ਮਹਾਨ ਧਰਮ ਨੂੰ ਕਲੰਕਿਤ ਕਰਦੇ ਹਨ, ਬਿਲਕੁਲ ਬੁੱਧ ਧਰਮ ਵਾਂਗ। ਧਰਮਾਂ ਦੇ ਸ਼ਰਧਾਲੂਆਂ ਦੁਆਰਾ ਧਰਮਾਂ ਵਿੱਚ ਭਿੰਨਤਾ ਦਾ ਇਸ ਗੱਲ 'ਤੇ ਵੀ ਵੱਡਾ ਪ੍ਰਭਾਵ ਪੈਂਦਾ ਹੈ ਕਿ ਧਰਮ ਕਿਵੇਂ ਨਾਸ਼ ਹੋ ਸਕਦੇ ਹਨ ਜਾਂ ਬਚ ਸਕਦੇ ਹਨ, ਤਰੱਕੀ ਕਰ ਸਕਦੇ ਹਨ ਜਾਂ ਪਤਨ ਕਰ ਸਕਦੇ ਹਨ।

ਇਥੋਂ ਤਕ ਅਜਕਲ ਵੀ, ਉਥੇ ਇੱਕ ਵੱਡਾ ਫ਼ਿਲਮ ਨਿਰਮਾਤਾ ਹੁੰਦਾ ਸੀ। ਮੈਂ ਉਸਦਾ ਨਾਮ ਭੁੱਲ ਗਈ। ਮੈਨੂੰ ਪਤਾ ਹੈ, ਮੈਂ ਹੁਣ ਅਚਾਨਕ ਭੁੱਲ ਗਈ ਹਾਂ। ਉਹੀ ਉਹ ਹੈ ਜਿਸਨੇ "ਕਾਉਸਪੀਰਿਸੀ" ਬਣਾਈ ਸੀ। ਅਤੇ ਹਾਲ ਹੀ ਵਿੱਚ, ਅਸੀਂ ਉਸਦੀਆਂ ਨਵੀਨਤਮ ਫਿਲਮਾਂ, "ਕ੍ਰਾਈਸਟਸਪੀਰਿਸੀ" ਨਾਮਕ ਇਸ ਦਸਤਾਵੇਜ਼ੀ ਨੂੰ ਵੀ ਪੇਸ਼ ਕੀਤਾ। ਉਸਨੇ ਇੱਕ ਵਾਰ ਮੇਰਾ ਇੰਟਰਵਿਊ ਲਿਆ ਸੀ। ਮੈਂ ਤਾਈਵਾਨ (ਫਾਰਮੋਸਾ) ਵਿੱਚ ਸੀ। ਵੈਸੇ, ਤਾਈਵਾਨ (ਫਾਰਮੋਸਾ) ਇੱਕ ਸੁੰਦਰ ਦੇਸ਼ ਹੈ। ਉਨ੍ਹਾਂ ਕੋਲ ਉੱਚੇ ਪਹਾੜ ਅਤੇ ਨੀਵੀਆਂ ਵਾਦੀਆਂ ਵੀ ਹਨ। ਉੱਚੇ ਪਹਾੜਾਂ ਵਿੱਚ, ਤੁਸੀਂ ਉੱਥੇ ਰਹਿੰਦੇ ਹੋ, ਤੁਸੀਂ ਬਰਫ਼ ਵੀ ਦੇਖਦੇ ਹੋ ਜੋ ਪੂਰੇ ਪਹਾੜ ਨੂੰ ਢੱਕਦੀ ਹੈ - ਅਲੀਸ਼ਾਨ, ਸੁੰਦਰ, ਹਰ ਜਗ੍ਹਾ ਸੁੰਦਰ। ਭਾਵੇਂ ਇਹ ਇੱਕ ਛੋਟਾ ਜਿਹਾ ਦੇਸ਼ ਹੈ, ਪਰ ਉੱਤਰ ਤੋਂ ਦੱਖਣ ਤੱਕ, ਵੱਖਰਾ ਮੌਸਮ, ਇਹ ਮਨਮੋਹਕ ਹੈ। ਇਹ ਦਸਤਾਵੇਜ਼ੀ ਫਿਲਮ ਨਿਰਮਾਤਾ ਇੱਕ ਸਹਿ-ਫਿਲਮ ਨਿਰਮਾਤਾ ਹੈ। ਦੂਜਾ ਹੈ ਸ੍ਰੀ ਮਾਨ ਕੁਹਨ - ਮੈਨੂੰ ਲੱਗਦਾ ਹੈ ਕਿ ਕੀਗਨ ਕੁਹਨ। ਮੈਂ ਦੋਵਾਂ ਨੂੰ ਚੰਗੀ ਫਿਲਮ ਨਿਰਮਾਣ ਲਈ ਸ਼ਾਈਨਿੰਗ ਵਰਲਡ ਅਵਾਰਡ ਦਿੱਤਾ ਜੋ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਜੋ ਸ਼ਾਇਦ ਉਨ੍ਹਾਂ ਨੂੰ ਉਸ ਖੂਨੀ, ਜਾਨਵਰ-ਲੋਕਾਂ ਦੇ ਮਾਸ ਨੂੰ ਦੁਬਾਰਾ ਆਪਣੇ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਦੋ ਵਾਰ ਸੋਚਣ ਲਈ ਮਜਬੂਰ ਕਰ ਦੇਵੇ। ਅਤੇ ਮੈਂ ਉਨ੍ਹਾਂ ਦਾ ਬਹੁਤ ਧੰਨਵਾਦ ਕਰਦੀ ਹਾਂ।

ਹੁਣ, ਸ੍ਰੀ ਮਾਨ ਕੁਹਨ ਨੇ ਨਹੀਂ, ਦੂਜੇ ਨੇ, ਸਹਿ-ਫਿਲਮ ਨਿਰਮਾਤਾ ਨੇ, ਮੈਨੂੰ ਪੁੱਛਿਆ ਕਿ ਮੈਂ ਕਿਸ ਧਰਮ ਨਾਲ ਸਬੰਧਤ ਹਾਂ। ਮੈਨੂੰ ਉਸ ਤੋਂ ਬਹੁਤ ਹੈਰਾਨੀ ਹੋਈ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਮੈਡੀਟੇਸ਼ਨ ਕਰਦਾ ਹੈ - ਇਹ ਹੈ ਜੋਂ ਉਨ੍ਹਾਂ ਨੇ ਕਿਹਾ ਸੀ - ਮੈਡੀਟੇਸ਼ਨ ਕਰਦਾ ਹੈ ਅਤੇ ਧਰਮ ਬਾਰੇ ਬਹੁਤ ਕੁਝ ਜਾਣਦਾ ਹੈ। ਸੋ ਮੈਂ ਸੋਚਿਆ ਕਿ ਉਹ ਇਸ ਤੋਂ ਵੀ ਵੱਧ ਬਹੁਤ ਕੁਝ ਜਾਣਦਾ ਸੀ। ਉਸਨੇ ਮੈਨੂੰ ਪੁੱਛਿਆ, "ਤੁਸੀਂ ਕਿਸ ਧਰਮ ਨਾਲ ਸਬੰਧਤ ਹੋ?" ਮੈਂ ਉਸਨੂੰ ਜਵਾਬ ਨਹੀਂ ਦਿੱਤਾ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਉਸਨੂੰ ਕੀ ਕਹਿਣਾ ਹੈ। ਪਰ ਉਸਨੂੰ ਹੁਣ ਤੱਕ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਮੈਂ ਸਾਰੇ ਧਰਮਾਂ ਲਈ ਹਾਂ, ਚੰਗੇ ਧਰਮਾਂ ਲਈ, ਇਸਦੇ ਨਾਮ ਨਾਲ ਨਹੀਂ, ਪਰ ਉਨਾਂ ਵਫਾਦਾਰਾਂ ਦੁਆਰਾ ਜੋ ਉਸ ਧਰਮ ਦੀ ਪਾਲਣਾ ਕਰਦੇ ਹਨ। ਕੀ ਮੈਨੂੰ ਸਿਰਫ਼ ਇੱਕ ਚੋਣ ਲਈ, ਸ਼ਾਇਦ ਉਸਦੀ ਚੋਣ ਲਈ, ਆਪਣੀ ਰਾਏ ਦੀ ਵਡਿਆਈ ਕਰਨ ਲਈ, ਬਾਕੀ ਸਾਰੇ ਧਰਮਾਂ ਨੂੰ ਨੀਵਾਂ ਦਿਖਾਉਣਾ ਚਾਹੀਦਾ ਹੈ?

Excerpt from an Interview with Supreme Master Ching Hai (vegan) by Kip Andersen (vegan) - March 29, 2018, Kip Andersen: ਇਹ ਸੱਚਮੁੱਚ, ਸੱਚਮੁੱਚ ਇੱਕ ਬਹੁਤ ਵੱਡਾ ਸਨਮਾਨ ਹੈ। ਮੈਂ 10 ਸਾਲਾਂ ਤੋਂ ਵੀਗਨ ਰਿਹਾ ਹਾਂ ਅਤੇ ਜਦੋਂ ਮੈਂ ਵੀਗਨ ਹੋਇਆ ਸੀ, "ਕਾਉਸਪੀਰਿਸੀ" ਤੋਂ 6 ਸਾਲ ਪਹਿਲਾਂ। ਬਹੁਤ ਸਾਰਾ "ਕਾਉਸਪੀਰਿਸੀ" ਤੁਹਾਡੀ ਕਿਤਾਬ ਤੋਂ ਪ੍ਰੇਰਿਤ ਸੀ ਜੋ ਮੈਨੂੰ ਮਿਲੀ। ਤੁਹਾਡਾ "ਕਾਉਸਪੀਰਿਸੀ" ਵਿੱਚ ਇਕ ਬਹੁਤ ਵੱਡਾ ਯੋਗਦਾਨ ਸੀ, ਸੋ ਤੁਹਾਡਾ ਬਹੁਤ ਧੰਨਵਾਦ।

Supreme Master Ching Hai: ਹੋਣਾ ਬਹੁਤ ਮਾਣ ਵਾਲੀ ਗੱਲ ਹੈ।

Kip Andersen: ਅਸੀਂ ਕੁਝ ਸਵਾਲ ਪੁੱਛਣੇ ਸ਼ੁਰੂ ਕਰਾਂਗੇ। [...] ਤੁਸੀਂ ਕਿਸ ਧਰਮ ਨੂੰ ਮੰਨਣ ਬਾਰੇ ਕਹੋਗੇ? [...]

Supreme Master Ching Hai: ਖੈਰ, ਅਸਲ ਵਿੱਚ, ਸਾਰੇ ਧਰਮ ਇੱਕੋ ਜਿਹੀਆਂ ਗੱਲਾਂ ਸਿਖਾਉਂਦੇ ਸਨ। ਬਾਈਬਲ ਵਿੱਚ ਵੀ ਕਿਹਾ ਗਿਆ ਹੈ: "ਮਾਸ-ਖਾਣ ਵਾਲਿਆਂ ਅਤੇ ਸ਼ਰਾਬ-ਪੀਣ ਵਾਲਿਆਂ ਵਿੱਚੋਂ ਨਾ ਬਣੋ।" ਪਰ ਤੁਸੀਂ ਦੇਖੋ, ਅਸੀਂ ਪਾਲਣਾ ਕਰਦੇ ਹਾਂ ਜਾਂ ਨਹੀਂ? ਅਤੇ ਬੁੱਧ ਧਰਮ ਵਿੱਚ ਵੀ, ਇਹ ਇਸੇ ਤਰ੍ਹਾਂ ਹੈ। ਬੁੱਧ ਧਰਮ ਦੇ ਪੰਜ ਉਪਦੇਸ਼ ਹਨ, ਜਿਨ੍ਹਾਂ ਵਿੱਚ "ਮਾਸ ਨਾ ਖਾਓ" ਅਤੇ ਇਸ ਤਰਾਂ ਦੀਆਂ ਸਾਰੀਆਂ ਚੀਜ਼ਾਂ ਸ਼ਾਮਲ ਹਨ। ਬੁੱਧ ਨੇ ਕਿਹਾ: “ਜੇ ਤੁਸੀਂ ਮਾਸ ਖਾਂਦੇ ਹੋ, ਤਾਂ ਤੁਸੀਂ ਮੇਰੇ ਚੇਲੇ ਨਹੀਂ ਹੋ। ” ਅਤੇ ਬਾਈਬਲ ਵੀ ਇਹੀ ਕਹਿੰਦੀ ਹੈ: "ਮਾਸ-ਖਾਣ ਵਾਲਿਆਂ ਅਤੇ ਸ਼ਰਾਬ-ਪੀਣ ਵਾਲਿਆਂ ਵਿੱਚ ਸ਼ਾਮਲ ਨਾ ਹੋਵੋ।" ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਇਸਨੂੰ ਕਿਉਂ ਨਹੀਂ ਪੜ੍ਹਦੇ।

Kip Andersen: ਖੈਰ, ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ?

Supreme Master Ching Hai: ਮੂਲ ਵਿੱਚ, ਮੈਂ ਆਪਣੇ ਮਾਪਿਆਂ ਦਾ ਪਾਲਣ ਕਰਦੀ ਸੀ, ਜਿਵੇਂ ਕਿ ਕੈਥੋਲਿਕ ਧਰਮ ਅਤੇ ਬੁੱਧ ਧਰਮ। ਪਰ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਸਿਰਫ਼ ਬੋਧੀ ਹਾਂ ਜਾਂ ਸਿਰਫ਼ ਕੈਥੋਲਿਕ ਹਾਂ, ਕਿਉਂਕਿ ਜਿਵੇਂ-ਜਿਵੇਂ ਮੈਂ ਵਡੀ ਹੋਈ, ਮੈਂ ਵੱਖ-ਵੱਖ ਤੁਲਨਾਤਮਕ ਧਾਰਮਿਕ ਸਿਧਾਂਤਾਂ ਦਾ ਅਧਿਐਨ ਕੀਤਾ ਅਤੇ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਗੁਰੂਆਂ ਨੇ ਵੀ ਇਹੀ ਗੱਲ ਸਿਖਾਈ ਹੈ। ਉਹ ਇੱਕੋ ਭਾਸ਼ਾ ਬੋਲਦੇ ਹਨ। ਇਹ ਸਿਰਫ਼ ਹੈ ਕਿ ਅਸੀਂ ਬਹੁਤ ਕੁਝ ਗਲਤ ਸਮਝਦੇ ਹਾਂ, ਜਾਂ ਅਸੀਂ ਬਹੁਤ ਕੁਝ ਸਮਝਣਾ ਨਹੀਂ ਚਾਹੁੰਦੇ। ਸੋ, ਮੈਂ ਬੋਧੀ ਨਹੀਂ ਹਾਂ, ਮੈਂ ਕੈਥੋਲਿਕ ਨਹੀਂ ਹਾਂ, ਮੈਂ ਮੁਸਲਮਾਨ ਨਹੀਂ ਹਾਂ, ਮੈਂ ਜੈਨ ਨਹੀਂ ਹਾਂ। ਮੈਂ ਉਨ੍ਹਾਂ ਸਾਰਿਆਂ ਦਾ ਸਤਿਕਾਰ ਕਰਦੀ ਹਾਂ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਸਮਝਦੀ ਹਾਂ ਅਤੇ ਮੈਂ ਸੱਚਮੁੱਚ ਸੰਸਾਰ ਦੇ ਸਾਰੇ ਚੰਗੇ ਧਰਮਾਂ ਦੀ ਇਕ ਅਨੁਯਾਈ ਹਾਂ, ਹਮਦਰਦ ਧਰਮਾਂ ਦੀ। [...]

ਜੇ ਤੁਸੀਂ ਚੰਗਾ ਕਰਦੇ ਹੋ, ਤੁਸੀਂ ਸ਼ਾਂਤਮਈ ਹੋ, ਤੁਸੀਂ ਦੂਜਿਆਂ ਦੀ ਮਦਦ ਕਰਦੇ ਹੋ, ਅਤੇ ਤੁਸੀਂ ਆਪਣੇ ਧਰਮ, ਆਪਣੇ ਸੰਤਾਂ ਜਾਂ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹੋ, ਤਾਂ ਮੈਂ ਉਹ ਧਰਮ ਹਾਂ, ਨਾਮ ਨਹੀਂ। ਸੋ ਮੇਰੇ ਲਈ ਉਸਨੂੰ ਦੱਸਣਾ ਬਹੁਤ ਮੁਸ਼ਕਲ ਸੀ।

ਮੈਂ ਤੁਹਾਨੂੰ ਸਿਰਫ਼ ਇਹ ਦੱਸ ਰਹੀ ਹਾਂ ਕਿ ਅੱਜ ਵੀ, ਵੱਖ-ਵੱਖ ਧਰਮਾਂ ਬਾਰੇ ਬਹੁਤ ਸਾਰੀ ਜਾਣਕਾਰੀ ਹੈ, ਲੋਕ ਅਜੇ ਵੀ ਮਹਾਨ ਧਰਮਾਂ ਵਿਚਕਾਰ ਇੱਕ ਹੱਦ ਬਣਾ ਰਹੇ ਹਨ, ਇੱਕ ਸੀਮਾ ਅਤੇ ਫਿਰ ਵੀ ਵੱਖ-ਵੱਖ ਦੇਸ਼ਾਂ ਵਿੱਚ, ਵੱਖ-ਵੱਖ ਤਰੀਕਿਆਂ ਨਾਲ ਆਪਣੇ ਸ਼ਰਧਾਲੂਆਂ ਨੂੰ ਸਤਾਉਂਦੇ ਹਨ!! ਹਾਏ ਕਿਤਨੀ ਦੁੱਖ ਦੀ ਗੱਲ ਹੈ! ਜੇ ਤੁਸੀਂ ਇੱਕ ਈਸਾਈ ਹੋ, ਤਾਂ ਤੁਸੀਂ ਵੱਡੀ ਮੁਸੀਬਤ ਜਾਂ ਘਾਤਕ ਖ਼ਤਰੇ ਵਿੱਚ ਹੋ ਸਕਦੇ ਹੋ। ਜੇਕਰ ਤੁਸੀਂ ਬੁੱਧ ਧਰਮ ਵਿੱਚ ਹੋ, ਤਾਂ ਤੁਹਾਨੂੰ ਵੀ ਇਹੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਮੁਸਲਮਾਨ ਹੋ, ਤਾਂ ਤੁਹਾਨੂੰ ਵੀ ਇਹੀ ਸਮੱਸਿਆ ਹੋ ਸਕਦੀ ਹੈ, ਆਦਿ।

Media Report from Firstpost - June 28, 2023: ਭਾਰਤ ਨੇ ਪਾਕਿਸਤਾਨ ਦੇ ਇੱਕ ਸੀਨੀਅਰ ਡਿਪਲੋਮੈਟ ਨੂੰ ਤਲਬ ਕੀਤਾ ਹੈ। ਮੌਜੂਦਾ ਮੁੱਦਾ ਸਿੱਖ ਭਾਈਚਾਰੇ ਦੀ ਸੁਰੱਖਿਆ ਦਾ ਹੈ। ਇਸ ਨੇ ਉਨ੍ਹਾਂ 'ਤੇ ਹੋਏ ਹਮਲਿਆਂ ਦੀ ਜਾਂਚ ਦੀ ਮੰਗ ਕੀਤੀ ਹੈ। ਭਾਰਤ ਨੇ ਜਾਂਚ ਦੀ ਮੰਗ ਕੀਤੀ ਹੈ। ਇਸ ਨੇ ਪਾਕਿਸਤਾਨ ਤੋਂ ਜਾਂਚ ਰਿਪੋਰਟ ਵੀ ਮੰਗੀ ਹੈ। ਕਿਉਂਕਿ ਪਾਕਿਸਤਾਨ ਵਿੱਚ ਰੁਝਾਨ ਚਿੰਤਾਜਨਕ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਪੰਜ ਸਿੱਖ ਮਾਰੇ ਗਏ ਹਨ।

Media Report from South China Morning Post – Jan. 17 , 2019: ਏਸ਼ੀਆ ਵਿੱਚ ਹਰ ਤਿੰਨ ਵਿੱਚੋਂ ਇੱਕ ਈਸਾਈ ਇੱਕ "ਉੱਚ ਪੱਧਰ" ਦੇ ਅਤਿਆਚਾਰ ਦਾ ਸ਼ਿਕਾਰ ਹੈ। ਇਹ ਗੱਲ ਯੂਕੇ-ਅਧਾਰਤ ਈਸਾਈ ਵਕਾਲਤ ਸਮੂਹ ਇੱਕ ਨਵੀਂ ਓਪਨ ਡੋਰਸ ਦੀ ਰਿਪੋਰਟ ਦੇ ਅਨੁਸਾਰ ਹੈ।

Media Report from CBN News – Jan. 21 , 2024 ਓਪਨ ਡੋਰਸ ਯੂਐਸ ਨੇ ਹੁਣੇ ਹੀ ਆਪਣੀ ਸਾਲਾਨਾ ਵਿਸ਼ਵ ਨਿਗਰਾਨੀ ਸੂਚੀ ਜਾਰੀ ਕੀਤੀ ਹੈ ਅਤੇ ਵਿਸ਼ਵਵਿਆਪੀ ਅਤਿਆਚਾਰ ਦਾ ਰੁਝਾਨ ਚਿੰਤਾਜਨਕ ਹੈ। ਈਸਾਈਆਂ ਅਤੇ ਉਨ੍ਹਾਂ ਦੇ ਚਰਚਾਂ ਵਿਰੁੱਧ ਹਿੰਸਕ ਹਮਲੇ ਨਾਟਕੀ ਢੰਗ ਨਾਲ ਵੱਧ ਰਹੇ ਹਨ, ਖਾਸ ਕਰਕੇ ਉਪ-ਸਹਾਰਨ ਅਫਰੀਕਾ ਵਿੱਚ।

Media Report from Vox – Sept. 25 , 2017: ਮਿਆਂਮਾਰ ਨੂੰ [ਨਸਲੀ ਸਫਾਈ ਦੀ] ਇੱਕ ਪਾਠ-ਪੁਸਤਕ ਉਦਾਹਰਣ ਬਣਾਉਣ ਵਾਲੀ ਗੱਲ ਇਹ ਹੈ ਕਿ ਫੌਜ ਰੋਹਿੰਗਿਆ - ਇੱਕ ਬਹੁਗਿਣਤੀ ਬੋਧੀ ਦੇਸ਼ ਵਿੱਚ ਇੱਕ ਮੁਸਲਿਮ ਘੱਟ ਗਿਣਤੀ - ਉੱਤੇ ਹਮਲੇ ਕਰ ਰਹੀ ਹੈ। ਹਿੰਸਕ ਚਾਲਾਂ ਨੇ ਹਜ਼ਾਰਾਂ ਰੋਹਿੰਗਿਆ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਹੈ। ਜਦੋਂ ਕਿ ਬਹੁਤ ਸਾਰੇ ਮਲੇਸ਼ੀਆ ਅਤੇ ਥਾਈਲੈਂਡ ਭੱਜ ਗਏ, ਜ਼ਿਆਦਾਤਰ ਬੰਗਲਾਦੇਸ਼ ਚਲੇ ਗਏ। ਹਿੰਸਾ ਦੀ ਹਾਲੀਆ ਲਹਿਰ 50 ਸਾਲ ਪਹਿਲਾਂ ਸ਼ੁਰੂ ਹੋਏ ਵਿਤਕਰੇ ਦੇ ਪੈਟਰਨ ਵਿੱਚ ਨਵੀਨਤਮ ਹੈ।

Media Report from Al Jazeera – Oct. 2 , 2012: 250 ਸਾਲ ਪੁਰਾਣਾ ਬੋਧੀ ਮੰਦਰ ਕੁਝ ਮਿੰਟਾਂ ਵਿੱਚ ਹੀ ਸੜ ਕੇ ਸੁਆਹ ਹੋ ਗਿਆ। ਸੋਗੋਟਨ ਬਰੂਆ ਕਹਿੰਦਾ ਹੈ ਕਿ ਉਹ ਗੁੱਸੇ-ਵਿੱਚ-ਆਏ ਮੁਸਲਮਾਨਾਂ ਦੀ ਭੀੜ ਨੂੰ ਇਸਨੂੰ ਤਬਾਹ ਕਰਨ ਤੋਂ ਰੋਕਣ ਲਈ ਕੁਝ ਨਹੀਂ ਕਰ ਸਕਿਆ।

ਆਦਿ…

ਅੱਜਕੱਲ੍ਹ, ਸਾਡੇ ਕੋਲ ਬਹੁਤ ਸਾਰੀ ਜਾਣਕਾਰੀ ਹੈ। ਅਜੇ ਵੀ ਲੋਕ ਸਾਰੇ ਧਰਮਾਂ ਦੇ ਮੁੱਖ ਨੁਕਤੇ ਨੂੰ ਨਹੀਂ ਸਮਝਦੇ। ਟੀਚਾ ਕੀ ਹੈ? ਸਾਰੇ ਧਰਮ ਕਿਸ ਵੱਲ ਇਸ਼ਾਰਾ ਕਰ ਰਹੇ ਹਨ? ਇਹ ਮੇਰੇ ਲਈ ਕਈ ਵਾਰ ਬਹੁਤ ਉਦਾਸ ਹੁੰਦਾ ਹੈ, ਨਿਰਾਸ਼ਾਜਨਕ।

Photo Caption: ਸਿਰਫ ਸੁੰਦਰ ਹੀ ਨਹੀਂ, ਦੂਜਿਆਂ ਲਈ ਵੀ ਮਦਦਗਾਰ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-23
2741 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-24
2153 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-25
2211 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-26
2146 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-27
2054 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-28
1921 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-29
1953 ਦੇਖੇ ਗਏ