ਵਿਸਤਾਰ
ਡਾਓਨਲੋਡ Docx
ਹੋਰ ਪੜੋ
ਚੰਦਰਮਾ ਵਿੱਚ ਤੀਜਾ ਪੱਧਰ ਮਨੁੱਖਾਂ ਦੇ ਤੀਜੇ ਪੱਧਰ ਵਰਗਾ ਨਹੀਂ ਹੈ। ਜਿਵੇਂ ਕਿ ਜੇਕਰ ਤੁਸੀਂ ਇੱਕ ਮਨੁੱਖ ਹੋ ਅਤੇ ਤੁਸੀਂ ਤੀਜੇ ਪੱਧਰ 'ਤੇ ਪਹੁੰਚ ਜਾਂਦੇ ਹੋ, ਫਿਰ ਤੁਸੀਂ ਤਿੰਨਾਂ ਸੰਸਾਰਾਂ ਦੇ ਅੰਦਰ ਰਹਿੰਦੇ ਹੋ, ਤਾਂ ਤਿੰਨਾਂ ਸੰਸਾਰਾਂ ਦਾ ਇੱਕ ਦਿਨ ਨਾਸ਼ ਹੋ ਜਾਵੇਗਾ। ਜੇਕਰ ਤੁਹਾਡੇ-ਦੁਆਰਾ-ਬਣਾਈ ਗਈ ਕੋਈ ਹੋਰ ਬਿਹਤਰ ਊਰਜਾ ਨਹੀਂ ਹੈ, ਤਾਂ ਤਿੰਨ ਸੰਸਾਰ ਤਬਾਹ ਹੋ ਜਾਣਗੇ ਕਿਉਂਕਿ ਉਹ ਅਜੇ ਵੀ ਨੀਵੇਂ ਹਨ। ਅਤੇ ਫਿਰ ਵੀ ਕਿਸੇ ਤਰ੍ਹਾਂ ਕੁਝ ਪ੍ਰਤੀਸ਼ਤ ਭੌਤਿਕ ਹੈ, ਸੋ ਇਸਨੂੰ ਨਸ਼ਟ ਕੀਤਾ ਜਾ ਸਕਦਾ ਹੈ। ਪਰ ਚੰਦਰਮਾ ਦੇ ਲੋਕਾਂ ਦਾ ਤੀਜਾ ਪੱਧਰ ਵੱਖਰਾ ਹੈ। ਦੇਖੋ, ਉਹ ਇਸੇ ਤਰ੍ਹਾਂ ਪੈਦਾ ਹੋਏ ਸਨ, ਉਨ੍ਹਾਂ ਨੂੰ ਇਸੇ ਤਰ੍ਹਾਂ ਬਣਾਇਆ ਗਿਆ ਸੀ। ਸੋ ਉਹ ਤਬਾਹ ਨਹੀਂ ਹੋਣਗੇ। ਇਹ ਵੱਖਰਾ ਹੈ। ਚੰਦਰਮਾ ਦਾ ਤੀਜਾ ਪੱਧਰ ਇੱਕ ਵੱਖਰੇ ਵਾਤਾਵਰਣ, ਵੱਖਰੀ ਊਰਜਾ, ਵੱਖਰੀ ਬਾਰੰਬਾਰਤਾ ਵਿੱਚ ਹੈ ਕਿਉਂਕਿ ਉਹ ਸਾਡੇ ਸੰਸਾਰ ਤੋਂ ਬਾਹਰ ਰਹਿੰਦੇ ਹਨ। ਉਹ ਤਿੰਨਾਂ ਸੰਸਾਰਾਂ ਤੋਂ ਬਾਹਰ ਰਹਿੰਦੇ ਹਨ, ਸੋ ਉਹ ਵਿਨਾਸ਼ ਦੇ ਇਸ ਨਿਯਮ ਤੋਂ ਪ੍ਰਭਾਵਿਤ ਨਹੀਂ ਹੋਣਗੇ। ਚੰਦਰਮਾ ਨਾਸ਼ਵਾਨ ਨਹੀਂ ਹੈ ਕਿਉਂਕਿ ਉਹ ਕਿਸੇ ਹੋਰ ਪ੍ਰਣਾਲੀ ਵਿੱਚ ਰਹਿੰਦੇ ਹਨ।ਉਦਾਹਰਣ ਵਜੋਂ, ਅਮਰੀਕਾ ਵਿੱਚ ਇੱਕ ਅਮਰੀਕਨ ਨਾਗਰਿਕ ਦੇ ਕੋਲ ਇੱਕ ਘਰ ਹੈ, ਕਾਰਾਂ ਹਨ, ਇੱਕ ਪਾਸਪੋਰਟ ਹੈ, ਬੱਚੇ ਹਨ, ਇੱਕ ਨੌਕਰੀ ਹੈ, ਇਹ ਸਭ ਕੁਝ। ਅਤੇ ਕਿਸੇ ਹੋਰ ਦੇਸ਼ ਵਿੱਚ ਇੱਕ ਹੋਰ ਨਾਗਰਿਕ, ਸ਼ਾਇਦ ਇੱਕ ਬਹੁਤ ਹੀ ਪਾਬੰਦੀਸ਼ੁਦਾ, ਸੀਮਤ ਦੇਸ਼ ਵਿੱਚ, ਉਹਨਾਂ ਕੋਲ ਵੀ ਇੱਕ ਘਰ ਹੈ, ਬੱਚੇ ਹਨ, ਕਾਰਾਂ ਹਨ, ਨੌਕਰੀਆਂ ਹਨ, ਪਰ ਉਹ ਇਕ ਅਮਰੀਕਨ ਨਾਗਰਿਕ ਵਾਂਗ ਆਜ਼ਾਦ ਨਹੀਂ ਹਨ। ਅਤੇ ਉਸ ਪਾਬੰਦੀਸ਼ੁਦਾ ਦੇਸ਼ ਦੇ ਅੰਦਰ, ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ, ਕਿਸੇ ਵੀ ਸਮੇਂ, ਤਬਾਹ ਹੋ ਸਕਦੀ ਹੈ ਜਾਂ ਮਾਰੀ ਜਾ ਸਕਦੀ ਹੈ ਜਾਂ ਕੈਦ ਕੀਤੀ ਜਾ ਸਕਦੀ ਹੈ ਜਾਂ ਉਨ੍ਹਾਂ ਨਾਲ ਹਰ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਸਕਦੀਆਂ ਹਨ, ਅਤੇ ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਦਾ, ਕੋਈ ਉਨ੍ਹਾਂ ਦਾ ਬਚਾਅ ਨਹੀਂ ਕਰ ਸਕਦਾ। ਪਰ ਅਮਰੀਕਾ ਵਿੱਚ, ਉਦਾਹਰਣ ਵਜੋਂ, ਭਾਵੇਂ ਤੁਸੀਂ ਕਿਸੇ ਖਾਸ ਅਪਰਾਧ ਦੇ ਇੱਕ ਸ਼ੱਕੀ ਹੋ, ਪਰ ਸਰਕਾਰ ਉਨ੍ਹਾਂ ਨੂੰ ਬਚਾਅ ਲਈ ਇੱਕ ਵਕੀਲ ਵੀ ਦਿੰਦੀ ਹੈ।ਪਰ ਇੱਕ ਪਾਬੰਦੀਸ਼ੁਦਾ ਦੇਸ਼ ਵਿੱਚ, ਤੁਸੀਂ ਜੇਲ੍ਹ ਜਾਂਦੇ ਹੋ ਅਤੇ ਫਿਰ ਤੁਸੀਂ ਮਰ ਜਾਓਗੇ ਜਾਂ ਨਹੀਂ, ਜਾਂ ਜੇਲ੍ਹ ਵਿੱਚ ਰਹੋਗੇ, ਪਰ ਕੋਈ ਵੀ ਤੁਹਾਡੀ ਪਰਵਾਹ ਨਹੀਂ ਕਰਦਾ। ਵਕੀਲ ਨੂੰ ਸਰਕਾਰ ਲਈ ਕੰਮ ਕਰਨਾ ਪੈਂਦਾ ਹੈ, ਤੁਹਾਡੇ ਲਈ ਨਹੀਂ। ਅਤੇ ਤੁਹਾਡੇ ਕੋਲ ਸੱਚਮੁੱਚ ਕੋਈ ਨਿੱਜੀ ਵਕੀਲ ਨਹੀਂ ਹੈ ਜਿਸਨੂੰ ਤੁਸੀਂ ਭੁਗਤਾਨ ਕਰ ਸਕੋ ਅਤੇ ਫਿਰ ਤੁਸੀਂ ਆਜ਼ਾਦ ਹੋਵੋਗੇ। ਇਹ ਵੱਖਰਾ ਹੈ। ਸਰਕਾਰ ਫੈਸਲਾ ਕਰੇਗੀ ਕਿ ਤੁਸੀਂ ਆਜ਼ਾਦ ਹੋਵੋਗੇ ਅਤੇ ਤੁਸੀਂ ਜ਼ਿੰਦਾ ਰਹੋਗੇ ਜਾਂ ਨਹੀਂ। ਕੁਝ ਪਾਬੰਦੀਸ਼ੁਦਾ ਦੇਸ਼ਾਂ ਵਿੱਚ ਇਸ ਤਰਾਂ ਹੈ; ਉਨ੍ਹਾਂ ਕੋਲ ਨਾਗਰਿਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਬੇਗੁਨਾਹੀ ਦਿਖਾਉਣ ਲਈ ਸੱਚਮੁੱਚ ਕੋਈ ਸਪੱਸ਼ਟ ਕਾਨੂੰਨ ਨਹੀਂ ਹੈ।ਉਦਾਹਰਣ ਵਜੋਂ ਵੀ, ਇਥੋਂ ਤਕ ਅਮਰੀਕਾ ਵਿੱਚ, ਕੁਝ ਲੋਕਾਂ 'ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ ਅਤੇ ਉਹ ਪਹਿਲਾਂ ਹੀ ਜੇਲ੍ਹ ਵਿੱਚ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਉਮਰ ਭਰ ਲਈ ਕੈਦੀ ਹਨ ਜਾਂ ਮਰਨ ਵਾਲੇ ਹਨ। ਪਰ ਫਿਰ ਵਕੀਲਾਂ ਦੀਆਂ ਹੋਰ ਗੈਰ-ਸਰਕਾਰੀ, ਗੈਰ-ਮੁਨਾਫ਼ਾ ਸੰਸਥਾਵਾਂ ਹਨ ਜੋ ਇਨ੍ਹਾਂ ਨਿਰਦੋਸ਼ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੀਆਂ ਜੇਕਰ ਉਨ੍ਹਾਂ ਕੋਲ ਕੁਝ ਸਬੂਤ ਹਨ ਜਾਂ ਉਨ੍ਹਾਂ ਕੋਲ ਕੁਝ ਇਕਬਾਲੀਆ ਬਿਆਨ ਹੈ, ਉਸ ਕੈਦੀ ਤੋਂ ਇੱਕ ਸੱਚਾ ਇਕਬਾਲੀਆ ਬਿਆਨ ਹੈ। ਫਿਰ ਉਹ ਡੀਐਨਏ ਜਾਂ ਕਿਸ ਤਰ੍ਹਾਂ ਦੇ ਗਵਾਹਾਂ ਤੋਂ ਸਾਰੇ ਸਬੂਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ ਜਦੋਂ ਤੱਕ ਉਨ੍ਹਾਂ ਨੂੰ ਉਸ ਕੈਦੀ ਨੂੰ ਛੁਡਾਉਣ ਲਈ ਲੋੜੀਂਦੇ ਸਾਰੇ ਸਬੂਤ ਨਹੀਂ ਮਿਲ ਜਾਂਦੇ। ਅਤੇ ਬਹੁਤ ਸਾਰੇ ਇਸ ਤਰਾਂ ਆਜ਼ਾਦ ਹੋ ਰਹੇ ਹਨ।ਅਮਰੀਕਾ ਵਿੱਚ ਕੁਝ ਲੋਕ, ਉਦਾਹਰਣ ਵਜੋਂ, ਖਾਸ ਕਰਕੇ, ਮੇਰਾ ਮਤਲਬ ਹੈ ਪਹਿਲਾਂ, ਜੇਕਰ ਤੁਸੀਂ ਇੱਕ ਰੰਗ ਵਾਲਾ ਵਿਅਕਤੀ ਹੋ, ਤਾਂ ਤੁਹਾਡੇ ਆਜ਼ਾਦ ਹੋਣ ਜਾਂ ਬਚਾਅ ਹੋਣ ਦੀ ਸੰਭਾਵਨਾ ਇੱਕ ਅਸਲੀ ਗੋਰੇ ਅਮਰੀਕਨ ਨਾਲੋਂ ਵਧੇਰੇ ਘੱਟ ਹੁੰਦੀ ਸੀ। ਮੈਂ ਪਹਿਲਾਂ ਇੰਟਰਨੈੱਟ ਉਤੇ ਜਾਂ ਕਿਸੇ ਮੈਗਜ਼ੀਨ ਵਿਚ ਪੜ੍ਹਿਆ ਸੀ। ਮੈਨੂੰ ਲੱਗਦਾ ਹੈ ਕਿ ਹੁਣ ਇਹ ਬਿਹਤਰ ਹੈ। ਅਤੇ ਫਿਰ 27 ਸਾਲਾਂ ਬਾਅਦ, ਉਹ ਅਮਰੀਕਨ ਕਾਲਾ ਵਿਅਕਤੀ ਆਜ਼ਾਦ ਹੋ ਗਿਆ। ਅਤੇ ਫਿਰ ਸਰਕਾਰ ਨੇ ਵੀ ਆਪਣੀ ਗਲਤੀ ਨੂੰ ਪਛਾਣ ਲਿਆ, ਉਸਨੂੰ ਕਈ ਮਿਲੀਅਨ ਡਾਲਰ ਦਿੱਤੇ। ਬੇਸ਼ੱਕ, ਕੁਝ ਵੀ ਉਸਦੀ ਖੁਸ਼ੀ ਨਹੀਂ ਖਰੀਦ ਸਕਦੀ ਅਤੇ ਨਾ ਹੀ ਇੰਨੇ ਦਹਾਕਿਆਂ ਤੱਕ ਜੇਲ੍ਹ ਅੰਦਰ ਉਸਦੇ ਦੁੱਖਾਂ ਦੀ ਕੀਮਤ ਚੁਕਾ ਸਕਦੀ ਹੈ। ਪਰ ਫਿਰ ਵੀ, ਘੱਟੋ ਘੱਟ, ਤੁਸੀਂ ਦੇਖੋ, ਉਥੇ ਨਿਆਂ ਤਾਂ ਹੈ। ਅਤੇ ਨਿਆਂ ਦਾ ਸਤਿਕਾਰ ਕੀਤਾ ਜਾ ਰਿਹਾ ਅਤੇ ਭੁਗਤਾਨ ਕੀਤਾ ਜਾ ਰਿਹਾ ਹੈ।ਪਰ ਪਾਬੰਦੀਸ਼ੁਦਾ ਦੇਸ਼ਾਂ ਵਿੱਚ, ਓਹ ਨਹੀਂ, ਮੈਨੂੰ ਅਜਿਹੀਆਂ ਗੱਲਾਂ ਨਹੀਂ ਸੁਣਾਈ ਦਿੰਦੀਆਂ। ਮੈਂ ਸਿਰਫ਼ ਇਹੀ ਸੁਣਿਆ ਹੈ ਕਿ ਤੁਸੀਂ ਤੁਰੰਤ ਕਿਸੇ ਤਸ਼ੱਦਦ ਕੈਂਪ ਜਾਂ ਕੁਝ ਵੀ, ਜਾਂ ਜੇਲ੍ਹ ਵਿੱਚ ਚਲੇ ਜਾਓਗੇ ਜਾਂ ਜੋ ਵੀ, ਅਤੇ ਉੱਥੇ ਬੇਰਹਿਮੀ ਨਾਲ ਮਰ ਵੀ ਜਾਓਗੇ। ਪਰ ਸਰਕਾਰ ਇਸਨੂੰ ਇਕਬਾਲ ਨਹੀਂ ਕਰੇਗੀ। ਸਿਰਫ਼ ਇੱਕ ਸਕਾਰਫ਼ ਪਹਿਨਣ ਲਈ ਜਾਂ ਸਕਾਰਫ਼ ਢਿੱਲਾ ਹੋ ਜਾਂਦਾ ਹੈ ਅਤੇ ਤੁਹਾਨੂੰ ਪਤਾ ਨਹੀਂ ਲੱਗਦਾ, ਤਾਂ ਤੁਸੀਂ ਮਰ ਸਕਦੇ ਹੋ। ਤੁਹਾਨੂੰ ਕੈਦ ਕੀਤਾ ਜਾ ਸਕਦਾ ਹੈ, ਕੁੱਟਿਆ ਜਾ ਸਕਦਾ ਹੈ ਅਤੇ ਮਰ ਸਕਦੇ ਹੋ। ਭਾਵੇਂ ਤੁਸੀਂ ਇੱਕ ਜਵਾਨ, ਕਮਜ਼ੋਰ ਕੁੜੀ ਹੈਂ। ਜਾਂ ਹੋ ਸਕਦਾ ਹੈ ਕਿ ਇਸ ਕੁੜੀ ਕੋਲ ਇੱਕ ਸਪੱਸ਼ਟ ਮਾਨਸਿਕ ਯੋਗਤਾ ਨਾ ਹੋਵੇ। ਕੁਝ ਬੱਚਿਆਂ ਦੀ ਮਾਨਸਿਕ ਯੋਗਤਾ ਚੰਗੀ ਨਹੀਂ ਹੁੰਦੀ, ਅਤੇ ਉਹ ਅਸਲ ਵਿੱਚ ਇਹ ਨਹੀਂ ਜਾਣਦੇ ਕਿ ਬਹੁਤ ਵਧੀਆ ਵਿਵਹਾਰ ਕਿਵੇਂ ਕਰਨਾ ਹੈ। ਅਤੇ ਫਿਰ ਬੱਸ, ਗੁਪਤ ਪੁਲਿਸ ਤੁਹਾਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ, ਆਪਣੀ ਕਾਰ ਵਿੱਚ ਕੁੱਟਦੀ ਹੈ, ਅਤੇ ਫਿਰ ਤੁਹਾਨੂੰ ਜੇਲ੍ਹ ਵਿੱਚ ਸੁੱਟ ਦਿੰਦੀ ਹੈ, ਅਤੇ ਫਿਰ ਤੁਸੀਂ ਮਰ ਜਾਂਦੇ ਹੋ। ਕੁਝ ਪਾਬੰਦੀਸ਼ੁਦਾ ਦੇਸ਼ਾਂ ਵਿੱਚ ਬਹੁਤ ਕੁਝ ਇਸ ਤਰਾਂ ਦਾ ਹੈ।ਮੈਨੂੰ ਨਹੀਂ ਪਤਾ ਕਿ ਉਹ ਕਿਸ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਪ੍ਰਮਾਤਮਾ ਇਸਨੂੰ ਮਨਜ਼ੂਰ ਕਰੇਗਾ, ਭਾਵੇਂ ਉਹ ਕਿਸੇ ਵੀ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹੋਣ। ਇਹ ਲੋਕਾਂ ਨੂੰ ਘਿਣਾਉਣਾ ਮਹਿਸੂਸ ਕਰਵਾਉਂਦਾ ਹੈ, ਅਤੇ ਤੁਹਾਡੇ ਵਿਸ਼ਵਾਸ ਪ੍ਰਣਾਲੀ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ। ਤੁਹਾਡੇ ਆਪਣੇ ਲੋਕ ਵੀ ਵਿਰੋਧ ਕਰਨ ਲਈ ਬਾਹਰ ਨਿਕਲੇ ਅਤੇ ਇਹ ਸਭ ਕੁਝ। ਅਤੇ ਤੁਸੀਂ ਉਨ੍ਹਾਂ ਨੂੰ ਕੁੱਟਿਆ ਵੀ, ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ। ਤੁਸੀਂ ਕੋਈ ਵੀ ਕੁੜੀਆਂ ਨੂੰ ਕਾਫੀ ਮੂਰਖ ਜਾਂ ਕਾਫੀ ਛੋਟੀਆਂ ਸਮਝਦੇ ਹੋਏ, ਉਨਾਂ ਨੂੰ ਵੀ ਜੇਲ੍ਹ ਵਿੱਚ ਸੁੱਟ ਦਿੰਦੇ ਹੋ, ਕੁੱਟਦੇ ਹੋ, ਅਤੇ ਸ਼ਾਇਦ ਮਾਰ ਵੀ ਦਿੰਦੇ ਹੋ। ਮੈਨੂੰ ਨਹੀਂ ਪਤਾ ਕਿ ਪ੍ਰਮਾਤਮਾ ਤੁਹਾਨੂੰ ਕਦੇ ਮਾਫ਼ ਕਰੇਗਾ, ਅਜਿਹੇ ਦੇਸ਼ਾਂ ਦੇ ਨੇਤਾ। ਮੈਂ ਤੁਹਾਨੂੰ ਸੱਚ ਦੱਸ ਰਹੀ ਹਾਂ, ਤੁਹਾਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਹੋ ਸਕਦਾ ਹੈ ਕਿ ਤੁਸੀਂ ਨਰਕ ਵਿੱਚ ਇੱਕ ਬਹੁਤ ਲੰਬੇ, ਲੰਬੇ, ਲੰਬੇ, ਲੰਬੇ ਸਮੇਂ ਲਈ ਰਹਿ ਰਹੇ ਹੋਵੋ।ਚੰਦਰਮਾ ਵਿੱਚ ਲੋਕ, ਇੱਥੋਂ ਤੱਕ ਕਿ ਚੰਦਰਮਾ ਦਾ ਬਾਹਰਲਾ ਸੰਸਾਰ, ਉਹ ਤੀਜੇ ਪੱਧਰ ਦੇ ਹਨ, ਪਰ ਉਹ ਵੱਖਰੇ ਹਨ, ਇੱਕ ਵੱਖਰੇ ਸਿਸਟਮ ਵਿੱਚ। ਅਧਿਆਤਮਿਕ ਕਾਰਨਾਂ ਕਰਕੇ, ਉਹ ਚੰਦਰਮਾ ਵਿੱਚ ਹਨ। ਉੱਥੇ ਧਿਆਨ ਭਟਕਾਉਣਾ ਲਗਭਗ ਜ਼ੀਰੋ ਹੈ। ਅਤੇ ਉਹ ਬਸ ਡੂੰਘੇ ਹਨ, ਆਪਣੇ ਅੰਦਰ ਡੂੰਘੇ, ਆਪਣੀ ਅਧਿਆਤਮਿਕ ਯਾਤਰਾ ਜਾਰੀ ਰੱਖਦੇ ਹੋਏ। ਅਤੇ ਚੰਦਰਮਾ ਧਰਤੀ ਤੋਂ ਇੱਕ ਵੱਖਰਾ ਪਦਾਰਥ ਹੈ। ਇਹ ਨਾਸ਼ਵਾਨ ਨਹੀਂ ਹੈ।ਅਤੇ ਇਹ ਲੋਕ ਪਹਿਲਾਂ ਹੀ ਤੀਜੇ ਪੱਧਰ ਦੇ ਹਨ। ਉਹ ਕਦੇ ਵੀ ਹੇਠਾਂ ਨਹੀਂ ਜਾਣਗੇ। ਪਰ ਇਸ ਭੌਤਿਕ ਸੰਸਾਰ ਵਿੱਚ, ਮੇਰੇ ਕੁਝ ਦੀਖਿਅਕਾਂ ਨੂੰ ਵੀ, ਮੈਂ ਉਨ੍ਹਾਂ ਨੂੰ ਚੌਥੇ ਪੱਧਰ ਤੱਕ ਉੱਚਾ ਚੁੱਕਿਆ। ਪਰ ਕਿਸੇ ਕਾਰਨ ਕਰਕੇ, ਦੋਹਰਾ ਮਨ ਉਨ੍ਹਾਂ ਨੂੰ ਕਈ ਵਾਰ ਨਕਾਰਾਤਮਕ ਸੋਚਣ ਲਈ ਮਜਬੂਰ ਕਰੇਗਾ, ਜਾਂ ਪਰਿਵਾਰਕ ਮੈਂਬਰਾਂ, ਪਤਨੀ, ਪਤੀ, ਜਾਂ ਬੱਚਿਆਂ, ਅਤੇ/ਜਾਂ ਨੌਕਰੀ ਤੋਂ ਪ੍ਰਭਾਵਿਤ ਕਰੇਗਾ। ਅਤੇ ਫਿਰ ਉਹ ਸਿਰਫ਼ ਨਕਾਰਾਤਮਕ ਸੋਚਦੇ ਹਨ, ਅਤੇ ਉਹ ਤੀਜੇ ਪੱਧਰ 'ਤੇ ਆ ਜਾਂਦੇ ਹਨ। ਉਹ ਘੱਟੋ-ਘੱਟ ਇੱਕ ਕਦਮ ਹਾਰ ਗਏ; ਚੌਥੇ ਪੱਧਰ ਤੋਂ ਤੀਜਾ ਪੱਧਰ ਬਣ ਜਾਂਦਾ ਹੈ। ਇਹ ਬਹੁਤ ਵੱਡਾ ਹੈ। ਦੁਬਾਰਾ ਉੱਪਰ ਜਾਣ ਲਈ ਬਹੁਤ ਸਮਾਂ ਲੱਗਦਾ ਹੈ। ਔਖਾ। ਤਾਂ, ਫਰਕ ਸਮਝੋ। ਅਤੇ ਉਹ ਚੌਥੇ ਪੱਧਰ 'ਤੇ ਬਾਅਦ ਵਿੱਚ ਪਹੁੰਚਣਗੇ, ਭਾਵੇਂ ਇਸ ਵਿੱਚ ਇੱਕ ਲੰਮਾ, ਲੰਮਾ, ਲੰਮਾ, ਲੰਮਾ, ਲੰਮਾ ਹਜ਼ਾਰ ਸਾਲ ਜਾਂ ਕੁਝ ਹੋਰ ਲੱਗ ਜਾਵੇ।ਕਿਉਂਕਿ ਚੰਦਰਮਾ ਵਧੇਰੇ ਸਥਿਰ ਹੈ, ਅਤੇ ਚੰਦਰਮਾ ਦੇ ਅੰਦਰ ਵੀ, ਚੰਦਰਮਾ ਦੇ ਅੰਦਰ, ਲੋਕ ਚੌਥੇ ਪੱਧਰ 'ਤੇ ਹਨ। ਸੋ ਇਹ ਊਰਜਾ ਨੂੰ ਚੰਦਰਮਾ ਦੇ ਬਾਹਰਲੇ ਪੱਧਰ ਤੱਕ ਹੇਠਾਂ ਜਾਣ ਵਿੱਚ ਵੀ ਮਦਦ ਕਰਦਾ ਹੈ, ਅਤੇ ਇਹ ਉਹਨਾਂ ਦੀ ਬਹੁਤ ਮਦਦ ਵੀ ਕਰਦਾ ਹੈ। ਸੋ, ਇਸ ਗ੍ਰਹਿ ਦੇ ਲੋਕ, ਜੇਕਰ ਉਹ ਚੰਦਰਮਾ ਨੂੰ ਇੰਨਾ ਪਿਆਰ ਕਰਦੇ ਹਨ ਅਤੇ ਕਿਸੇ ਕਾਰਨ ਕਰਕੇ ਚੰਗੀ ਤਰ੍ਹਾਂ ਅਭਿਆਸ ਕਰਦੇ ਹਨ, ਕਾਫ਼ੀ ਯੋਗਤਾ ਰੱਖਦੇ ਹਨ, ਅਤੇ ਉਸੇ ਪੱਧਰ 'ਤੇ ਪਹੁੰਚਦੇ ਹਨ, ਉਸੇ ਬਾਰੰਬਾਰਤਾ ਵਿੱਚ ਜੋ ਉੱਥੇ ਚੰਦਰਮਾ ਦੇ ਲੋਕਾਂ ਨੂੰ ਮਿਲਦੀ ਹੈ, ਤਾਂ ਉਹ ਆ ਸਕਦੇ ਹਨ ਅਤੇ ਤੁਹਾਨੂੰ ਉੱਥੇ ਲੈ ਜਾ ਸਕਦੇ ਹਨ। ਪਰ ਕੋਈ ਹੋਰ ਲੋਕ ਅਜਿਹਾ ਨਹੀਂ ਕਰ ਸਕਦੇ। ਤੁਸੀਂ ਇੱਕ ਐਸਟਰਲ, ਸੂਖਮ ਸਰੀਰ ਦੁਆਰਾ ਵੀ ਚੰਦਰਮਾ 'ਤੇ ਨਹੀਂ ਜਾ ਸਕਦੇ। ਕੀ ਉਹ ਜਾ ਸਕਦੇ ਹਨ? ਮੈਨੂੰ ਪੁੱਛਣ ਦਿਓ, ਮੈਨੂੰ ਪੁੱਛਣ ਦਿਓ। ਓਹ ਨਹੀਂ, ਨਹੀਂ, ਉਹ ਨਹੀਂ ਜਾ ਸਕਦੇ।ਭਾਵੇਂ ਤੁਸੀਂ, ਇੱਕ ਮਨੁੱਖ ਵਾਂਗ, ਚੰਦਰਮਾ 'ਤੇ ਜਾਣ ਅਤੇ ਚੰਦਰਮਾ ਨੂੰ ਦੇਖਣ ਲਈ ਐਸਟਰਲ, ਸੂਖਮ ਸਰੀਰ ਦੀ ਵਰਤੋਂ ਕਰਦੇ ਹੋ, ਤੁਸੀਂ ਅੰਦਰ ਨਹੀਂ ਆ ਸਕੋਂਗੇ, ਕਿਉਂਕਿ ਉੱਥੋਂ ਦੀ ਪ੍ਰਣਾਲੀ ਤੁਹਾਨੂੰ ਅਧਿਆਤਮਿਕ ਤੌਰ 'ਤੇ ਵੀ ਸਕੈਨ ਕਰ ਰਹੀ ਹੈ। ਇਹ ਸਿਰਫ਼ ਭੌਤਿਕ ਆਈਡੀ, ਪਛਾਣ ਨਹੀਂ ਹੈ, ਸਗੋਂ ਆਭਾ ਹੈ। ਉਹ ਤੁਹਾਨੂੰ ਤੁਹਾਡੇ ਆਭਾ ਦੁਆਰਾ, ਤੁਹਾਡੀ ਅਧਿਆਤਮਿਕ ਊਰਜਾ ਦੁਆਰਾ, ਤੁਹਾਡੀ ਅਧਿਆਤਮਿਕ ਬਾਰੰਬਾਰਤਾ ਦੁਆਰਾ ਸਕੈਨ ਕਰਨਗੇ। ਸੋ, ਤੁਸੀਂ ਉੱਥੇ ਨਹੀਂ ਜਾ ਸਕਦੇ ਜੇਕਰ ਤੁਹਾਡੀ ਬਾਰੰਬਾਰਤਾ ਮੇਲ ਨਹੀਂ ਖਾਂਦੀ, ਚੰਦਰਮਾ ਦੇ ਲੋਕ, ਭਾਵੇਂ ਬਾਹਰਲੇ ਹੋਣ ਜਾਂ ਅੰਦਰਲੇ।ਮੈਂ ਚੰਦਰਮਾ ਦਾ 'ਬਾਹਰਲਾ' ਕਹਿ ਰਹੀ ਹਾਂ, ਪਰ ਉਨ੍ਹਾਂ ਸਾਰਿਆਂ ਦਾ ਆਪਣਾ ਸਿਸਟਮ ਹੈ। ਇਹ ਇੱਕ ਸੰਸਾਰ ਹੈ, ਇਹ ਸਿਰਫ਼ ਇਸ ਤਰਾਂ ਨਹੀਂ ਹੈ ਜਿਵੇਂ ਅਸੀਂ ਇਸਨੂੰ ਦੇਖਦੇ ਹਾਂ। ਬਾਹਰਲਾ ਹੋਵੇ ਜਾਂ ਅੰਦਰਲਾ, ਉਨ੍ਹਾਂ ਦੇ ਅੰਦਰ ਹੀ ਸੰਸਾਰ ਹੈ। ਅੰਦਰਲਾ ਇੱਕ ਭੌਤਿਕ ਸੰਸਾਰ ਹੈ। ਤੁਸੀਂ ਉਨ੍ਹਾਂ ਨੂੰ ਦੇਖ ਸਕਦੇ ਹੋ, ਉਹ ਇਨਸਾਨਾਂ ਵਾਂਗ ਹਨ, ਪਰ ਉਹ ਜ਼ਿਆਦਾ ਸੁੰਦਰ ਹਨ। ਅਤੇ ਬਾਹਰਲਾ ਸੰਸਾਰ, ਤੁਸੀਂ ਸੰਸਾਰ ਨੂੰ ਨਹੀਂ ਦੇਖਦੇ ਕਿਉਂਕਿ ਇਹ ਇੱਕ ਵੱਖਰਾ ਸੰਸਾਰ ਹੈ, ਇਹ ਇੱਕ ਵੱਖਰੀ ਬਾਰੰਬਾਰਤਾ ਹੈ, ਸੋ ਇਹ ਅਦਿੱਖ ਹੈ, ਪਰ ਫਿਰ ਵੀ, ਉਨ੍ਹਾਂ ਸਾਰਿਆਂ ਦੇ ਅੰਦਰ ਸੰਸਾਰ ਹੈ, ਅਤੇ ਕੋਈ ਵੀ ਇਨ੍ਹਾਂ ਚੰਦਰਮਾ ਲੋਕਾਂ ਜਾਂ ਸੂਰਜ ਲੋਕਾਂ ਦੀ ਇਜਾਜ਼ਤ ਜਾਂ ਸੱਦੇ ਤੋਂ ਬਿਨਾਂ ਅੰਦਰ ਨਹੀਂ ਜਾ ਸਕਦਾ। ਤਾਂ ਕੋਸ਼ਿਸ਼ ਨਾ ਕਰੋ।ਦਰਅਸਲ, ਅਸੀਂ ਚੰਦਰਮਾ ਬਾਰੇ ਗੱਲ ਕੀਤੀ ਸੀ। ਮੈਂ ਚੰਦਰਮਾ ਬਾਰੇ ਵੀ ਥੋੜ੍ਹਾ ਜਿਹਾ ਸਪੱਸ਼ਟ ਕਰਨਾ ਚਾਹਾਂਗੀ। ਜਦੋਂ ਮੈਂ ਕਿਹਾ ਕਿ ਚੰਦਰਮਾ ਦੇ ਲੋਕ ਸ਼ਾਂਤੀ ਸੰਸਾਰਤੋਂ ਆਏ ਸਨ, ਤਾਂ ਇਸਦਾ ਮਤਲਬ ਉਨ੍ਹਾਂ ਸੰਸਾਰਾਂ ਵਰਗਾ ਨਹੀਂ ਹੈ ਜੋ ਸਾਡੇ ਗ੍ਰਹਿ ਵਿੱਚ ਹਨ, ਜਿਵੇਂ ਕਿ "ਸ਼ਾਂਤੀ ਵਾਲੇ ਲੋਕਾਂ ਦਾ ਸੰਸਾਰ" ਜਾਂ "ਸ਼ਾਂਤੀ ਪਰੇਸ਼ਾਨ ਕਰਨ ਵਾਲਾ ਸੰਸਾਰ" - ਇਸ ਤਰਾਂ ਦਾ ਸੰਸਾਰ ਨਹੀਂ - ਪਰ ਇੱਕ ਸੰਸਾਰ ਦੇ ਰੂਪ ਵਿੱਚ, ਸਾਡੇ ਵਿਸ਼ਵ ਗ੍ਰਹਿ ਵਾਂਗ ਸੋ ਚੰਦਰਮਾ ਦੇ ਲੋਕ ਮੂਲ ਰੂਪ ਵਿੱਚ ਇੱਕ ਦੂਰ ਵਾਲੇ ਗ੍ਰਹਿ ਤੋਂ ਆਏ ਸਨ। ਅਤੇ ਕਿਉਂਕਿ ਉਹਨਾਂ ਨੂੰ ਗੁਆਂਢੀ ਹਮਲਾਵਰ ਲੋਕਾਂ ਤੋਂ ਇਹ ਅੰਤਰ-ਗਲੈਕਟਿਕ ਯੁੱਧ ਸਮੱਸਿਆ ਸੀ, ਉਹ ਉਸ ਗ੍ਰਹਿ ਨੂੰ ਛੱਡ ਕੇ ਚੰਦਰਮਾ 'ਤੇ ਚਲੇ ਗਏ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਇੱਕ ਮਹਾਨ ਕੌਮ, ਜਾਤੀ ਸੀ, ਨਾ ਸਿਰਫ਼ ਇੱਕ ਗ੍ਰਹਿ ਦੇ ਇੱਕ ਛੋਟੇ ਜਿਹੇ ਕੋਨੇ ਤੋਂ ਆਈ ਸੀ, ਸਗੋਂ ਇੱਕ ਗ੍ਰਹਿ ਤੋਂ ਆਈ ਸੀ।ਉਹ ਗ੍ਰਹਿ ਜਿੱਥੋਂ ਚੰਦਰਮਾ ਦੇ ਲੋਕ ਆਏ ਸਨ, ਬਿਲਕੁਲ ਸਾਡੇ ਗ੍ਰਹਿ ਵਰਗਾ ਸੀ, ਮਨੁੱਖਾਂ-ਵਰਗੇ ਜੀਵਾਂ ਨਾਲ, ਜੋ ਇਸ 'ਤੇ ਰਹਿੰਦੇ ਸਨ। ਪਰ ਉਹ ਚੇਤਨਾ ਦੇ ਇੱਕ ਬਿਹਤਰ ਪੱਧਰ ਵਿੱਚ ਹਨ, ਚੌਥਾ ਪੱਧਰ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਚੌਥਾ ਪੱਧਰ, ਪੰਜ ਚੇਤਨਾਵਾਂ ਦੇ ਸੰਦਰਭ ਵਿੱਚ ਜੋ ਸਾਡੀ ਧਰਤੀ ਨੂੰ ਪੰਜਵੇਂ ਪੱਧਰ ਤੱਕ ਬਣਾਉਂਦੀਆਂ ਹਨ, ਅਧਿਆਤਮਿਕ ਬਾਰੰਬਾਰਤਾ ਦਾ ਪੰਜਵਾਂ ਆਯਾਮ। ਸੋ ਉਹ ਚੌਥੇ [ਪੱਧਰ] 'ਤੇ ਹਨ। ਇਹ ਉਨ੍ਹਾਂ ਲੋਕਾਂ ਬਾਰੇ ਸੀ ਜੋ ਚੰਦਰਮਾ ਦੇ ਅੰਦਰ ਰਹਿ ਰਹੇ ਹਨ। ਅਤੇ ਚੰਦਰਮਾ ਤੋਂ ਬਾਹਰ ਦੇ ਲੋਕ ਅਜੇ ਵੀ ਤੀਜੇ ਪੱਧਰ 'ਤੇ ਹਨ, ਪਰ ਉਹ ਅਧਿਆਤਮਿਕ ਤੌਰ 'ਤੇ ਬਹੁਤ ਮਜ਼ਬੂਤ ਹਨ, ਮਨੁੱਖਾਂ ਦੀ ਪ੍ਰਾਪਤੀ ਵਾਂਗ ਨਹੀਂ ਜੋ ਅਭਿਆਸ ਕਰਦੇ ਹਨ ਅਤੇ ਤੀਜੇ ਪੱਧਰ 'ਤੇ ਪਹੁੰਚਦੇ ਹਨ। ਇਹ ਇੱਕ ਸਮਾਨ ਬਾਰੰਬਾਰਤਾ ਹੈ, ਇਹ ਸਿਰਫ਼ ਮੂਲ ਗੁਣਵੱਤਾ ਦੇ ਮਾਮਲੇ ਵਿੱਚ ਵੱਖਰੀ ਹੈ। ਚੰਦਰਮਾ ਦੇ ਲੋਕ ਜੋ ਚੰਦਰਮਾ ਦੀ ਸਤ੍ਹਾ ਤੋਂ ਬਾਹਰ ਰਹਿੰਦੇ ਹਨ, ਮਨੁੱਖੀ ਅੱਖ ਤੋਂ ਅਦ੍ਰਿਸ਼ ਹੁੰਦੇ ਹਨ। ਉਹ ਉੱਥੇ ਰਹਿ ਸਕਦੇ ਸਨ।Photo Caption: ਅਸਲੀ ਆਰਾਮਦਾਇਕ ਖੇਤਰ ਪ੍ਰਮਾਮਤਾ ਦੀਆਂ ਬਾਹਾਂ ਵਿਚ ਹੈ