ਵਿਸਤਾਰ
ਡਾਓਨਲੋਡ Docx
ਹੋਰ ਪੜੋ
2023 ਸਭ ਤੋਂ ਗਰਮ ਸਾਲ ਸੀ ਜੋ ਅਸੀਂ ਕਦੇ ਵੀ ਰਿਕਾਰਡ ਕੀਤਾ । ਇਹ ਇਤਨਾ ਗਰਮ ਸੀ ਕਿ ਜਲਵਾਯੂ ਵਿਗਿਆਨੀ ਅਜ਼ੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਵਾਪਰਿਆ ਸੀ। ਸਾਲ ਨੇ ਅਣਗਿਣਤ ਰਿਕਾਰਡ ਤੋੜ ਦਿਤੇ ਜਦੋਂ ਸੰਸਾਰ ਭਰ ਵਿਚ ਸਾਡੇ ਮੌਸਮ ਦਾ ਰਿਕਾਰਡ ਤੋੜਦੇ ਹੋਏ। ਜ਼ਲਵਾਯੂ ਵਿਗਿਆਨੀ ਪਹਿਲੇ ਹੀ ਭਵਿਖਬਾਣੀ ਕਰ ਰਹੇ ਹਨ ਕਿ 2024 ਹੋਰ ਵੀ ਗਰਮ ਹੋ ਸਕਦਾ ਹੈ। ਸਾਨੂੰ ਕੀ ਕਰਨ ਦੀ ਲੋੜ ਹੈ ਸਾਡੇ ਘਰ ਨੂੰ ਜਿਆਦਾ ਗਰਮ ਹੋਣ ਤੋਂ ਰੋਕਣ ਲਈ? ਸਧਾਰਨ ਚੋਣਾਂ ਜੋ ਅਸੀਂ ਹਰ ਰੋਜ਼ ਦਿਹਾੜੀ ਵਿਚ ਤਿੰਨ ਵਾਰ ਬਣਾਉਂਦੇ ਹਾਂ ਸਾਡੇ ਗ੍ਰਹਿ ਦੀ ਰਖਿਆ ਕਰਨ ਵਿਚ ਮਦਦ ਕਰ ਸਕਦੀਆਂ ਹਨ। ਗ੍ਰਹਿ ਉਤੇ ਸਭ ਤੋਂ ਘਟ ਪ੍ਰਭਾਵ ਪਾਉਣ ਦਾ ਤਰੀਕਾ ਵੀਗਨ ਬਣਨਾ ਹੈ। ਜੇ ਮੈਂ ਪੂਰੀ ਤਰਾਂ ਗਾਂ ਦੇ ਮਾਸ (ਬੀਫ) ਦੀ ਪੂਰੀ ਤਰਾਂ ਦਾਲਾਂ ਦੇ ਨਾਲ ਅਦਲਾ-ਬਦਲੀ ਕਰਦਾ ਹਾਂ, ਖੈਰ, ਮੈਂ ਅਮਲੀ ਤੌਰ ਤੇ ਨਿਕਾਸਾਂ ਵਿਚ ਕੋਈ ਹਿਸਾ ਨਹੀਂ ਪਾਵਾਂਗਾ। ਜੇਕਰ ਹਰ ਕੋਈ ਵੀਗਨ ਬਣਦਾ ਹੈ, ਅਸੀਂ ਅੰਦਾਜ਼ਾ ਲਾਇਆ ਹੈ ਕਿ ਭੋਜ਼ਨ-ਸਬੰਧਿਤ ਗਰੀਨਹਾਓਸ ਗੈਸ ਨਿਕਾਸਾਂ ਨੂੰ ਤਿੰਨ-ਤਿਹਾਈ ਹਿਸੇ ਤਕ ਘਟਾਇਆ ਜਾ ਸਕਦਾ ਹੈ।