ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੂਰਜ ਦੇ ਰਾਜੇ ਨਾਲ ਇਕ ਗੱਲਬਾਤ, ਬਾਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਮ ਤੌਰ 'ਤੇ, ਜਦੋਂ ਵੀ ਮੈਂ ਚੰਦਰਮਾ ਅਤੇ ਸੂਰਜ ਨੂੰ ਦੇਖਦੀ ਹਾਂ, ਮੈਂ ਸਿਰਫ਼ ਹਾਲੋ ਕਹਿੰਦੀ ਹਾਂ, ਅਤੇ ਉਨ੍ਹਾਂ ਨੂੰ ਚੁੰਮੀਆਂ ਘਲਦੀ ਹਾਂ ਅਤੇ ਉਨ੍ਹਾਂ ਨੂੰ ਆਪਣਾ ਦਿਲੋਂ ਪਿਆਰ ਭੇਜਦੀ ਹਾਂ, ਪਰ ਇਕ ਗੱਲਬਾਤ ਨਹੀਂ ਕੀਤੀ ਸੀ। ਇਸ ਵਾਰ ਮੈਂ ਕੀਤੀ, ਅਤੇ ਸੋ ਅਸੀਂ ਉਨ੍ਹਾਂ ਬਾਰੇ ਥੋੜ੍ਹਾ ਹੋਰ ਜਾਣਦੇ ਹਾਂ ਅਤੇ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਬਾਰੇ ਉਤਸੁਕ ਹਨ ਕਿ ਸੂਰਜ ਵਿੱਚ ਕੀ ਹੈ ਅਤੇ ਚੰਦਰਮਾ ਵਿੱਚ ਕੀ ਹੈ।

ਖੈਰ, ਕਿਰਪਾ ਕਰਕੇ ਧੁੱਪ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰੋ। ਪਹਿਲਾ, ਤੁਹਾਡਾ ਸਾਜ਼, ਜਿਸ ਕਿਸੇ ਨਾਲ ਤੁਸੀਂ ਉੱਡਦੇ ਹੋ, ਉਹ ਸੜ ਕੇ ਮਿੱਟੀ ਵਿੱਚ ਵੀ ਨਹੀਂ; ਪੂਰੀ ਤਰ੍ਹਾਂ ਅਦ੍ਰਿਸ਼ ਹੋ ਜਾਵੇਗਾ। ਤਾਂ ਕੋਸ਼ਿਸ਼ ਨਾ ਕਰੋ। ਕੋਈ ਵੀ ਮਨੁੱਖ ਜਿਸ ਕੋਲ ਉੱਚ-ਤਕਨੀਕੀ ਅਤੇ ਵਿਗਿਆਨਕ ਗਿਆਨ ਹੈ ਅਤੇ ਇਹ ਸਭ ਕੁਝ ਹੈ, ਸੂਰਜ ਦੀ ਬਾਹਰਲੀ ਪਰਤ ਤੋਂ ਅੱਗੇ ਜਾਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਬਹੁਤ ਗਰਮ ਹੈ। ਸਭ ਕੁਝ ਸੜ ਕੇ ਧੂੜ ਤੋਂ ਵੀ ਛੋਟਾ ਹੋ ਜਾਵੇਗਾ।

ਅਤੇ ਨਾਲ ਹੀ, ਭਾਵੇਂ ਤੁਸੀਂ ਉਸ ਵਿੱਚੋਂ ਲੰਘਦੇ ਹੋ, ਤੁਸੀਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਕੋਲ ਇੱਕ ਬਹੁਤ ਹੀ ਸੁਰੱਖਿਅਤ ਸਿਸਟਮ ਹੈ। ਚੰਦਰਮਾ ਵਾਂਗ, ਸੂਰਜ ਕੋਲ ਵੀ ਇੱਕ ਸੁਰੱਖਿਅਤ ਪ੍ਰਣਾਲੀ ਹੈ ਜੀਵਾਂ ਨਾਲ ਸੰਪਰਕ ਤੋਂ ਬਚਣ ਲਈ ਜੋ ਉਹਨਾਂ ਲਈ ਪਰੇਸ਼ਾਨੀ ਦਾ ਕਾਰਨ ਹਨ। ਗੜਬੜ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਉੱਥੇ ਜਾ ਕੇ ਉਨ੍ਹਾਂ 'ਤੇ ਗੋਲੀ ਚਲਾਉਣੀ ਪਵੇਗੀ ਜਾਂ ਗ੍ਰਨੇਡ ਜਾਂ ਕੁਝ ਸੁਟਣਾ ਪਵੇਗਾ। ਗੜਬੜ ਵਿਅਕਤੀਆਂ ਦੀ ਊਰਜਾ ਤੋਂ ਹੁੰਦੀ ਹੈ।

ਕੁਝ ਬਹੁਤ ਪਰੇਸ਼ਾਨ-ਕਰਨ ਵਾਲੇ ਹਨ। ਸੋ ਉਹ ਜੋ ਵੀ ਕਰਦੇ ਹਨ, ਇਰਾਦੇ ਨਾਲ ਜਾਂ ਬਿਨਾਂ ਇਰਾਦੇ ਦੇ, ਉਹ ਤੁਹਾਡੀ ਸ਼ਾਂਤੀ ਨੂੰ ਭੰਗ ਕਰਨਗੇ। ਓਹ, ਮੇਰੇ ਕੋਲ ਇਹ ਲੋਕ ਹਨ, ਮੈਂ ਇਹਨਾਂ ਸਾਰੇ ਲੋਕਾਂ ਨੂੰ ਜਾਣਦੀ ਹਾਂ। ਉਨ੍ਹਾਂ ਵਿੱਚੋਂ ਕੁਝ, ਜਾਂ ਉਨ੍ਹਾਂ ਵਿੱਚੋਂ ਬਹੁਤ ਸਾਰੇ ਮੇਰੇ ਅਖੌਤੀ ਦੀਖਿਅਕ ਹਨ। ਉਹਨਾਂ ਨੂੰ ਬਦਲਣਾ ਬਹੁਤ ਮੁਸ਼ਕਲ ਹੈ। ਉਹ ਇਸੇ ਤਰ੍ਹਾਂ ਪੈਦਾ ਹੁੰਦੇ ਹਨ। ਅਤੇ ਭਾਵੇਂ ਉਹ ਅਭਿਆਸ ਕਰਦੇ ਹਨ ਅਤੇ ਉਹ ਸਭ ਕੁਝ, ਉਨ੍ਹਾਂ ਦਾ ਸੰਸਾਰਿਕ ਚਰਿੱਤਰ ਬਹੁਤ ਵਧੀਆ ਢੰਗ ਨਾਲ ਨਹੀਂ ਬਦਲ ਸਕਦਾ, ਖਾਸ ਕਰਕੇ ਜੇ ਉਹ ਹੇਠਲੇ ਪੱਧਰ ਤੋਂ ਹਨ। ਜੇ ਤੁਸੀਂ ਉਨ੍ਹਾਂ ਨੂੰ ਇਹ ਖਰੀਦਣ ਲਈ ਕਹਿੰਦੇ ਹੋ, ਤਾਂ ਉਹ ਜ਼ਰੂਰ ਉਹੀ ਖਰੀਦਦੇ ਹਨ, ਜੋ ਤੁਸੀਂ ਚਾਹੁੰਦੇ ਹੋ ਉਸ ਦੇ ਉਲਟ। ਅਤੇ ਫਿਰ ਤੁਹਾਨੂੰ ਉਨ੍ਹਾਂ ਨਾਲ ਬਹਿਸ ਕਰਦੇ ਰਹਿਣਾ ਪਵੇਗਾ ਜਦੋਂ ਤੱਕ ਉਹ ਸੱਚਮੁੱਚ ਖਰੀਦਣ ਨਹੀਂ ਜਾਂਦੇ, ਜੇ ਉਹ ਇਹ ਖਰੀਦਣ ਜਾਂਦੇ ਹਨ ਜਿਵੇਂ ਤੁਸੀਂ ਚਾਹੁੰਦੇ ਹੋ, ਕੁਝ ਅਜਿਹਾ।

ਜਾਂ ਜੇ ਉਹ ਤੁਹਾਡੇ ਲਈ ਕੁਝ ਪਕਾਉਂਦੇ ਹਨ - ਅੱਜ ਉਹ ਠੀਕ ਪਕਾਉਂਦੇ ਹਨ, ਕੱਲ੍ਹ ਉਹ ਸਿਰਫ਼ ਅੱਧਾ ਹੀ ਪਕਾਉਂਦੇ ਹਨ। ਅਤੇ ਅਗਲੇ ਦਿਨ, ਉਹ ਬਹੁਤ ਨਮਕੀਨ ਪਕਾਉਂਦੇ ਹਨ। ਅਗਲੇ ਦਿਨ, ਉਹ ਬਹੁਤ ਮਿੱਠਾ, ਜਾਂ ਸਾਦਾ, ਕੁਝ ਵੀ ਪਕਾਉਂਦੇ ਹਨ। ਉਹ ਤੁਹਾਨੂੰ ਦੁਖੀ ਕਰਨ ਲਈ ਕੁਝ ਵੀ ਕਰਦੇ ਹਨ। ਭਾਵੇਂ ਤੁਸੀਂ ਉਨ੍ਹਾਂ ਨੂੰ ਪਹਿਲਾਂ ਹੀ ਕਿਹਾ ਹੋਵੇ ਕਿ ਕੀ, ਕੀ, ਕੀ ਖਰੀਦਣਾ ਹੈ, ਪਰ ਉਹ ਅਜਿਹਾ ਨਹੀਂ ਕਰਦੇ। ਉਹ ਗਲਤ ਚੀਜ਼ ਖਰੀਦਦੇ ਹਨ ਤਾਂ ਜੋ ਤੁਸੀਂ ਪਹਿਲਾਂ ਗੁੱਸੇ ਹੋ ਸਕੋ। ਅਤੇ ਹੋ ਸਕਦਾ ਹੈ ਕਿ ਜੇ ਤੁਸੀਂ ਉਨ੍ਹਾਂ ਨਾਲ ਤਰਕ ਕਰ ਸਕੋ ਅਤੇ ਉਨ੍ਹਾਂ ਨੂੰ ਇੱਕ ਨਵਾਂ ਖਰੀਦਣ ਲਈ ਕਹਿ ਸਕੋ, ਤਾਂ ਹੋ ਸਕਦਾ ਹੈ ਕਿ ਬਹੁਤ ਦੇਰ ਬਾਅਦ, ਅੰਤ ਵਿੱਚ ਉਹ ਸਹੀ ਚੀਜ਼ ਖਰੀਦਣਗੇ। ਜਾਂ ਤੁਹਾਨੂੰ ਪਹਿਲਾਂ ਸਭ ਕੁਝ ਲੱਭਣਾ ਪਵੇਗਾ ਅਤੇ ਉਸਨੂੰ ਇਹ ਦੱਸਣਾ ਪਵੇਗਾ, “ਇਹ, ਉਹ ਨਹੀਂ,” ਫਿਰ ਅੰਤ ਵਿੱਚ ਉਹ ਤੁਹਾਡੇ ਲਈ ਇਹ ਖਰੀਦ ਲਵੇਗਾ। ਸੋ ਸੂਰਜ ਅਤੇ ਚੰਦ, ਤੁਸੀਂ ਸਾਨੂੰ ਮਨੁੱਖਾਂ ਨੂੰ ਅੰਦਰ ਨਾ ਜਾਣ ਦੇਣ ਲਈ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਉਹ (ਲੋਕ) ਸ਼ਾਇਦ ਅੰਦਰ ਜਾਣਗੇ ਅਤੇ ਕੁਝ ਕਰਨ ਦੀ ਕੋਸ਼ਿਸ਼ ਕਰਨਗੇ, ਜਾਂ ਉੱਥੇ ਅੰਦਰ ਕੁਝ ਬਣਾਉਣਗੇ, ਅਤੇ ਆਪਣੀ ਲਾਪਰਵਾਹੀ ਜਾਂ ਵਿਗਿਆਨਕ ਗਿਆਨ ਦੀ ਘਾਟ ਕਾਰਨ ਚੰਦਰਮਾ ਜਾਂ ਸੂਰਜ ਨੂੰ ਉਡਾ ਦੇਣਗੇ। ਇਹੀ ਸਮੱਸਿਆ ਹੈ।

ਇਹ ਇਸ ਤਰਾਂ ਨਹੀਂ ਹੈ ਕਿ ਸੂਰਜ ਅਤੇ ਚੰਦ ਲੋਕ ਦੋਸਤਾਨਾ ਨਹੀਂ ਹਨ। ਉਹ ਬਹੁਤ ਹੀ ਦੋਸਤਾਨਾ ਅਤੇ ਪਿਆਰ ਕਰਨ ਵਾਲੇ ਅਤੇ ਦਿਆਲੂ, ਉਦਾਰ ਹਨ, ਪਰ ਤੁਸੀਂ ਇਨਸਾਨਾਂ ਨੂੰ ਜਾਣਦੇ ਹੀ ਹੋ, ਠੀਕ ਹੈ? ਸਾਰੇ ਇਨਸਾਨ ਦਿਆਲੂ ਅਤੇ ਆਸਾਨੀ ਨਾਲ ਪੇਸ਼ ਨਹੀਂ ਆਉਂਦੇ। ਸੋ ਤੁਸੀਂ ਸਿਰਫ਼ ਇਕ ਪਤੀ ਅਤੇ ਪਤਨੀ ਨੂੰ ਹੀ ਦੇਖ ਸਕਦੇ ਹੋ, ਉਨ੍ਹਾਂ ਨੂੰ ਅਕਸਰ ਲੜਨਾ ਪੈਂਦਾ ਹੈ। ਬਚੇ ਅਤੇ ਮਾਪੇ - ਬੱਚਿਆਂ ਨੂੰ ਸਿਖਾਉਣ ਲਈ ਅਕਸਰ ਕੁੱਟਣਾ ਪੈਂਦਾ ਹੈ। ਅਤੇ ਇਹ ਹਮੇਸ਼ਾ ਬੱਚਿਆਂ ਦੀ ਗਲਤੀ ਨਹੀਂ ਹੁੰਦੀ। ਮਾਪੇ ਵੀ, ਉਹਨਾਂ ਨੂੰ ਗੁੱਸਾ ਆਉਂਦਾ ਹੈ, ਜਾਂ ਉਹਨਾਂ ਨੂੰ ਕੰਮ 'ਤੇ ਇਕ ਔਖਾ ਸਮਾਂ ਆਉਂਦਾ ਹੈ ਅਤੇ ਉਹ ਘਰ ਆਉਂਦੇ ਹਨ, ਜਾਂ ਕੁਝ ਵੀ ਜੋ ਉਹਨਾਂ ਨੂੰ ਲੱਗਦਾ ਹੈ ਕਿ ਬੱਚਿਆਂ ਨੇ ਗਲਤ ਕੀਤਾ ਹੈ, ਉਹ ਉਹਨਾਂ ਨੂੰ ਕੁੱਟਦੇ ਹਨ। ਇੱਕ ਪੰਚਿੰਗ ਬੈਗ ਵਾਂਗ; ਬਹੁਤ ਭਿਆਨਕ।

ਸੋ ਮੈਂ ਪਹਿਲਾਂ ਹੀ ਕਈ ਵਾਰ ਕਿਹਾ ਹੈ, ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਕਿਉਂਕਿ ਉਹ ਬੱਚੇ ਹਨ - ਉਨ੍ਹਾਂ ਨੂੰ ਨਹੀਂ ਪਤਾ ਕਿ ਤੁਹਾਨੂੰ ਕਿਵੇਂ ਸਮਝਾਇਆ ਜਾਵੇ ਕਿ ਉਨ੍ਹਾਂ ਨੇ ਇਹ ਕਿਉਂ ਕੀਤਾ ਸੀ, ਉਨ੍ਹਾਂ ਨੇ ਉਹ ਕਿਉਂ ਕੀਤਾ। ਜਾਂ ਹੋ ਸਕਦਾ ਹੈ ਕਿ ਘਰ ਬਹੁਤ ਛੋਟਾ ਹੋਵੇ ਅਤੇ ਬਹੁਤ ਸਾਰੇ ਬੱਚਿਆਂ ਨਾਲ, ਅਤੇ ਉਹ ਫਸੇ ਹੋਏ ਮਹਿਸੂਸ ਕਰਦੇ ਹੋਣ, ਅਤੇ ਉਨ੍ਹਾਂ ਦੀ ਊਰਜਾ ਪੂਰੀ ਤਰ੍ਹਾਂ ਨਹੀਂ ਵਰਤੀ ਜਾ ਸਕਦੀ। ਸੋ ਉਹ ਬਹੁਤ ਸ਼ਾਂਤੀ ਨਾਲ ਕੰਮ ਨਹੀਂ ਕਰ ਸਕਦੇ।

ਪਰ ਉਹ ਸਿਰਫ਼ ਬੱਚੇ ਹਨ। ਤੁਹਾਨੂੰ ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਜਾਂ ਹੋ ਸਕਦਾ ਹੈ ਕਿ ਇੱਕ ਦਿਨ ਜਾਂ ਕਿਸੇ ਹੋਰ ਚੀਜ਼ ਲਈ ਉਨ੍ਹਾਂ ਦਾ ਟੈਲੀਫ਼ੋਨ ਕੱਟ ਦੇਵੇ। ਜਾਂ ਜੇਕਰ ਉਹ ਵਧੀਆ ਵਿਵਹਾਰ ਨਹੀਂ ਕਰਦੇ ਤਾਂ ਅੱਜ ਉਨ੍ਹਾਂ ਨੂੰ ਟੈਲੀਵਿਜ਼ਨ ਨਾ ਦੇਖਣ ਦਿਓ। ਤੁਹਾਡੇ ਉਨਾਂ ਨੂੰ ਦਸਣ ਤੋਂ ਬਾਅਦ, ਤੁਸੀਂ ਉਨ੍ਹਾਂ ਨੂੰ ਸਿਖਾਓ, ਤੁਸੀਂ ਉਨ੍ਹਾਂ ਨੂੰ ਇਕ ਚੰਗੇ ਜਾਂ ਮਾੜੇ ਵਿਵਹਾਰ ਦਾ ਨਤੀਜਾ ਦਿਖਾਉ। ਪਰ ਉਨ੍ਹਾਂ ਨੂੰ ਨਾ ਕੁਟੋ, ਉਹ ਬਹੁਤ ਕੋਮਲ ਹਨ, ਬਹੁਤ ਛੋਟੇ। ਅਤੇ ਤੁਸੀਂ ਇੱਕ ਬਾਲਗ ਹੋ, ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਤੁਸੀਂ ਆਪਣੀ ਪੂਰੀ ਤਾਕਤ ਵਰਤਦੇ ਹੋ। ਅਤੇ ਕਈ ਵਾਰ ਤੁਸੀਂ ਬੱਚਿਆਂ ਨੂੰ ਮਾਰ ਸਕਦੇ ਹੋ, ਅਤੇ ਤੁਹਾਨੂੰ ਸਾਰੀ ਉਮਰ ਇਹਦਾ ਪਛਤਾਵਾ ਰਹੇਗਾ। ਉਹ ਬਹੁਤ ਕੋਮਲ ਹਨ, ਬਹੁਤ ਛੋਟੇ, ਅਜੇ ਸਮਝਾਉਣਾ ਵੀ ਨਹੀਂ ਜਾਣਦੇ। ਉਹ ਬਸ ਨਹੀਂ ਕਰ ਸਕਦੇ, ਅਤੇ ਜਦੋਂ ਤੁਸੀਂ ਉਨ੍ਹਾਂ ਨੂੰ ਡਰਾਉਂਦੇ ਹੋ, ਤਾਂ ਇਹ ਹੋਰ ਵੀ ਮਾੜਾ ਹੁੰਦਾ ਹੈ, ਉਨ੍ਹਾਂ ਨੂੰ ਕੁਝ ਵੀ ਕਹਿਣ ਲਈ ਸ਼ਬਦ ਨਹੀਂ ਮਿਲਦੇ। ਉਹ ਬਹੁਤ ਡਰੇ ਹੋਏ ਹਨ, ਅਤੇ ਕੋਈ ਹੋਰ ਉਨ੍ਹਾਂ ਨੂੰ ਸਮਝਾਉਣ ਵਿੱਚ ਮਦਦ ਕਰਨ ਲਈ ਨਹੀਂ ਹੈ, ਅਤੇ ਕੋਈ ਉਨ੍ਹਾਂ ਦੀ ਰੱਖਿਆ ਕਰਨ ਲਈ ਨਹੀਂ ਹੈ।

ਉਹ ਤੁਹਾਡਾ ਬਚਾ ਹੈ। ਤੁਹਾਡੇ ਕੋਲ ਪੂਰੀ ਸ਼ਕਤੀ ਹੈ, ਉਨ੍ਹਾਂ ਉੱਤੇ ਪੂਰਾ ਅਧਿਕਾਰ ਹੈ। ਸੋ ਉਨ੍ਹਾਂ ਨੂੰ ਮਾਰਨ ਤੋਂ ਪਹਿਲਾਂ ਇਸ ਬਾਰੇ ਸੋਚੋ, ਕਿਉਂਕਿ ਤੁਸੀਂ ਇੱਕ ਬਾਲਗ ਹੋ। ਦੋ ਬਾਲਗ ਲੜਦੇ, ਇੱਕ ਦੂਜੇ ਨੂੰ ਮਾਰਦੇ ਵੀ, ਤੁਹਾਨੂੰ ਸੱਟ ਲੱਗਦੀ ਹੈ, ਇੱਕ ਬੱਚੇ ਬਾਰੇ ਤਾਂ ਦੂਰ ਦੀ ਗੱਲ ਜੋ ਬਚਾਅ ਨਹੀਂ ਕਰ ਸਕਦਾ। ਅਤੇ ਜੇ ਤੁਸੀਂ ਇਕੱਲੇ, ਵੱਡੇ, ਤਾਕਤਵਰ, ਬੱਚੇ ਨੂੰ ਕੁੱਟਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਸਦਾ ਕੀ ਹੋਵੇਗਾ? ਅਤੇ ਕਈ ਵਾਰ, ਤੁਸੀਂ ਇੰਨੀ ਜ਼ੋਰ ਨਾਲ ਮਾਰਦੇ ਹੋ ਕਿ ਉਹ ਜ਼ਮੀਨ 'ਤੇ ਡਿੱਗ ਪੈਂਦੇ ਹਨ, ਆਪਣੇ ਆਪ ਨੂੰ ਮਾਰਦੇ ਹਨ, ਆਪਣੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ, ਅਤੇ ਇਹ ਉਨ੍ਹਾਂ ਦੀ ਸਾਰੀ ਜ਼ਿੰਦਗੀ ਤਕ ਰਹਿ ਸਕਦੀ ਹੈ। ਅਤੇ ਫਿਰ ਤੁਸੀਂ ਉਨ੍ਹਾਂ ਨੂੰ ਮੂਰਖ ਹੋਣ ਜਾਂ ਸਕੂਲ ਵਿੱਚ ਸਫਲਤਾ ਦੀ ਘਾਟ ਅਤੇ ਇਸ ਸਭ ਲਈ ਦੋਸ਼ੀ ਠਹਿਰਾਓਗੇ।

ਜਦੋਂ ਵੀ ਮੈਂ ਇਹ ਸਭ ਸੋਚਦੀ ਹਾਂ, ਹੇ ਮੇਰੇ ਪ੍ਰਮਾਤਮਾ, ਮੇਰਾ ਦਿਲ ਬਹੁਤ, ਬਹੁਤ ਹਨੇਰਾ, ਬਹੁਤ ਬੁਰਾ ਮਹਿਸੂਸ ਹੁੰਦਾ ਹੈ। ਤਾਂ ਕਿਰਪਾ ਕਰਕੇ, ਵੈਸੇ, ਮੈਂ ਤੁਹਾਨੂੰ ਇਹ ਯਾਦ ਦਿਵਾਉਂਦੀ ਹਾਂ: ਬੱਚੇ ਨੂੰ ਮਾਰਨ ਤੋਂ ਪਹਿਲਾਂ, ਤੁਸੀਂ ਗੋਡੇ ਟੇਕੋ, ਪਹਿਲਾਂ ਪ੍ਰਮਾਤਮਾਅੱਗੇ ਪ੍ਰਾਰਥਨਾ ਕਰੋ ਕਿ ਤੁਹਾਨੂੰ ਅਜਿਹਾ ਕਰਨ ਦੀ ਇਜਾਜ਼ਤ ਹੈ ਜਾਂ ਨਹੀਂ। ਫਿਰ ਘੱਟੋ ਘੱਟ ਤੁਸੀਂ ਥੋੜ੍ਹਾ ਜਿਹਾ ਸ਼ਾਂਤ ਹੋ ਜਾਓ, ਗੁੱਸੇ ਦੇ ਇੱਕ ਪਲ ਵਿੱਚ, ਉਨ੍ਹਾਂ ਨੂੰ ਇਸ ਤਰਾਂ ਨਾ ਕੁਟੋ। ਕਿਰਪਾ ਕਰਕੇ, ਪ੍ਰਮਾਤਮਾ ਦੀ ਖ਼ਾਤਰ, ਬੱਚਿਆਂ ਨੂੰ ਪਿਆਰ ਕਰੋ, ਉਨ੍ਹਾਂ ਨੂੰ ਧੀਰਜ ਨਾਲ, ਦਿਆਲਤਾ ਨਾਲ ਸਿਖਾਓ।

ਬੱਚੇ ਨੂੰ ਕਦੇ ਵੀ ਨਾ ਮਾਰੋ। ਤੁਸੀਂ ਅਤੇ ਤੁਹਾਡੀ ਪਤਨੀ ਜਾਂ ਤੁਹਾਡਾ ਪਤੀ ਕਈ ਵਾਰ ਆਪਣੀਆਂ ਭਾਵਨਾਵਾਂ ਬਾਰੇ ਜਾਂ ਜੋ ਕੁਝ ਵੀ ਹੋਇਆ ਉਸ ਦੇ ਤਰਕ ਬਾਰੇ ਸਪੱਸ਼ਟ ਤੌਰ 'ਤੇ ਸਮਝਾ ਵੀ ਨਹੀਂ ਸਕਦੇ, ਛੋਟੇ ਬੱਚਿਆਂ ਬਾਰੇ ਗੱਲ ਤਾਂ ਦੂਰ ਦੀ ਗੱਲ। ਉਹ ਬਹੁਤ ਕੋਮਲ ਹਨ, ਬਹੁਤ ਨਾਜ਼ੁਕ ਹਨ। ਪ੍ਰਮਾਤਮਾ ਤੁਹਾਨੂੰ ਇੱਕ ਬੱਚਾ ਦਿੰਦਾ ਹੈ, ਤੁਹਾਨੂੰ ਉਸਦੀ ਕਦਰ ਕਰਨੀ ਚਾਹੀਦੀ ਹੈ। ਤੁਸੀਂ ਕਦੇ ਨਹੀਂ ਜਾਣਦੇ ਕਿ ਉਹ ਵੱਡਾ ਹੋ ਕੇ ਕੀ ਬਣਨ ਵਾਲਾ ਹੈ। ਸ਼ਾਇਦ ਕੋਈ ਦੂਜਾ ਆਈਨਸਟਾਈਨ, ਕੋਈ ਹੋਰ ਮੈਰੀ ਕਿਊਰੀ, ਜਾਂ ਕੋਈ ਸੰਤ, ਜਾਂ ਯਿਸੂ ਮਸੀਹ ਦਾ ਅਵਤਾਰ ਵੀ।

ਯਿਸੂ ਮਸੀਹ ਵੀ ਇੱਕ ਭੌਤਿਕ ਸਰੀਰ ਵਿੱਚ ਪੈਦਾ ਹੋਇਆ ਸੀ, ਪਰ ਹੁਣ ਤੁਸੀਂ ਜਾਣਦੇ ਹੋ ਕਿ ਉਹ ਕੌਣ ਹੈ। ਉਹ ਪ੍ਰਮਾਤਮਾ ਦਾ ਪੁੱਤਰ ਹੈ। ਉਹ ਇਸ ਭੌਤਿਕ, ਭਿਆਨਕ ਸੰਸਾਰ ਵਿੱਚ ਕੁਝ ਹਤਾਸ਼ ਰੂਹਾਂ ਨੂੰ ਬਚਾਉਣ ਲਈ ਆਇਆ। ਅਤੇ ਜੇਕਰ ਤੁਸੀਂ ਉਸ 'ਤੇ ਵਿਸ਼ਵਾਸ ਨਹੀਂ ਕਰਦੇ, ਤਾਂ ਤੁਹਾਨੂੰ ਉਸਨੂੰ ਇਕੱਲਾ ਛੱਡ ਦੇਣਾ ਚਾਹੀਦਾ ਹੈ। ਉਸਨੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਸ ਨਾਲ ਇਸ ਤਰਾਂ ਬੇਰਹਿਮੀ ਨਾਲ ਕਿਉਂ ਪੇਸ਼ ਆਇਆ ਜਾਵੇ? ਸੋ ਇਹ ਬੱਚਿਆਂ ਦੇ ਸਮਾਨ ਹੈ। ਅਤੇ ਭਾਵੇਂ ਜੇ ਇਹ ਯਿਸੂ ਦਾ ਪੁਨਰਜਨਮ ਨਹੀਂ ਹੈ, ਉਸਦੇ ਅੰਦਰ, ਉਸਦੇ ਅੰਦਰ ਪ੍ਰਮਾਤਮਾ ਹੈ। ਅਤੇ ਭਾਵੇਂ ਉਹ ਕੋਈ ਮਸ਼ਹੂਰ ਵਿਅਕਤੀ ਨਾ ਵੀ ਬਣੇ, ਜੇ ਤੁਸੀਂ ਉਸਨੂੰ ਚੰਗੀ ਤਰ੍ਹਾਂ ਸਿਖਾਓ ਅਤੇ ਕੋਮਲ ਬਣਨਾ ਸਿਖਾਓ, ਤਾਂ ਉਹ ਇਸ ਤਰਾਂ ਦਾ ਵਿਵਹਾਰ ਕਰੇਗਾ।

ਸੋ ਜੇਕਰ ਤੁਸੀਂ ਕਿਸੇ ਬੱਚੇ ਨੂੰ ਮਾਰਦੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਦਿੱਤੀ ਗਈ ਹੈ। ਸੋ ਤੁਸੀਂ ਆਪਣੇ ਬੱਚੇ ਨੂੰ ਸਿਖਾ ਵੀ ਨਹੀਂ ਸਕਦੇ, ਆਪਣੇ ਆਪ ਨੂੰ ਉਸਨੂੰ ਦੁੱਖ ਪਹੁੰਚਾਉਣ ਦੀ ਇਜਾਜ਼ਤ ਦੇਣਾ ਤਾਂ ਦੂਰ ਦੀ ਗੱਲ ਹੈ। ਜੇਕਰ ਤੁਸੀਂ ਅਜਿਹਾ ਕੀਤਾ ਹੈ ਤਾਂ ਤੁਹਾਨੂੰ ਪਛਤਾਵਾ ਕਰਨਾ ਚਾਹੀਦਾ ਹੈ ਅਤੇ ਦੁਬਾਰਾ ਕਦੇ ਵੀ ਕਿਸੇ ਬੱਚੇ ਨੂੰ ਨਹੀਂ ਛੂਹਣਾ ਚਾਹੀਦਾ। ਤੁਸੀਂ ਉਸਨੂੰ ਵਖ-ਵਖ ਤਰੀਕ‌ਿਆਂ ਨਾਲ ਸਿਖਾ ਸਕਦੇ ਹੋ। ਹੋ ਸਕਦਾ ਹੈ ਕਿ ਉਸਨੂੰ 10 ਮਿੰਟ, 20 ਮਿੰਟ ਲਈ ਇਕੱਲੇ ਇੱਕ ਕਮਰੇ ਵਿੱਚ ਰਹਿਣ ਦਿਓ - ਬਹੁਤ ਜ਼ਿਆਦਾ ਨਹੀਂ, ਜ਼ਿਆਦਾ ਨਹੀਂ, ਕਿਉਂਕਿ ਉਹ ਇਕ ਬੱਚਾ ਹੈ ਅਤੇ ਉਹ ਬੋਰ ਜਾਂ ਨਿਰਾਸ਼ ਜਾਂ ਡਰਿਆ ਹੋਇਆ ਮਹਿਸੂਸ ਕਰੇਗਾ ਜਾਂ ਰੱਦ ਕੀਤਾ ਗਿਆ ਮਹਿਸੂਸ ਕਰੇਗਾ। ਅਤੇ ਬਹੁਤ ਸਾਰੀਆਂ ਚੀਜ਼ਾਂ ਜੋ ਤੁਸੀਂ ਕਰਦੇ ਹੋ, ਜੇਕਰ ਤੁਹਾਨੂੰ ਕਾਰਨ ਨਹੀਂ ਪਤਾ ਜਾਂ ਤੁਸੀਂ ਚੰਗੀ ਤਰ੍ਹਾਂ ਨਹੀਂ ਸੰਭਾਲਦੇ, ਤਾਂ ਮਨੋਵਿਗਿਆਨਕ ਪ੍ਰਭਾਵ ਉਨ੍ਹਾਂ ਨੂੰ ਸਾਰੀ ਉਮਰ ਪ੍ਰਭਾਵਿਤ ਕਰੇਗਾ। ਅਤੇ ਉਹ ਆਮ ਵਾਂਗ ਵੱਡੇ ਨਹੀਂ ਹੋ ਸਕਦੇ, ਮਨੁੱਖਾਂ 'ਤੇ ਭਰੋਸਾ ਨਹੀਂ ਕਰਦੇ, ਘਰ ਤੋਂ ਬਾਹਰ ਦੂਜੇ ਅਧਿਆਪਕਾਂ ਦੀ ਸਿੱਖਿਆ'ਤੇ ਭਰੋਸਾ ਨਹੀਂ ਕਰਦੇ।

ਕਿਉਂਕਿ ਉਹ ਸੋਚ ਸਕਦੇ ਹਨ, "ਮੇਰੇ ਮਾਤਾ-ਪਿਤਾ, ਉਹ ਜਿਨ੍ਹਾਂ 'ਤੇ ਮੈਂ ਸਭ ਤੋਂ ਵੱਧ ਭਰੋਸਾ ਕੀਤਾ, ਉਹ ਜਿਨ੍ਹਾਂ ਨੂੰ ਮੈਂ ਸਭ ਤੋਂ ਵੱਧ ਪਿਆਰ ਕੀਤਾ, ਮੈਨੂੰ ਇਸ ਤਰਾਂ ਮਾਰਿਆ, ਮੈਂ ਬਾਹਰਲੇ ਲੋਕਾਂ 'ਤੇ ਕਿਵੇਂ ਭਰੋਸਾ ਕਰ ਸਕਦਾ ਹਾਂ?" ਅਤੇ ਜਦੋਂ ਉਹ ਵਿਆਹ ਕਰਦਾ ਹੈ, ਉਹ ਵਿਆਹ ਕਰਦੀ ਹੈ, ਸ਼ਾਇਦ ਉਨ੍ਹਾਂ ਦੇ ਦਿਲ ਵਿੱਚ, ਉਨ੍ਹਾਂ ਦੇ ਮਨ ਵਿੱਚ ਇਹ ਸਾਰੇ ਜ਼ਖ਼ਮ, ਜ਼ਖ਼ਮ ਹੋ ਸਕਦੇ ਹਨ, ਅਤੇ ਫਿਰ ਉਹ ਖੁਸ਼ ਨਹੀਂ ਹੋਣਗੇ। ਜੇਕਰ ਤੁਸੀਂ ਮਾਪੇ ਹੋ, ਤਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਖੁਸ਼ ਰਹਿਣ, ਸੋ ਉਨ੍ਹਾਂ ਨਾਲ ਵਧੀਆ ਵਿਵਹਾਰ ਕਰੋ, ਉਨ੍ਹਾਂ ਦਾ ਇੱਕ ਦੇਵਤੇ ਵਾਂਗ, ਇੱਕ ਫਰਿਸ਼ਤੇ ਵਾਂਗ ਸਤਿਕਾਰ ਕਰੋ, ਕਿਉਂਕਿ ਜਦੋਂ ਉਹ ਪਹਿਲੀ ਵਾਰ ਪੈਦਾ ਹੋਏ ਸਨ, ਤਾਂ ਉਹ ਅਜਿਹੇ ਹੀ ਸਨ। ਉਹ ਅਜੇ ਵੀ ਪ੍ਰਮਾਤਮਾ ਨਾਲ ਸੰਪਰਕ ਕਰ ਸਕਦੇ ਹਨ, ਜਦੋਂ ਕਿ ਤੁਸੀਂ ਇਹ ਸਭ ਪਹਿਲਾਂ ਹੀ ਭੁੱਲ ਗਏ ਹੋ।

ਖੈਰ, ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨਾਲ ਵਧੀਆ ਵਿਵਹਾਰ ਕਰਦੇ ਹਨ, ਅਤੇ ਮੈਨੂੰ ਖੁਸ਼ੀ ਹੈ। ਪਰ ਦੂਜੇ ਮਾਪੇ, ਕਿਰਪਾ ਕਰਕੇ, ਧਿਆਨ ਰੱਖੋ ਕਿ ਤੁਸੀਂ ਆਪਣੇ ਬੱਚੇ ਨਾਲ ਕਿਵੇਂ ਪੇਸ਼ ਆਉਂਦੇ ਹੋ। ਪ੍ਰਮਾਤਮਾ ਉਸਨੂੰ ਤੁਹਾਨੂੰ ਦਿੰਦਾ ਹੈ। ਤੁਹਾਨੂੰ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ, ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਅਤੇ ਆਪਣੇ ਗੁੱਸੇ ਨਾਲ, ਆਪਣੇ ਹੱਥਾਂ ਨਾਲ ਉਨ੍ਹਾਂ ਨਾਲ ਬੇਰਹਿਮੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ, ਭਾਵੇਂ ਤੁਹਾਨੂੰ ਇਸ ਤਰਾਂ ਗੁੱਸਾ ਕਿਉਂ ਨਾ ਆਵੇ। ਤੁਹਾਡਾ ਕੰਮ ਔਖਾ ਹੋ ਸਕਦਾ ਹੈ, ਤੁਹਾਡਾ ਦਿਨ ਬਹੁਤ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ, ਪਰ ਤੁਸੀਂ ਇਸਨੂੰ ਆਪਣੇ ਬੱਚੇ 'ਤੇ ਨਹੀਂ ਪਾ ਸਕਦੇ। ਅਤੇ ਭਾਵੇਂ ਤੁਹਾਡੀ ਆਪਣੇ ਸਾਥੀ, ਆਪਣੀ ਪਤਨੀ ਜਾਂ ਆਪਣੇ ਪਤੀ ਨਾਲ ਚੰਗੀ ਨਹੀਂ ਬਣਦੀ, ਤੁਸੀਂ ਇਹ ਇੱਕ ਬੱਚੇ 'ਤੇ ਨਹੀਂ ਪਾ ਸਕਦੇ।

ਤੁਹਾਨੂੰ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਉਨ੍ਹਾਂ ਨਾਲ ਪੇਸ਼ ਆਇਆ ਜਾਵੇ, ਖਾਸ ਕਰਕੇ ਉਹ ਬਹੁਤ ਕੋਮਲ, ਬਹੁਤ ਛੋਟੇ, ਬਹੁਤ ਬੇਸਹਾਰਾ ਹਨ। ਉਹ ਮਦਦ ਲਈ ਕਿਸ ਨੂੰ ਬੁਲਾ ਸਕਦੇ ਹਨ? ਉਹ ਕਿਸ ਨਾਲ ਗੱਲ ਕਰ ਸਕਦੇ ਹਨ? ਜੇ ਤੁਸੀਂ ਉਨ੍ਹਾਂ ਨਾਲ ਇਸ ਤਰਾਂ ਇੱਕ ਪੰਚਿੰਗ ਬੈਗ ਵਾਂਗ ਪੇਸ਼ ਆਓਗੇ, ਤਾਂ ਉਨ੍ਹਾਂ ਦੀ ਮਦਦ ਕੌਣ ਕਰ ਸਕਦਾ ਹੈ? ਉਨ੍ਹਾਂ ਦੀ ਰੱਖਿਆ ਕੌਣ ਕਰ ਸਕਦਾ ਹੈ? ਇਸੇ ਕਰਕੇ ਬਹੁਤ ਸਾਰੇ ਬੱਚੇ ਘਰ ਛੱਡ ਕੇ ਬਾਹਰ ਭੱਜ ਗਏ ਅਤੇ ਵੱਡੀਆਂ, ਵੱਡੀਆਂ ਮੁਸੀਬਤਾਂ ਅਤੇ ਹੋਰ ਵੀ ਬੇਰਹਿਮ ਸਲੂਕ ਵਿੱਚ ਫਸ ਗਏ। ਤਾਂ ਇਸ ਬਾਰੇ ਸੋਚੋ। ਇਸਨੂੰ ਆਪਣੀ ਡਾਇਰੀ ਵਿੱਚ ਲਿਖੋ, ਇਸਨੂੰ ਹਰ ਜਗ੍ਹਾ ਟੇਪ ਕਰੋ, ਕਹੋ, "ਨਾ ਛੂਹੋ," ਅਤੇ ਫਿਰ ਤੁਸੀਂ ਸਮਝ ਜਾਓਗੇ ਕਿ ਤੁਸੀਂ ਕਿਸਨੂੰ ਨਹੀਂ ਛੂਹਦੇ। ਜਾਂ ਲਿਖੋ: "ਕੋਮਲ ਬਣੋ। ਪ੍ਰਮਾਤਮਾ ਅੱਗੇ ਅਰਦਾਸ ਕਰੋ।" ਤੁਸੀਂ ਪਹਿਲਾਂ ਪ੍ਰਾਰਥਨਾ ਕਰੋ; ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਮਾਰਨਾ ਚਾਹੁੰਦੇ ਹੋ, ਤੁਸੀਂ ਗੋਡੇ ਟੇਕੋ, ਪਹਿਲਾਂ ਪ੍ਰਾਰਥਨਾ ਕਰੋ। ਠੀਕ ਹੈ? ਤੁਹਾਡਾ ਧੰਨਵਾਦ ਬੱਚਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਣ ਲਈ ਜਿਵੇਂ ਤੁਸੀਂ ਚਾਹੁੰਦੇ ਹੋ ਤੁਹਾਡੇ ਨਾਲ ਵਿਹਾਰ ਕੀਤਾ ਜਾਵੇ ਜੇਕਰ ਤੁਸੀਂ ਇਕ ਬੱਚੇ ਹੋ। ਯਿਸੂ ਨੇ ਕਿਹਾ, "ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਦਾ ਹੈ।"

ਹੁਣ ਅਸੀਂ ਕੁਝ ਕਹਿੰਦੇ ਹਾਂ, ਚੰਦਰਮਾ ਬਾਰੇ ਥੋੜ੍ਹਾ ਜਿਹਾ ਹੋਰ। ਚੰਦਰਮਾ ਸਾਡੇ ਤੋਂ ਦੂਰ ਭੱਜ ਰਿਹਾ ਹੈ। ਖੈਰ, ਇੰਨਾ ਜ਼ਿਆਦਾ ਨਹੀਂ ਭੱਜ ਰਿਹਾ, ਪਰ ਬਹੁਤ ਸਮਾਂ ਪਹਿਲਾਂ ਤੋਂ ਸਾਡੇ ਤੋਂ ਦੂਰ ਹੋ ਰਿਹਾ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਸਾਡੇ ਤੋਂ ਦੂਰ ਕਿਉਂ ਉੱਡ ਜਾਂਦੇ ਹਨ। ਉਨ੍ਹਾਂ ਨੇ ਕਿਹਾ, "ਕਿਉਂਕਿ ਇਸ ਗ੍ਰਹਿ ਦੀ ਊਰਜਾ ਬਹੁਤ ਜ਼ਿਆਦਾ ਵਿਸਫੋਟਕ ਹੈ, ਬਹੁਤ ਜ਼ਿਆਦਾ ਦੋਸਤਾਨਾ ਨਹੀਂ ਹੈ, ਬਹੁਤ ਜ਼ਿਆਦਾ ਹਿੰਸਕ ਹੈ, ਬਹੁਤ ਜ਼ਿਆਦਾ ਜ਼ਾਲਮ ਹੈ।" ਸੋ ਇਹ ਚੰਦਰਮਾ ਦੀ ਊਰਜਾ ਨਾਲ ਮੇਲ ਨਹੀਂ ਖਾਂਦਾ।" ਸੋ ਅਸੀਂ ਹੀ ਉਨ੍ਹਾਂ ਨੂੰ ਦੂਰ ਧੱਕਦੇ ਹਾਂ, ਨਾ ਕਿ ਉਹ ਸਾਡੇ ਤੋਂ ਭੱਜ ਜਾਂਦੇ ਹਨ।

ਚੰਦਰਮਾ ਵਿੱਚ ਤੀਜਾ ਪੱਧਰ ਮਨੁੱਖਾਂ ਦੇ ਤੀਜੇ ਪੱਧਰ ਵਰਗਾ ਨਹੀਂ ਹੈ। ਜਿਵੇਂ ਕਿ ਜੇਕਰ ਤੁਸੀਂ ਇੱਕ ਮਨੁੱਖ ਹੋ ਅਤੇ ਤੁਸੀਂ ਤੀਜੇ ਪੱਧਰ 'ਤੇ ਪਹੁੰਚ ਜਾਂਦੇ ਹੋ, ਫਿਰ ਤੁਸੀਂ ਤਿੰਨਾਂ ਸੰਸਾਰਾਂ ਦੇ ਅੰਦਰ ਰਹਿੰਦੇ ਹੋ, ਤਾਂ ਤਿੰਨਾਂ ਸੰਸਾਰਾਂ ਦਾ ਇੱਕ ਦਿਨ ਨਾਸ਼ ਹੋ ਜਾਵੇਗਾ। ਜੇਕਰ ਤੁਹਾਡੇ ਦੁਆਰਾ ਬਣਾਈ ਗਈ ਕੋਈ ਹੋਰ ਬਿਹਤਰ ਊਰਜਾ ਨਹੀਂ ਹੈ, ਤਾਂ ਤਿੰਨ ਸੰਸਾਰ ਤਬਾਹ ਹੋ ਜਾਣਗੇ ਕਿਉਂਕਿ ਉਹ ਅਜੇ ਵੀ ਨੀਵੇਂ ਹਨ। ਅਤੇ ਫਿਰ ਵੀ ਕਿਸੇ ਤਰ੍ਹਾਂ ਕੁਝ ਪ੍ਰਤੀਸ਼ਤ ਭੌਤਿਕ ਹੈ, ਸੋ ਇਸਨੂੰ ਨਸ਼ਟ ਕੀਤਾ ਜਾ ਸਕਦਾ ਹੈ। ਪਰ ਚੰਦਰਮਾ ਦੇ ਲੋਕਾਂ ਦਾ ਤੀਜਾ ਪੱਧਰ ਵੱਖਰਾ ਹੈ। ਦੇਖੋ, ਉਹ ਇਸੇ ਤਰ੍ਹਾਂ ਪੈਦਾ ਹੋਏ ਸਨ, ਉਨ੍ਹਾਂ ਨੂੰ ਇਸੇ ਤਰ੍ਹਾਂ ਬਣਾਇਆ ਗਿਆ ਸੀ। ਸੋ ਉਹ ਤਬਾਹ ਨਹੀਂ ਹੋਣਗੇ। ਇਹ ਵੱਖਰਾ ਹੈ। ਚੰਦਰਮਾ ਦਾ ਤੀਜਾ ਪੱਧਰ ਇੱਕ ਵੱਖਰੇ ਵਾਤਾਵਰਣ, ਵੱਖਰੀ ਊਰਜਾ, ਵੱਖਰੀ ਬਾਰੰਬਾਰਤਾ ਵਿੱਚ ਹੈ ਕਿਉਂਕਿ ਉਹ ਸਾਡੇ ਸੰਸਾਰ ਤੋਂ ਬਾਹਰ ਰਹਿੰਦੇ ਹਨ। ਉਹ ਤਿੰਨਾਂ ਸੰਸਾਰਾਂ ਤੋਂ ਬਾਹਰ ਰਹਿੰਦੇ ਹਨ, ਸੋ ਉਹ ਵਿਨਾਸ਼ ਦੇ ਇਸ ਨਿਯਮ ਤੋਂ ਪ੍ਰਭਾਵਿਤ ਨਹੀਂ ਹੋਣਗੇ। ਚੰਦਰਮਾ ਨਾਸ਼ਵਾਨ ਨਹੀਂ ਹੈ ਕਿਉਂਕਿ ਉਹ ਕਿਸੇ ਹੋਰ ਪ੍ਰਣਾਲੀ ਵਿੱਚ ਰਹਿੰਦੇ ਹਨ।

Photo Caption: ਨੇਕ ਮਾਰਗ 'ਤੇ ਇੱਕ ਸੁੰਦਰ ਨਮਸਕਾਰ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-27
4475 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-28
3466 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-29
3107 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-30
2780 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-31
3070 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-01
2639 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-02
2406 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-03
2271 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
2327 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-05
2371 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-06
2294 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-07
2073 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-13
457 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-13
501 ਦੇਖੇ ਗਏ
ਧਿਆਨਯੋਗ ਖਬਰਾਂ
2025-06-12
598 ਦੇਖੇ ਗਏ
40:00
ਧਿਆਨਯੋਗ ਖਬਰਾਂ
2025-06-12
7 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-12
5 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2025-06-12
318 ਦੇਖੇ ਗਏ
ਵੈਜ਼ੀ ਸਰੇਸ਼ਠ ਵਰਗ
2025-06-12
3 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-12
698 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ