ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਧਰਤੀ 'ਤੇ ਆਪਣੀ ਕੀਮਤੀ ਜ਼ਿੰਦਗੀ ਅਤੇ ਮੌਕੇ ਦੀ ਕਦਰ ਕਰੋ। ਗਿਆਨਵਾਨ ਗੁਰੂ ਨੂੰ ਲੱਭੋ, ਜੇ ਤੁਸੀਂ ਚਾਹੋ ਤਾਂ ਉਸਦੀ ਪਰਖ ਕਰੋ, ਜਾਂ ਅੰਦਰ ਝਾਤੀ ਮਾਰੋ ਅਤੇ ਪ੍ਰਮਾਤਮਾ, ਬੁੱਧ ਨੂੰ ਸਖ਼ਤ ਪ੍ਰਾਰਥਨਾ ਕਰੋ, ਤਾਂ ਜੋ ਉਹ ਤੁਹਾਨੂੰ ਇੱਕ ਸੱਚੇ ਚੰਗੇ ਗੁਰੂ, ਸੱਚਮੁੱਚ ਗਿਆਨਵਾਨ ਗੁਰੂ ਵੱਲ ਲੈ ਜਾਵੇ, ਅਤੇ ਉਹ ਤੁਹਾਨੂੰ ਮੁਕਤ ਕਰ ਸਕਦਾ ਹੈ, ਕਿਉਂਕਿ ਉਹ ਤੁਹਾਨੂੰ ਸਿਰਫ਼ ਮੂੰਹ-ਜ਼ਬਾਨੀ ਹੀ ਨਹੀਂ ਸਿਖਾਏਗਾ, ਮੇਰਾ ਮਤਲਬ ਸਰੀਰਕ ਭਾਸ਼ਾ ਤੋਂ ਹੈ, ਸਗੋਂ ਉਹ ਤੁਹਾਨੂੰ ਅੰਦਰੋਂ ਵੀ ਉਤਸ਼ਾਹਿਤ ਕਰਦਾ ਹੈ ਅਤੇ ਤੁਹਾਨੂੰ ਸਵਰਗੀ ਭਾਸ਼ਾ ਸਿਖਾਉਂਦਾ ਹੈ। (ਅੰਦਰੂਨੀ ਸਵਰਗੀ) ਸੰਗੀਤ, ਸਦੀਵੀ ਸੰਗੀਤ ਜੋ ਤੁਹਾਨੂੰ ਸਵਰਗਾਂ ਵੱਲ ਖਿੱਚੇਗਾ, ਹੌਲੀ-ਹੌਲੀ,ਇੱਕ ਹੇਠਲੇ ਸਵਰਗ ਅਤੇ ਫਿਰ ਅੰਤ ਵਿੱਚ ਉੱਚੇ ਸਵਰਗ ਵੱਲ। ਅਤੇ ਫਿਰ ਜੇਕਰ ਉਹ ਗੁਰੂ ਮਹਾਨ ਹੈ, ਤਾਂ ਉਹ ਤੁਹਾਡੇ ਲਈ ਪਹਿਲਾਂ ਹੀ ਇੱਕ ਸੰਸਾਰ ਬਣਾ ਚੁੱਕਾ ਹੋਵੇਗਾ, ਤੁਹਾਡੇ ਵਰਗੇ ਇੱਕੋ ਜਿਹੀ ਬਾਰੰਬਾਰਤਾ ਵਾਲੇ ਲੋਕਾਂ ਲਈ। ਤਾਂ ਇਹ ਤੁਹਾਡੇ ਲਈ ਬਹੁਤ ਖੁਸ਼ਕਿਸਮਤ ਹੈ ਜੇਕਰ ਤੁਸੀਂ ਇਸਨੂੰ ਲੱਭ ਸਕਦੇ ਹੋ। ਪਰ ਅੱਜ ਕੱਲ੍ਹ ਇਹ ਮੁਸ਼ਕਲ ਹੈ ਕਿਉਂਕਿ ਇਹ ਲਗਭਗ ਸੰਸਾਰ ਦੇ ਅੰਤ ਦੇ ਸਮੇਂ ਵਾਂਗ ਹੈ, ਅਤੇ ਇਸ ਸਮੇਂ ਬਹੁਤ ਸਾਰਾ ਪ੍ਰਦੂਸ਼ਣ ਹੈ, ਸਿਰਫ਼ ਸਰੀਰਕ ਹੀ ਨਹੀਂ ਸਗੋਂ ਮਨੋਵਿਗਿਆਨਕ, ਮਾਨਸਿਕ,ਭਾਵਨਾਤਮਕ, ਹਰ ਤਰ੍ਹਾਂ ਦੇ ਭਰਮ, ਹਰ ਤਰ੍ਹਾਂ ਦਾ ਪ੍ਰਦੂਸ਼ਣ, ਹਰ ਤਰ੍ਹਾਂ ਦਾ ਜ਼ਹਿਰ ਜੋ ਤੁਹਾਨੂੰ ਸੱਚਮੁੱਚ ਇੰਨਾ ਹੇਠਾਂ, ਇੰਨਾ ਹੇਠਾਂ ਖਿੱਚਦਾ ਹੈ। ਇਸੇ ਲਈ ਮਹਾਨ ਗੁਰੂ ਵੀ ਹੇਠਾਂ ਆਏ, ਤੁਸੀਂ ਸਮਝ ਨਹੀਂ ਸਕੇ, ਅਤੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ। ਇਸੇ ਕਰਕੇ ਸਾਡਾ ਸੰਸਾਰ ਇਸ ਵੇਲੇ ਇਸ ਤਰਾਂ ਦਾ ਬਣ ਗਿਆ॥ ਅਤੇ ਇੰਨੀਆਂ ਸਾਰੀਆਂ ਆਫ਼ਤਾਂ ਕਿਉਂਕਿ ਜਾਂ ਤਾਂ ਤੁਸੀਂ ਸਤਿਗੁਰੂ ਦੀ ਗੱਲ ਨਹੀਂ ਸੁਣਦੇ ਅਤੇ ਯੁੱਧ ਵਿੱਚ ਦੂਜੇ ਮਨੁੱਖਾਂ ਦੇ ਇਸ ਘਾਤਕ ਕਤਲੇਆਮ ਵਿੱਚ ਹਿੱਸਾ ਲੈਂਦੇ ਹੋ, ਯੁੱਧ ਕਰਦੇ ਹੋ ਜਾਂ ਨਿੱਜੀ ਤੌਰ'ਤੇ, ਵਿਅਕਤੀਗਤ ਤੌਰ 'ਤੇ ਕੁਝ ਲੋਕਾਂ ਨਾਲ ਉਨ੍ਹਾਂ ਦਾ ਕਬਜ਼ਾ ਲੈਣ, ਉਨ੍ਹਾਂ ਦੀ ਜਾਇਦਾਦ ਲੈਣ, ਜਾਂ ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ ਬੱਚੇ ਨੂੰ ਲੈਣ ਲਈ ਯੁੱਧ ਕਰਦੇ ਹੋ, ਜਾਂ ਸਿਰਫ਼ ਉਸ ਵਿਅਕਤੀ ਨੂੰ ਮਰਨ ਜਾਂ ਹੇਠਾਂ ਕਰਨ ਲਈ, ਸਿਰਫ਼ ਆਪਣੀ ਹਉਮੈ ਜਾਂ ਆਪਣੀ ਜ਼ਹਿਰ, ਦੁਸ਼ਟਤਾ ਲਈ। ਸੋ ਸੰਸਾਰ ਵੱਡਾ ਹੈ, ਪਰ ਕਿਸੇ ਵੀ ਸਤਿਗੁਰੂ ਦੇ ਸੰਸਾਰ ਦੀ ਆਬਾਦੀ ਦੇ ਮੁਕਾਬਲੇ ਬਹੁਤ ਘੱਟ ਪੈਰੋਕਾਰ ਹੋ ਸਕਦੇ ਹਨ। ਭਾਰਤ ਵਿੱਚ, ਉਹ ਕਹਿੰਦੇ ਹਨ ਕਿ ਜੇਕਰ ਗੁਰੂ ਖੁਸ਼ਕਿਸਮਤ ਹੈ, ਤਾਂ ਉਸਦਾ ਇੱਕ ਸੱਚਾ ਪੈਰੋਕਾਰ ਹੋਵੇਗਾ - ਸਿਰਫ਼ ਇੱਕ ਸੱਚਾ, ਅਸਲੀ ਪੈਰੋਕਾਰ। ਕਲਪਨਾ ਕਰੋ ਇਹਦੇ ਬਾਰੇ। ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ ਬਹੁਤ ਸਾਰੀਆਂ ਸੁੰਦਰ ਰੂਹਾਂ ਅਤੇ ਸੱਚਮੁੱਚ ਨੇਕ ਦੀਖਿਅਕ ਹਨ ਕਿਉਂਕਿ ਉਹ ਉੱਚੇ ਸਵਰਗਾਂ ਤੋਂ ਆਏ ਸਨ, ਖਾਸ ਤੌਰ 'ਤੇ ਇਸ ਮਿਸ਼ਨ ਵਿੱਚ ਮੇਰੇ ਨਾਲ ਕੰਮ ਕਰਨ ਲਈ, ਸੰਸਾਰ ਦੀ ਮੁਰੰਮਤ ਕਰਨ ਲਈ ਹੇਠਾਂ ਆਏ ਸਨ। ਅਸੀਂ ਉਹ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਹੇਠਾਂ ਆ ਜਾਂਦੇ ਹਾਂ, ਫਿਰ ਅਸੀਂ ਸਫਲ ਹੋਵਾਂਗੇ। ਹਾਂ, ਕੁਝ, ਕਿਸੇ ਤਰ੍ਹਾਂ, ਪਰ ਮਨੁੱਖਾਂ ਨੂੰ ਖੁਦ ਜਾਗਣਾ ਪਵੇਗਾ, ਯੋਗਦਾਨ ਪਾਉਣਾ ਪਵੇਗਾ। ਇਹ ਇਸ ਤਰਾਂ ਹੈ ਜਿਵੇਂ, ਸੰਸਾਰ ਦਾ ਸਭ ਤੋਂ ਵਧੀਆ ਡਾਕਟਰ ਤੁਹਾਨੂੰ ਸਿਰਫ਼ ਤਾਂ ਹੀ ਠੀਕ ਕਰ ਸਕਦਾ ਹੈ ਜੇਕਰ ਤੁਸੀਂ ਦਵਾਈ ਲੈਂਦੇ ਹੋ। ਜੇ ਤੁਸੀਂ ਇਜਾਜ਼ਤ ਨਹੀਂ ਦਿੰਦੇ ਤਾਂ ਡਾਕਟਰ ਤੁਹਾਨੂੰ ਦਵਾਈ ਲੈਣ ਜਾਂ ਆਪ੍ਰੇਸ਼ਨ ਕਰਵਾਉਣ ਲਈ ਮਜਬੂਰ ਨਹੀਂ ਕਰ ਸਕਦਾ। ਹਰ ਦੇਸ਼ ਵਿੱਚ ਇਹ ਇੱਕੋ ਜਿਹਾ ਹੈ। ਤੁਹਾਡੇ ਸਾਥੀ ਜਾਂ ਤੁਹਾਡੇ ਜ਼ਿੰਮੇਵਾਰ ਸਰਪ੍ਰਸਤਾਂ ਜਾਂ ਮਾਪਿਆਂ ਜਾਂ ਰਿਸ਼ਤੇਦਾਰਾਂ ਵਿੱਚੋਂ ਘੱਟੋ-ਘੱਟ ਇੱਕ ਨੂੰ ਤੁਹਾਡੇ ਲਈ ਇਜਾਜ਼ਤ 'ਤੇ ਦਸਤਖਤ ਕਰਨੇ ਪੈਣਗੇ। ਜੇਕਰ ਤੁਸੀਂ ਜਾਗਦੇ ਨਹੀਂ ਹੋ, ਜਿਵੇਂ ਕਿ ਜੇ ਤੁਸੀਂ ਡਿੱਗ ਪਏ ਹੋ ਜਾਂ ਕੁਝ ਹੋਰ, ਤਾਂ ਹੀ ਤੁਹਾਨੂੰ ਤੁਰੰਤ ਬਚਾਇਆ ਜਾਵੇਗਾ, ਭਾਵੇਂ ਇਜਾਜ਼ਤ ਤੋਂ ਬਿਨਾਂ ਹੀ। ਉਹ ਤੁਹਾਡੀ ਜੇਬ ਵਿੱਚੋਂ ਤੁਹਾਡੀ ਆਈਡੀ ਅਤੇ ਹੋਰ ਸਭ ਕੁਝ ਕੱਢਦੇ ਹਨ, ਅਤੇ ਉਹ ਆਪਰੇਸ਼ਨ ਕਰਦੇ ਹਨ। ਜੇਕਰ ਇਹ ਐਮਰਜੈਂਸੀ ਹੈ, ਤਾਂ ਉਸ ਸਥਿਤੀ ਵਿੱਚ, ਇਸਦੀ ਇਜਾਜ਼ਤ ਹੈ। ਪਰ ਜਦੋਂ ਤੁਸੀਂ ਜਾਗਦੇ ਹੋ, ਤੁਹਾਨੂੰ ਅਜੇ ਵੀ ਆਪਣੇ ਇਜਾਜ਼ਤ ਪੱਤਰ 'ਤੇ ਦਸਤਖਤ ਕਰਨ ਦੀ ਲੋੜ ਹੁੰਦੀ ਹੈ, ਕੁਝ ਇਸ ਤਰਾਂ। ਇਸੇ ਤਰ੍ਹਾਂ, ਸੰਤ ਹੇਠਾਂ ਆਉਂਦਾ ਹੈ, ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਸਨੂੰ ਸਿਰਫ਼ ਉਨ੍ਹਾਂ ਹਤਾਸ਼, ਪ੍ਰਾਰਥਨਾ-ਕਰਨ ਵਾਲਿਆਂ ਦੀ ਮਦਦ ਕਰਨ ਦੀ ਇਜਾਜ਼ਤ ਹੈ, ਕਿਉਂਕਿ ਉਹ ਘਰ-ਘਰ ਜਾ ਕੇ ਨਹੀਂ ਕਹਿ ਸਕਦਾ, "ਹੇ, ਮੈਂ ਇੱਥੇ ਇੱਕ ਸੰਤ ਹਾਂ।" ਬਾਹਰ ਆਓ, ਮੈਂ ਤੁਹਾਨੂੰ ਕੁਝ ਸਿਖਾਵਾਂਗਾ ਅਤੇ ਮੈਂ ਤੁਹਾਨੂੰ ਬਚਾਵਾਂਗਾ। ਮੈਂ ਤੈਨੂੰ ਆਜ਼ਾਦ ਕਰਾਵਾਂਗਾ।" ਉਹ ਤੁਹਾਡੇ 'ਤੇ ਹੱਸਣਗੇ। ਅਤੇ ਜੇ ਉਹ ਤੁਹਾਨੂੰ ਕੁੱਟਦੇ ਨਹੀਂ, ਮਾਰਦੇ ਨਹੀਂ, ਜਾਂ ਬੇਰਹਿਮੀ ਨਾਲ ਬਾਹਰ ਨਹੀਂ ਕੱਢਦੇ, ਤਾਂ ਤੁਸੀਂ ਖੁਸ਼ਕਿਸਮਤ ਹੋ। ਹੁਣ ਤੱਕ, ਜ਼ਿਆਦਾਤਰ ਸਤਿਗੁਰੂ ਬਹੁਤ ਹੀ ਬੇਰਹਿਮੀ ਨਾਲ ਮਰਦੇ ਹਨ, ਬਹੁਤ, ਬਹੁਤ… ਹਾਏ ਮੇਰੇ ਪ੍ਰਮਾਤਮਾ! ਜ਼ਰਾ ਕਲਪਨਾ ਕਰੋ, ਕਲਪਨਾ ਕਰੋ ਕਿ ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ, ਅਤੇ ਇੱਥੇ ਹੇਠਾਂ ਆਉਂਦੇ ਹੋਏ, ਉਹ ਤੁਹਾਨੂੰ ਇਸ ਤਰਾਂ ਲੱਤ ਮਾਰਦੇ ਹਨ, ਉਹ ਤੁਹਾਨੂੰ ਇਸ ਤਰਾਂ ਕੁੱਟਦੇ ਹਨ, ਅਤੇ ਉਹ ਤੁਹਾਨੂੰ ਇਸ ਤਰਾਂ ਸਲੀਬ 'ਤੇ ਜ਼ਿੰਦਾ ਕਿੱਲ ਠੋਕਦੇ ਹਨ। ਹੇ ਮੇਰੇ ਪਰਮੇਸ਼ੁਰ! ਅਤੇ ਇੱਥੋਂ ਤੱਕ ਕਿ ਤੁਹਾਡੇ ਆਪਣੇ ਅਖੌਤੀ ਪ੍ਰਤੀਨਿਧੀ, ਜਿਵੇਂ ਕਿ ਪੋਪ ਫਰਾਂਸਿਸ, ਨੇ ਵੀ, ਪੂਰੇ ਸੰਸਾਰ ਦੇ ਸੁਣਨ ਲਈ ਜਨਤਾ ਵਿੱਚ ਖੁੱਲ੍ਹੇਆਮ ਤੁਹਾਡੀ ਨਿੰਦਿਆ ਕੀਤੀ। ਕੁਝ ਲੋਕਾਂ ਨੂੰ, ਕੁਝ ਰੂਹਾਂ ਨੂੰ ਬਚਾਉਣ ਲਈ ਇਥੋਂ ਤਕ ਬਹੁਤੀਆਂ ਜ਼ਿਆਦਾ ਨਹੀਂ, ਤੁਹਾਨੂੰ ਉਸ ਲਈ ਜਿੰਨਾ ਦੁੱਖ ਝੱਲਣਾ ਪਿਆ। ਅਤੇ ਤੁਹਾਨੂੰ ਪਹਿਲਾਂ ਹੀ ਬਹੁਤ ਦੁੱਖ ਝੱਲਣਾ ਪੈ ਰਿਹਾ ਹੈ। ਅਤੇ ਤੁਹਾਡਾ ਪ੍ਰਤੀਨਿਧੀ ਤੁਹਾਡਾ ਆਪਣਾ ਚਰਚ, ਤੁਹਾਡੀ ਸਿੱਖਿਆ, ਤੁਹਾਡੀ ਇੱਜ਼ਤ ਲੈਂਦਾ ਹੈ, ਅਤੇ ਤੁਹਾਨੂੰ ਬਦਨਾਮ ਕਰਦਾ ਹੈ, ਤੁਹਾਨੂੰ ਇੱਕ ਮੂਰਤੀ-ਪੂਜਕ ਜਾਂ ਇੱਕ ਅਸਫਲ ਕਹਿੰਦਾ ਹੈ, ਤੁਹਾਡੇ ਲਈ ਸਤਿਕਾਰ ਦੇ ਕੋਈ ਸ਼ਬਦ ਨਹੀਂ ਹਨ, ਮੇਰੀ ਪ੍ਰਮਾਤਮਾ। ਕਲਪਨਾ ਕਰੋ ਇਸ ਬਾਰੇ? ਅਤੇ ਕੁਝ ਅਜੇ ਵੀ ਇੱਕ ਸਤਿਗੁਰੂ ਬਣਨਾ ਚਾਹੁੰਦੇ ਹਨ। ਤੁਸੀਂ ਮੇਰੇ ਸਟਾਈਲ ਦੀ ਨਕਲ ਕਰਦੇ ਹੋ ਅਤੇ ਬਸ ਬਲਾ, ਬਲਾ, ਬਲਾ, ਤੁਹਾਡੇ ਕੋਲ ਕੋਈ ਅੰਦਰੂਨੀ ਸ਼ਕਤੀ ਨਹੀਂ ਹੈ, ਕੁਝ ਵੀ ਨਹੀਂ। ਉਹ ਸੋਚਦੇ ਹਨ ਕਿ ਇੱਕ ਸਤਿਗੁਰੂ ਬਣਨਾ ਆਸਾਨ ਹੈ! ਹਾਏ ਮੇਰੇ ਪ੍ਰਮਾਤਮਾ! ਜੇ ਤੁਸੀਂ ਸੱਚਮੁੱਚ ਇੱਕ ਸਤਿਗੁਰੂ ਹੋ, ਤਾਂ ਤੁਹਾਨੂੰ ਪਤਾ ਹੋਵੇਗਾ। ਤੁਹਾਡੀ ਸਾਖ ਨੂੰ ਹੋਏ ਸਾਰੇ ਦਰਦ, ਦੁੱਖ ਅਤੇ ਨੁਕਸਾਨ ਦਾ ਵਰਣਨ ਕਰਨ ਲਈ ਕੋਈ ਸ਼ਬਦ ਨਹੀਂ ਹਨ। ਤੁਸੀਂ ਜੋ ਵੀ ਕਲਪਨਾ ਕਰਦੇ ਹੋ ਜੋ ਕੋਈ ਨਹੀਂ ਚਾਹੁੰਦਾ, ਤੁਹਾਨੂੰ ਉਸਨੂੰ ਆਪਣੇ ਨਾਲ ਰੱਖਣਾ ਪਵੇਗਾ, ਸਵੀਕਾਰ ਕਰਨਾ ਪਵੇਗਾ, ਚਾਹੇ ਉਹ ਪਸੰਦ ਹੋਵੇ ਜਾਂ ਨਾ। ਤੁਸੀਂ ਸਾਰਾ ਇਤਿਹਾਸ ਪੜ੍ਹ ਲਿਆ ਹੈ, ਅਤੇ ਬਹੁਤ ਸਾਰੇ ਸਤਿਗੁਰੂ ਬਹੁਤ ਆਸਾਨੀ ਨਾਲ ਨਹੀਂ ਰਹਿ ਸਕਦੇ। ਅਤੇ ਭਾਵੇਂ ਉਹਨਾਂ ਨੂੰ ਮਾਰਿਆ ਨਹੀਂ ਜਾਂਦਾ ਜਾਂ ਜਨਤਕ ਤੌਰ 'ਤੇ ਬਦਨਾਮ ਨਹੀਂ ਕੀਤਾ ਜਾਂਦਾ, ਫਿਰ ਵੀ ਉਹ ਇੱਕ ਚੰਗੀ ਜ਼ਿੰਦਗੀ ਨਹੀਂ ਜੀਉਂਦੇ। ਜਦੋਂ ਤੱਕ ਉਹ ਜ਼ਿੰਦਾ ਹਨ, ਉਨ੍ਹਾਂ ਨੂੰ ਇਹ ਅਤੇ ਉਹ ਮੁਸੀਬਤ, ਇਹ ਬਿਮਾਰੀ, ਇਹ ਦੁੱਖ, ਹਰ ਤਰ੍ਹਾਂ ਦੀਆਂ ਚੀਜ਼ਾਂ ਮਿਲਣਗੀਆਂ ਜੋ ਉਹ ਤੁਹਾਡੇ ਲਈ, ਆਤਮਾਵਾਂ ਦੀ ਮੁਕਤੀ ਲਈ ਚੁੱਪ-ਚਾਪ ਸਹਿਣ ਕਰਦੇ ਹਨ। ਅਤੇ ਫਿਰ ਵੀ, ਉਹ ਕਿੰਨੇ ਕੁ ਨੂੰ ਆਕਰਸ਼ਿਤ ਕਰ ਸਕਦੇ ਹਨ? ਭਾਰਤ ਵਿੱਚ ਵੱਡੇ, ਮਹਾਨ ਸਤਿਗੁਰੂਾਂ ਵਾਂਗ, ਜਿੱਥੇ ਇੱਕ ਸਤਿਗੁਰੂ ਹੋਣਾ ਵਧੇਰੇ ਸੁਰੱਖਿਅਤ ਹੈ, ਫਿਰ ਵੀ ਸ਼ਾਇਦ ਤੁਹਾਨੂੰ ਦੋ ਲੱਖ ਲੋਕ ਮਿਲ ਜਾਣ, ਵੱਧ ਤੋਂ ਵੱਧ। ਅਤੇ ਉਨ੍ਹਾਂ ਦੇ ਅੰਦਰ, ਇਸ ਗਿਣਤੀ ਦੇ ਅੰਦਰ, ਕਿੰਨੇ ਅਸਲੀ ਪੈਰੋਕਾਰ ਹਨ? ਬਹੁਤ ਸਾਰੇ ਸਿਰਫ਼ ਆਸ਼ੀਰਵਾਦ ਲੈਣ ਲਈ ਆਏ ਸਨ, ਅਤੇ ਫਿਰ ਉਹ ਅਸਲ ਵਿੱਚ ਸਤਿਗੁਰੂ ਦੀ ਸਿੱਖਿਆ ਦਾ ਸਤਿਕਾਰ ਨਹੀਂ ਕਰਦੇ, ਸੱਚਮੁੱਚ ਨਹੀਂ। ਮੈਨੂੰ ਉਮੀਦ ਹੈ ਕਿ ਅੱਜ ਕੱਲ੍ਹ ਉਹ ਕਰਨਗੇ, ਕਿਉਂਕਿ ਸਾਡੇ ਕੋਲ ਪਛਤਾਵਾ ਕਰਨ ਲਈ ਵੀ ਸਮਾਂ ਨਹੀਂ ਹੈ। ਜੇ ਤੁਸੀਂ ਹੁਣ ਤੋਬਾ ਨਹੀਂ ਕੀਤੀ ਅਤੇ ਸੱਚਮੁੱਚ ਸਤਿਗੁਰੂ ਦੀ ਸਿੱਖਿਆ ਨੂੰ ਨਹੀਂ ਸੁਣਿਆ, ਤਾਂ ਤੁਸੀਂ ਤਬਾਹ ਹੋ ਜਾਵੋਗੇ। ਤੁਸੀਂ ਨਰਕ ਵਿੱਚ ਜਾ ਸਕਦੇ ਹੋ, ਭਾਵੇਂ ਤੁਹਾਡਾ ਕੋਈ ਸਤਿਗੁਰੂ ਹੋਵੇ। ਜੇ ਤੁਸੀਂ ਸਤਿਗੁਰੂ ਦੇ ਵਿਰੁੱਧ ਕੰਮ ਕਰਦੇ ਹੋ, ਉਸਦੀ ਸਿੱਖਿਆ ਦੇ ਵਿਰੋਧ ਕਰਦੇ ਹੋ, ਤਾਂ ਤੁਹਾਨੂੰ ਨਰਕ ਵਿੱਚ ਸਜ਼ਾ ਮਿਲੇਗੀ। ਜਿਵੇਂ ਹੀ ਤੁਸੀਂ ਮਰਦੇ ਹੋ, ਤੁਸੀਂ ਨਰਕ ਵਿੱਚ ਜਾਓਗੇ, ਕਿਉਂਕਿ ਭੌਤਿਕ ਸੰਸਾਰ ਦਾ ਕਾਨੂੰਨ ਕਿਸੇ ਨੂੰ ਨਹੀਂ ਬਖਸ਼ਦਾ। ਉਹ ਸਿਰਫ਼ ਤੁਹਾਡੀ ਜ਼ਿੰਦਗੀ ਅਤੇ ਤੁਹਾਡੇ ਰਿਕਾਰਡ ਨੂੰ ਦੇਖਦੇ ਹਨ - ਇਹ ਸਭ ਕੁਝ ਕਿਸੇ ਵੀ ਤਰ੍ਹਾਂ ਰਿਕਾਰਡ ਕੀਤਾ ਜਾਂਦਾ ਹੈ, ਇੱਕ ਫਿਲਮ ਵਾਂਗ। ਸੋ ਕੋਈ ਵੀ ਬਚ ਨਹੀਂ ਸਕਦਾ। ਤੁਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਸਭ ਕੁਝ ਰਿਕਾਰਡ ਕੀਤਾ ਹੋਇਆ ਹੈ। ਇਹ ਇਸ ਤਰਾਂ ਹੈ ਜਿਵੇਂ ਕੋਈ ਤੁਹਾਡੀ ਜ਼ਿੰਦਗੀ ਦਾ ਹਰ ਸਕਿੰਟ ਇੱਕ ਵੀਡੀਓ ਬਣਾ ਰਿਹਾ ਹੋਵੇ। ਤੁਹਾਡੀ ਜ਼ਿੰਦਗੀ ਦਾ ਹਰ ਨੈਨੋ ਸਕਿੰਟ ਉੱਥੇ ਰਿਕਾਰਡ ਕੀਤਾ ਹੋਇਆ ਹੈ। ਤੁਸੀਂ ਇਸਨੂੰ ਖੁਦ ਦੇਖੋਗੇ ਅਤੇ ਤੁਹਾਨੂੰ ਪਤਾ ਲੱਗੇਗਾ, "ਹਾਂ, ਮੈਂ ਉਹ ਕੀਤਾ, ਮੈਂ ਇਹ ਕੀਤਾ।" ਤੁਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ। ਇਹ ਸੰਸਾਰ ਬਹੁਤ ਭਿਆਨਕ ਹੈ। ਮੈਂ ਚਾਹੁੰਦੀ ਹਾਂ ਕਿ ਤੁਹਾਡੇ ਵਿੱਚੋਂ ਕੋਈ ਨਾ ਰਹੇ। ਪਰ ਜੇ ਅਸੀਂ ਇਹ ਸਭ ਬਦਲ ਦੇਈਏ, ਤਾਂ ਸਭ ਕੁਝ ਫਿਰ ਤੋਂ ਹਰਿਆ-ਭਰਿਆ, ਸੁੰਦਰ, ਭਰਪੂਰ, ਭਰਪੂਰ ਹੋ ਜਾਵੇਗਾ। ਅਤੇ ਤੁਸੀਂ ਭੌਤਿਕ ਜੀਵਨ ਦਾ ਆਨੰਦ ਮਾਣੋਗੇ। ਕਿਉਂ ਨਹੀਂ? ਜੇ ਤੁਸੀਂ ਇਸ ਸੰਸਾਰ ਵਿੱਚ ਰਹਿਣਾ ਪਸੰਦ ਕਰਦੇ ਹੋ, ਤਾਂ ਕਿਉਂ ਨਹੀਂ? ਜੇ ਤੁਸੀਂ ਇਨਸਾਨ ਬਣੇ ਰਹਿਣਾ ਚਾਹੁੰਦੇ ਹੋ, ਤਾਂ ਕਿਉਂ ਨਹੀਂ? ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬਿਹਤਰ ਬਣਨਾ ਪਵੇਗਾ। ਤੁਹਾਨੂੰ ਅਜਿਹੇ ਮਾਹੌਲ ਵਿੱਚ ਰਹਿਣਾ ਪਵੇਗਾ ਜਿੱਥੇ ਤੁਸੀਂ ਵਧੇਰੇ ਸਿਹਤਮੰਦ, ਵਧੇਰੇ ਖੁਸ਼, ਅਤੇ ਤੁਹਾਡੀ ਹਰ ਇੱਛਾ ਪੂਰੀ ਹੋਵੇ। ਇਹ ਉਨ੍ਹਾਂ ਲੋਕਾਂ ਵਾਂਗ ਹੈ ਜੋ ਭੌਤਿਕ ਸਰੀਰਾਂ ਵਿੱਚ ਰਹਿੰਦੇ ਹਨ, ਪਰ ਚੰਦਰਮਾ ਜਾਂ ਸੂਰਜ ਵਿੱਚ। ਜਾਂ ਕੁਝ ਲੋਕ ਇਸ ਗ੍ਰਹਿ ਦੇ ਅੰਦਰ ਵੀ ਰਹਿੰਦੇ ਹਨ। ਉਹ ਵੀ ਵਧੀਆ ਰਹਿੰਦੇ ਹਨ। ਉਹ ਲੰਬੇ ਸਮੇਂ ਤੱਕ ਜੀਉਂਦੇ ਹਨ, ਸੈਂਕੜੇ ਜਾਂ ਹਜ਼ਾਰਾਂ ਸਾਲ, ਜੋ ਕਿ ਸੰਭਵ ਹੈ ਕਿਉਂਕਿ ਉਹ ਭੌਤਿਕ ਬ੍ਰਹਿਮੰਡ ਦੇ ਨਿਯਮਾਂ ਦੇ ਅੰਦਰ ਰਹਿੰਦੇ ਹਨ। ਇਹ ਪ੍ਰਮਾਤਮਾ ਨਹੀਂ ਹੈ ਜੋ ਤੁਹਾਨੂੰ ਸਜ਼ਾ ਦਿੰਦਾ ਹੈ। ਤੁਸੀਂ ਇਸਨੂੰ ਆਪਣੇ ਲਈ ਆਕਰਸ਼ਿਤ ਕਰਦੇ ਹੋ। ਤੁਹਾਡੀ ਜ਼ਿੰਦਗੀ ਚੰਗੀ ਹੈ - ਤੁਸੀਂ ਇਸਨੂੰ ਆਪਣੇ ਇਕ ਅਤੀਤ ਜੀਵਨ ਦੇ ਬਚੇ-ਹੋਏ ਗੁਣਾਂ ਤੋਂ ਪ੍ਰਾਪਤ ਕੀਤਾ ਹੈ, ਜਾਂ ਇਸ ਜੀਵਨ ਵਿੱਚ ਤੁਸੀਂ ਇੱਕ ਚੰਗੇ ਇਨਸਾਨ ਹੋ। ਸੋ ਅਸੀਂ ਜੋ ਬਣਾਉਂਦੇ ਹਾਂ ਉਸਨੂੰ ਆਕਰਸ਼ਿਤ ਕਰਦੇ ਹਾਂ। ਤਾਂ ਕਿਰਪਾ ਕਰਕੇ ਇਸਨੂੰ ਯਾਦ ਰੱਖੋ। ਕਿਰਪਾ ਕਰਕੇ, ਹੁਣੇ ਯੂ-ਟਰਨ ਕਰੋ, ਉਹ ਵਿਅਕਤੀ ਬਣੋ ਜੋ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਬਣਨ। ਉਹ ਵਿਅਕਤੀ ਬਣੋ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਉਨ੍ਹਾਂ ਨਾਲ ਦਿਆਲਤਾ, ਪਿਆਰ ਨਾਲ ਪੇਸ਼ ਆਉਣ। ਤੁਸੀਂ ਉਹ ਹੋ, ਤੁਸੀਂ ਲੋਕਾਂ ਨਾਲ ਦਿਆਲਤਾ, ਪਿਆਰ ਨਾਲ ਪੇਸ਼ ਆਉਂਦੇ ਹੋ। ਤੁਸੀਂ ਸਵਰਗ ਦੀ ਇੱਛਾ ਨਹੀਂ ਰੱਖਦੇ। ਤੁਸੀਂ ਇੱਕ ਸਵਰਗ ਬਣਾਉਂਦੇ ਹੋ, ਘੱਟੋ ਘੱਟ ਆਪਣੇ ਮਨ ਵਿੱਚ, ਆਪਣੇ ਦਿਲ ਵਿੱਚ, ਅਤੇ ਆਪਣੇ ਪਰਿਵਾਰ ਵਿੱਚ। ਇੱਕ ਦੂਜੇ ਨਾਲ ਸ਼ਾਂਤੀ ਰੱਖੋ, ਇੱਕ ਦੂਜੇ ਨੂੰ ਹਮੇਸ਼ਾ ਮਾਫ਼ ਕਰੋ, ਅਤੇ ਹਮੇਸ਼ਾ ਪ੍ਰਮਾਤਮਾ ਦੀ ਉਸਤਤ ਕਰਨਾ, ਪ੍ਰਮਾਤਮਾ ਨੂੰ ਪਿਆਰ ਕਰਨਾ, ਪ੍ਰਮਾਤਮਾ ਦਾ ਧੰਨਵਾਦ ਕਰਨਾ ਅਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਯਾਦ ਰੱਖੋ। ਜਦੋਂ ਮੈਂ ਹੁਣ "ਪ੍ਰਮਾਤਮਾ" ਕਹਿੰਦੀ ਹਾਂ, ਤਾਂ ਇਸਦਾ ਅਰਥ ਹੋ ਸਕਦਾ ਹੈ ਇਕੱਲਾ ਸਰਬਸ਼ਕਤੀਮਾਨ ਪ੍ਰਮਾਤਮਾ, ਜਾਂ ਤਿੰਨ ਇਕੱਠੇ, ਤਿੰਨ ਮੁੜ ਇਕੱਠੇ ਹੋਏ: ਪ੍ਰਮਾਤਮਾ, ਪ੍ਰਮਾਤਮਾ ਦਾ ਪੁੱਤਰ, ਅਤੇ ਟਿਮ ਕੋ ਟੂ, ਅੰਤਲੇ ਸਤਿਗੁਰੂ । ਉਹ ਤਿੰਨ ਹਨ, ਪਰ ਉਹ ਇੱਕ ਹਨ। ਇਹ ਸਮਝਾਉਣਾ ਔਖਾ ਹੈ, ਪਰ ਇਹ ਇੱਕ ਪਰਿਵਾਰ ਵਾਂਗ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਇੱਕ ਅਮੀਰ ਪਰਿਵਾਰ ਜਿਸ ਦੇ ਦੋ ਪੁੱਤਰ ਹਨ, ਜਾਂ ਇੱਕ ਧੀ, ਇੱਕ ਪੁੱਤਰ ਹੈ। ਉਹ ਬਾਹਰ ਜਾਂਦੇ ਹਨ, ਉਹ ਆਪਣਾ ਕਾਰੋਬਾਰ ਬਣਾਉਂਦੇ ਹਨ, ਅਤੇ ਉਹ ਆਪਣੇ ਪਿਤਾ, ਆਪਣੀ ਮਾਂ ਦੁਆਰਾ ਦਿੱਤੇ ਗਏ ਪੂੰਜੀ ਦੇ ਪੈਸੇ ਤੋਂ ਆਪਣਾ ਪੈਸਾ ਕਮਾਉਂਦੇ ਹਨ। ਇਸ ਤੋਂ, ਉਹ ਆਪਣੇ ਕਾਰੋਬਾਰ ਬਣਾਉਂਦੇ ਹਨ, ਅਤੇ ਉਹ ਵੱਧ ਤੋਂ ਵੱਧ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਕਮਾਉਂਦੇ ਹਨ। ਪਰ ਹੋ ਸਕਦਾ ਹੈ ਕਿ ਕਿਸੇ ਦਿਨ ਪਿਤਾ ਚਾਹੇ ਕਿ ਉਹ ਵਾਪਸ ਇਕੱਠੇ ਹੋਣ, ਸਾਰੇ ਪੈਸੇ ਇਕੱਠੇ ਕਰਨ, ਤਾਂ ਜੋ ਉਹ ਇੱਕ ਵੱਡੇ ਕਾਰੋਬਾਰ ਵਿੱਚ ਨਿਵੇਸ਼ ਕਰ ਸਕਣ। ਦੇਖਿਆ ਮੈਂ ਕੀ ਕਹਿ ਰਹੀ ਹਾਂ? ਇਹ ਇਸ ਤਰਾਂ ਸੰਭਵ ਹੈ। ਸੋ ਉਹ ਸ਼ਕਤੀ ਜੋ ਉਹ ਆਪਣੇ ਆਪ ਵੱਲ ਖਿੱਚ ਸਕਦੇ ਹਨ, ਇੱਕ ਵਿਅਕਤੀਗਤ ਸਵੈ ਹੋਣ ਦੇ ਨਾਤੇ, ਅਤੇ ਪਹਿਲਾਂ ਹੀ ਸੰਪਰਕ ਵਿੱਚ ਹੋਣ ਕਰਕੇ, ਭੌਤਿਕ ਸੰਸਾਰ ਨਾਲ ਜੁੜੇ ਹੋਏ ਹੋਣ ਕਰਕੇ, ਅਤੇ ਉਹਨਾਂ ਦੇ ਭੌਤਿਕ ਕਰਮਚਾਰੀ ਹੋਣ ਕਰਕੇ, ਆਪਣੇ ਪੈਰੋਕਾਰਾਂ, ਉਹਨਾਂ ਦੇ ਆਪਣੇ ਦੀਖਿਅਕਾਂ ਵਰਗੇ, ਫਿਰ ਇਸ ਸੰਸਾਰ ਵਿੱਚ ਭੌਤਿਕ ਲੋਕਾਂ ਅਤੇ ਜੀਵਾਂ ਨਾਲ ਸੰਪਰਕ ਕਰਨਾ, ਇਹ ਵਧੇਰੇ ਸ਼ਕਤੀਸ਼ਾਲੀ, ਇਹ ਵਧੇਰੇ ਸੰਭਵ ਹੁੰਦਾ ਹੈ। ਨਹੀਂ ਤਾਂ, ਪ੍ਰਮਾਤਮਾ ਨੂੰ ਯਿਸੂ ਮਸੀਹ ਨੂੰ ਇੱਥੇ ਇੰਨਾ ਦੁੱਖ ਝੱਲਣ ਲਈ ਨਹੀਂ ਭੇਜਣਾ ਪੈਂਦਾ ਕਿਉਂਕਿ ਇਹ ਸੰਸਾਰ ਬੇਰਹਿਮ ਹੈ। ਪੁਰਾਣੇ ਸਮਿਆਂ ਵਿੱਚ, ਇਹ ਹੋਰ ਵੀ ਮਾੜਾ ਸੀ, ਉਥੇ ਕੋਈ ਕਾਨੂੰਨ ਨਹੀਂ ਸੀ। ਰਾਜਾ ਪਹਿਲੇ ਨੰਬਰ 'ਤੇ ਸੀ। ਜੇ ਤੁਸੀਂ ਇੱਕ ਸ਼ਬਦ ਵੀ ਬੋਲਿਆ, ਤਾਂ ਤੁਸੀਂ ਮਰ ਜਾਓਗੇ। ਤੁਹਾਡਾ ਸਿਰ ਵੱਢ ਦਿੱਤਾ ਜਾਂਦਾ। ਅਤੇ ਜੇਕਰ ਤੁਸੀਂ ਇੱਕ ਸ਼ਬਦ ਕਹਿੰਦੇ ਹੋ, ਤਾਂ ਤੁਸੀਂ ਸਾਰੇ ਸ਼ਾਨਦਾਰ, ਉੱਚੇ ਅਹੁਦੇ, ਸਤਿਕਾਰਯੋਗ, ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣ ਜਾਂਦੇ ਹੋ। ਅੱਜਕੱਲ੍ਹ, ਹਰ ਦੇਸ਼ ਆਜ਼ਾਦ ਅਤੇ ਧਾਰਮਿਕ ਤੌਰ 'ਤੇ ਸਤਿਕਾਰਯੋਗ ਨਹੀਂ ਹੈ, ਪਰ ਘੱਟੋ-ਘੱਟ ਕੁਝ ਦੇਸ਼ਾਂ ਵਿੱਚ, ਕੁਝ ਦੇਸ਼ਾਂ ਵਿੱਚ ਕਾਨੂੰਨ ਹੈ, ਅਤੇ ਕੁਝ ਦੇਸ਼ਾਂ ਵਿੱਚ ਧਾਰਮਿਕ ਆਜ਼ਾਦੀ, ਨਿਯਮ ਹਨ, ਸੋ ਅੱਜਕੱਲ੍ਹ ਸਾਹ ਲੈਣਾ ਜਾਂ ਕਿਸੇ ਚੀਜ਼ ਵਿੱਚ ਵਿਸ਼ਵਾਸ ਕਰਨਾ ਆਸਾਨ ਹੈ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਤੁਸੀਂ ਇਹ ਹਰ ਜਗ੍ਹਾ ਖ਼ਬਰਾਂ ਵਿੱਚ ਪੜ੍ਹਦੇ ਹੋ, ਅੱਜ ਵੀ ਲੋਕ ਕੁਝ ਪਾਬੰਦੀਸ਼ੁਦਾ ਦੇਸ਼ਾਂ ਵਿੱਚ ਈਸਾਈਆਂ ਨੂੰ ਸਤਾਉਂਦੇ ਹਨ। ਹੋ ਸਕਦਾ ਹੈ ਕਿ ਉਹ ਦੇਸ਼ ਲਗਭਗ ਸਾਰਾ ਮੁਸਲਮਾਨ ਹੋਵੇ। ਸੋ ਜੇਕਰ ਤੁਸੀਂ ਉੱਥੇ ਕਿਸੇ ਕਿਸਮ ਦੇ ਈਸਾਈ ਹੋ, ਤਾਂ ਤੁਸੀਂ ਸਾਵਧਾਨ ਰਹੋ। ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਹਨ। ਜੇ ਤੁਸੀਂ ਬੋਧੀ ਹੋ ਜਾਂ ਜੇ ਤੁਸੀਂ ਮੁਸਲਮਾਨ ਹੋ ਜਾਂ ਜੇ ਤੁਸੀਂ ਈਸਾਈ ਹੋ ਜਾਂ ਤੁਸੀਂ ਕੋਈ ਹੋਰ ਧਾਰਮਿਕ ਵਿਸ਼ਵਾਸੀ ਹੋ, ਪਰ ਜੇ ਤੁਸੀਂ ਉਸ ਦੇਸ਼ ਦੇ ਬਹੁਗਿਣਤੀ ਲੋਕਾਂ ਵਰਗੇ ਨਹੀਂ ਹੋ ਜਿੱਥੇ ਤੁਸੀਂ ਰਹਿੰਦੇ ਹੋ, ਤਾਂ ਤੁਸੀਂ ਸਾਵਧਾਨ ਰਹੋ, ਬਹੁਤ ਸਾਵਧਾਨ ਰਹੋ, ਬਹੁਤ ਸ਼ਾਂਤ ਰਹੋ। ਬਸ ਗੱਲਾਂ 'ਤੇ ਖੁਦ ਵਿਸ਼ਵਾਸ ਕਰੋ। ਆਪਣੇ ਲਈ ਇਹ ਚੁੱਪ ਰਖੋ। ਫਿਰ ਹੋ ਸਕਦਾ ਹੈ ਕਿ ਤੁਸੀਂ ਜ਼ਿੰਦਾ ਰਹਿ ਸਕੋ ਜਾਂ ਤੁਹਾਡੀ ਜ਼ਿੰਦਗੀ ਵਧੇਰੇ ਸੁਰੱਖਿਅਤ ਅਤੇ ਆਰਾਮਦਾਇਕ ਹੋਵੇ। ਤੁਹਾਡੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਜੋ ਕਿਸੇ ਸਿਧਾਂਤ, ਕਿਸੇ ਪ੍ਰਣਾਲੀ ਜਾਂ ਪ੍ਰਮਾਤਮਾ ਜਾਂ ਯਿਸੂ ਮਸੀਹ ਜਾਂ ਬੁੱਧ ਵਿੱਚ ਵਿਸ਼ਵਾਸ ਰੱਖਦੇ ਹਨ। ਆਪਣਾ ਚੰਗਾ ਖਿਆਲ ਰਖੋ। ਪ੍ਰਾਰਥਨਾ ਕਰੋ ਕਿ ਤੁਹਾਡੇ ਕਰਮ ਤੁਹਾਡੇ ਵਿਸ਼ਵਾਸ ਵਿੱਚ ਵਿਘਨ ਨਾ ਪਾਉਣ ਅਤੇ ਤੁਹਾਨੂੰ ਜੀਣ ਦੇਣ। ਅਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਰੱਖਿਆ ਕਰੇ। ਟਿਮ ਕੋ ਟੂ ਨੂੰ ਤੁਹਾਡੀ ਮਦਦ ਲਈ ਪ੍ਰਾਰਥਨਾ ਕਰੋ। ਯਿਸੂ ਮਸੀਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਪਿਆਰ ਕਰੇ ਅਤੇ ਤੁਹਾਡੀ ਅਗਵਾਈ ਕਰੇ। ਇਹ ਤਿੰਨੋਂ ਇਸ ਸਮੇਂ ਸਭ ਤੋਂ ਭਰੋਸੇਮੰਦ ਹਨ। ਇਹ ਮੈਨੂੰ ਪਤਾ ਹੈ, ਯਕੀਨਨ, ਅੰਦਰਲਾ ਗਿਆਨ। ਪਰ ਨਹੀਂ ਤਾਂ, ਬੇਸ਼ੱਕ, ਜੇ ਤੁਸੀਂ ਮੇਰੇ 'ਤੇ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਤੁਹਾਡਾ ਪੱਧਰ ਬਹੁਤ ਵੱਖਰਾ ਹੈ, ਸ਼ਾਇਦ ਇੰਨਾ ਨੀਵਾਂ ਹੈ, ਤਾਂ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦੀ। ਮੈਂ ਸਿਰਫ਼ ਇਹੀ ਪ੍ਰਾਰਥਨਾ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਪਿਆਰ ਕਰੇ, ਤੁਹਾਡੀ ਰੱਖਿਆ ਕਰੇ, ਅਤੇ ਯਿਸੂ ਮਸੀਹ ਤੁਹਾਡਾ ਸਮਰਥਨ ਕਰੇ। ਟਿਮ ਕੋ ਟੂ, ਅੰਤਲੇ ਸਤਿਗੁਰੂ ਵੀ, ਤੁਹਾਡੀ ਮਦਦ ਕਰੇਗਾ, ਤੁਹਾਨੂੰ ਹਰ ਸੰਭਵ ਤਰੀਕੇ ਨਾਲ ਅਸੀਸ ਦੇਵੇਗਾ। ਆਮੇਨ। ਤੁਹਾਡਾ ਧੰਨਵਾਦ, ਪ੍ਰਮਾਤਮਾ ਜੀਓ। ਤੁਹਾਡਾ ਧੰਨਵਾਦ, ਪ੍ਰਭੂ ਯਿਸੂ ਮਸੀਹ। ਤੁਹਾਡਾ ਧੰਨਵਾਦ, ਅੰਤਲੇ ਸਤਿਗੁਰੂ ਟਿਮ ਕੋ ਟੂ ਜੀ। ਕਿਰਪਾ ਕਰਕੇ ਮਨੁੱਖਾਂ ਅਤੇ ਇੱਥੇ ਸਾਰੇ ਜੀਵਾਂ ਦੀ ਮਦਦ ਕਰੋ, ਉਨ੍ਹਾਂ ਦੀ ਯੋਗਤਾ, ਗੁਣਾਂ ਤੋਂ ਪਰੇ, ਉਨ੍ਹਾਂ ਦੀ ਗੁਣਵਾਨਤਾ ਤੋਂ ਪਰੇ, ਕਿਉਂਕਿ ਉਹ ਪੀੜਤ ਹਨ। ਪਿਆਰੇ ਪ੍ਰਭੂ ਜੀਓ, ਉਹ ਪੀੜਤ ਹਨ। ਉਹ ਇਸ ਸੰਸਾਰ ਵਿੱਚ ਇੰਨੇ ਕਮਜ਼ੋਰ ਹੋ ਰਹੇ ਹਨ, ਜੋ ਕਿ ਸਵਰਗ ਵਰਗਾ ਕੁਝ ਵੀ ਨਹੀਂ ਹੈ, ਜਿੱਥੇ ਤੁਸੀਂ ਹੋ। ਕਿਰਪਾ ਕਰਕੇ ਰਹਿਮ ਕਰੋ। ਕਿਰਪਾ ਕਰਕੇ, ਸਰ, ਸਰ। ਤੁਹਾਡਾ ਧੰਨਵਾਦ। ਤੁਸੀਂ ਵੀ ਆਪਣੇ ਬੱਚਿਆਂ 'ਤੇ ਖੁਸ਼ ਹੋਵੋ ਅਤੇ ਮਾਣ ਕਰੋ, ਵੱਧ ਤੋਂ ਵੱਧ। ਉਹ ਤੁਹਾਡੇ ਕੋਲ ਸਹੀ ਸਲਾਮਤ ਵਾਪਸ ਆਉਣ, ਜਾਂ ਸ਼ਾਇਦ ਘੱਟੋ ਘੱਟ ਤੁਸੀਂ ਉਨ੍ਹਾਂ ਨੂੰ ਤਿੰਨਾਂ ਸੰਸਾਰਾਂ ਤੋਂ ਪਰੇ ਕਿਸੇ ਸਵਰਗ ਵਿੱਚ ਪਾ ਦਿਓ, ਤਾਂ ਜੋ ਉਹ ਹਮੇਸ਼ਾ ਲਈ ਮੁਕਤ ਹੋ ਜਾਣ ਅਤੇ ਹੌਲੀ ਹੌਲੀ ਉੱਚਾ, ਉੱਚਾ ਹੋਣਾ ਸਿੱਖ ਸਕਣ। ਉੱਚੇ ਸਵਰਗਾਂ ਵਿੱਚ ਉੱਚੇ ਜੀਵ। ਤੁਹਾਡਾ ਧੰਨਵਾਦ, ਸ੍ਰੀ ਮਾਨ ਜੀਓ, ਤੁਹਾਡਾ ਸਾਰਿਆਂ ਦਾ। ਅਤੇ ਤੁਹਾਡਾ ਧੰਨਵਾਦ, ਸਾਰੇ ਸੰਤਾਂ ਅਤੇ ਰਿਸ਼ੀਆਂ ਦਾ, ਜੋ ਇਸ ਧਰਤੀ 'ਤੇ ਮਨੁੱਖਾਂ ਅਤੇ ਹੋਰ ਜੀਵਾਂ ਦੀ ਮਦਦ ਕਰਦੇ ਹਨ। ਮੈਂ ਤੁਹਾਡੇ ਸਾਰਿਆਂ ਦਾ ਦਿਲੋਂ, ਪੂਰੇ ਪਿਆਰ ਨਾਲ, ਆਪਣੀ ਸਾਰੀ ਪੂਜਾ ਨਾਲ ਧੰਨਵਾਦ ਕਰਦੀ ਹਾਂ। ਆਮੇਨ। Photo Caption: ਸਾਰੇ ਅੰਤ ਵਿੱਚ ਪ੍ਰਮਾਤਮਾ ਤੱਕ ਪਹੁੰਚਣਾ ਚਾਹੁੰਦੇ ਹਨ