ਖੋਜ
ਪੰਜਾਬੀ
 

ਈਸਾਈ ਵਫ਼ਾਦਾਰਾਂ ਨੂੰ ਸਮਰਪਿਤ ਇੱਕ ਗੱਲਬਾਤ, ਸਤ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਭਾਸ਼ਣ ਮੈਂ ਈਸਾਈ ਵਿਸ਼ਵਾਸੀਆਂ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ। ਔ ਲੈਕ (ਵੀਐਤਨਾਮ) ਵਿੱਚ ਭਿਕਸ਼ੂ ਥਿਚ ਨਹਟ ਤੂ ਦੀਆਂ ਤਾਜ਼ੀਆਂ ਦਲੀਲਾਂ ਬਾਰੇ, ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਉਸਨੂੰ ਨਜ਼ਰਅੰਦਾਜ਼ ਕਰੋਗੇ। ਉਹਸਿਰਫ਼ ਨਕਾਰਾਤਮਕ ਸ਼ਕਤੀ ਦਾ, ਮਾਇਆ ਦਾ, ਭਰਮ ਦੇ ਰਾਜੇ ਦਾ ਇੱਕ ਅਣਜਾਣ ਅਤੇ ਬਹੁਤ ਵਫ਼ਾਦਾਰ ਗੁਲਾਮ ਹੈ। ਕੀ ਉਹ ਚਾਹੁੰਦਾ ਹੈ ਕਿ ਈਸਾਈ ਧਰਮ ਅਤੇ ਬੁੱਧ ਧਰਮ ਵਿਚਕਾਰ ਟਕਰਾਅ ਲਈ ਉਸ ਨੂੰ ਦੋਸ਼ੀ ਠਹਿਰਾਇਆ ਜਾਵੇ?? ਸੋ ਹੁਣ ਉਹ ਕਹਿੰਦਾ ਹੈ ਕਿ ਪ੍ਰਮਾਤਮਾ ਮੌਜੂਦ ਨਹੀਂ ਹੈ ਅਤੇ ਇਸ ਨਾਲ ਤੁਹਾਡੇ ਵਿੱਚ ਬਹੁਤ ਗੁੱਸਾ ਆਇਆ, ਅਤੇ ਉਸਨੂੰ ਉਹ ਪਸੰਦ ਹੈ, ਧਿਆਨ। ਉਸਨੂੰ ਆਪਣੇ ਵੱਲ ਧਿਆਨ ਖਿੱਚਣਾ ਪਸੰਦ ਹੈ, ਸੋ ਉਹ ਕੁਝ ਵੀ ਕਹਿ ਦਿੰਦਾ ਹੈ।

"ਭਿਕਸ਼ੂ ਕਹਿੰਦਾ ਹੈ ਕਿ ਪ੍ਰਮਾਤਮਾ ਮੌਜੂਦ ਨਹੀਂ ਹੈ ਅਤੇ ਪ੍ਰੋਟੈਸਟੈਂਟ ਕੈਥੋਲਿਕ ਧਰਮ ਦੇ ਬਚਾਅ ਵਿੱਚ ਇਕ ਜਵਾਬ ਦਾ ਸਾਹਮਣਾ ਕਰਦਾ ਹੈ" ਤੋਂ ਅੰਸ਼ (ਔਲੈਕਸੀਜ਼ (ਵੀਐਤਨਾਮੀਜ਼) ਵਿੱਚ) "ਬੁੱਧ ਨੇ ਇਹ ਬਹੁਤ ਸਪੱਸ਼ਟ ਕਰ ਦਿੱਤਾ: ਪ੍ਰਮਾਤਮਾ ਕਦੇ ਹੋਂਦ ਵਿੱਚ ਨਹੀਂ ਆਇਆ, ਦੇਵਤੇ ਕਦੇ ਹੋਂਦ ਵਿੱਚ ਨਹੀਂ ਆਏ। ਮਨੁੱਖ ਇਸ ਧਰਤੀ ਦੇ ਮਾਲਕ ਅਤੇ ਸਭ ਤੋਂ ਮਹੱਤਵਪੂਰਨ ਜੀਵ ਹਨ। ਸਿਰਫ਼ ਮਨੁੱਖੀ ਰੂਪ ਵਿੱਚ ਹੀ ਕੋਈ ਸੰਤ ਬਣ ਸਕਦਾ ਹੈ, ਗਿਆਨ ਪ੍ਰਾਪਤ ਕਰ ਸਕਦਾ ਹੈ ਅਤੇ ਮੁਕਤੀ ਪ੍ਰਾਪਤ ਕਰ ਸਕਦਾ ਹੈ।"

"ਪ੍ਰਮਾਤਮਾ ਵਿੱਚ ਵਿਸ਼ਵਾਸ (ਭਾਗ 2)" ਤੋਂ ਅੰਸ਼ ਸਨੈਕਪੋ ਦੁਆਰਾ - 30 ਅਪ੍ਰੈਲ, 2012 : ਲੋਕਾਂ ਨੇ ਤਿੰਨ ਗੁਣਾਂ ਨਾਲ ਪ੍ਰਮਾਤਮਾ ਦੀ ਇੱਕ ਮੂਰਤ ਬਣਾਈ ਹੈ: ਸਰਬ-ਸ਼ਕਤੀਮਾਨਤਾ, ਸਰਬ-ਉਪਕਾਰ, ਅਤੇ ਸਰਬ-ਵਿਗਿਆਨ। ਪਰ ਜੇ ਅਸੀਂ ਇਸਦਾ ਵਿਸ਼ਲੇਸ਼ਣ ਕਰੀਏ, ਤਾਂ ਅਸੀਂ ਦੇਖਾਂਗੇ ਕਿ ਇਸ ਵਿੱਚ ਕੋਈ ਅਸਲ ਗੁਣ ਨਹੀਂ ਹਨ। ਪ੍ਰਮਾਤਮਾ ਆਪਣੇ ਜੈਨੇਟਿਕ ਕੋਡ ਉੱਤੇ ਪੂਰੀ ਤਰ੍ਹਾਂ ਸ਼ਕਤੀਹੀਣ ਹੈ। ਅਤੇ ਸੋ, ਜਿਸਨੂੰ ਪ੍ਰਮਾਤਮਾ ਦੀ ਸਰਬ-ਉਪਕਾਰੀ ਕਿਹਾ ਜਾਂਦਾ ਹੈ, ਉਹ ਸਿਰਫ਼ ਇੱਕ ਗੈਰ-ਵਿਵਹਾਰਕ ਸਿਧਾਂਤ ਹੈ, ਅਸਲ ਨਹੀਂ।

"ਵੀਐਤਨਾਮ ਵਿੱਚ ਪਰਮੇਸ਼ੁਰ ਅਤੇ ਦੇਵਤਿਆਂ ਦੀ ਉਤਪਤੀ ਬਾਰੇ ਸੱਚ| ਥਿਚ ਨਹਟ ਤੂ") ਵਿੱਚੋਂ ਅੰਸ਼ ਫਾਪ ਥੌਆਏ ਖਾਏ ਨੋਅ ਦੁਆਰਾ - 10 ਸਤੰਬਰ, 2017 : ਇਸ ਤਰਾਂ, ਧਾਰਮਿਕ ਸੰਸਥਾਪਕਾਂ ਨੇ ਪ੍ਰਮਾਤਮਾ ਨੂੰ ਜੋ ਸਰਬ-ਸ਼ਕਤੀਮਾਨਤਾ, ਸਰਬ-ਉਪਕਾਰ ਅਤੇ ਸਰਬ-ਵਿਗਿਆਨ ਦੇ ਗੁਣ ਦਿੱਤੇ ਹਨ, ਉਹ ਅਸਲ ਵਿੱਚ ਮੌਜੂਦ ਨਹੀਂ ਹਨ। ਜਿੱਥੋਂ ਤੱਕ ਦੇਵਤਿਆਂ ਦੀ ਗੱਲ ਹੈ, ਉਨ੍ਹਾਂ ਕੋਲ ਅਜਿਹੀਆਂ ਸ਼ਕਤੀਆਂ ਹੋਣ ਦੀ ਸੰਭਾਵਨਾ ਹੋਰ ਵੀ ਘੱਟ ਹੈ, ਸੋ ਉਨ੍ਹਾਂ ਦੀ ਪੂਜਾ ਕਰਨਾ ਵਿਅਰਥ ਅਤੇ ਬੇਲੋੜਾ ਹੈ।

ਅਤੇ ਕੁਝ ਲੋਕਾਂ ਨੇ ਵਿਰੋਧ ਕਰਨ ਲਈ ਇੰਟਰਨੈੱਟ 'ਤੇ ਲਿਖਿਆ। ਮੈਂ ਤੁਹਾਡੇ ਸਾਰਿਆਂ ਨਾਲ ਸਹਿਮਤ ਹਾਂ, ਅਤੇ ਮੈਂ ਵਿਰੋਧ ਪ੍ਰਦਰਸ਼ਨ ਦੇ ਲੇਖਕਾਂ ਨਾਲ ਸਹਿਮਤ ਹਾਂ। ਪਰ ਕਿਰਪਾ ਕਰਕੇ ਉਸਨੂੰ ਭੁੱਲ ਜਾਓ। ਉਹ ਤੁਹਾਡੇ ਧਿਆਨ ਦੇ ਲਾਇਕ ਨਹੀਂ ਹੈ। ਉਹ ਸਾਰਿਆਂ ਦੇ ਵਿਰੁੱਧ ਹੈ ਸਿਵਾਏ ਪੈਸੇ ਦੀਆਂ ਗੱਲਾਂ, ਸੈਕਸ ਖਿਡੌਣੇ ਅਤੇ ਲੜਾਈਆਂ ਦੇ। ਇੱਕ ਗ਼ਰੀਬ ਅਤੇ ਇਕ ਨਿਮਾਣਾ ਆਮ ਇਨਸਾਨ ਵੀ, ਉਹ ਉਸ 'ਤੇ ਮੁਕੱਦਮਾ ਕਰੇਗਾ। ਇਹ ਸਭ ਇੰਟਰਨੈੱਟ 'ਤੇ ਹੈ! ਜਦੋਂ ਤੋਂ ਉਸ ਨੇ ਉਹ ਭਿਕਸ਼ੂ ਦਾ ਚੋਲਾ ਪਾਇਆ ਹੈ!

ਪ੍ਰਮਾਤਮਾ ਨੂੰ ਦੇਖਣ/ਉਸ ਨਾਲ ਜੁੜਨ ਲਈ, ਵਿਅਕਤੀ ਨੂੰ ਘੱਟੋ-ਘੱਟ ਇੱਕ ਨਿਸ਼ਚਿਤ ਅਧਿਆਤਮਿਕ ਪੱਧਰ 'ਤੇ ਹੋਣਾ ਚਾਹੀਦਾ ਹੈ। ਬਹੁਤ ਨੀਵਾਂ ਜਿਵੇਂ ਥਿਚ ਨਹਟ ਤੂ ਉਹ ਹੈ, ਹੁਣ, ਕੋਈ ਮੌਕਾ ਨਹੀਂ !!! ਇਸੇ ਲਈ ਉਹ ਪ੍ਰਮਾਤਮਾ, ਸਵਰਗ, ਬੁੱਧ/ਦੇਵਤਿਆਂ ਅਤੇ ਫਰਿਸ਼ਤਿਆਂ ਤੋਂ ਵਿਸ਼ਵਾਸੀਆਂ, ਈਸਾਈਆਂ ਅਤੇ ਬੋਧੀਆਂ ਪ੍ਰਤੀ ਸਾਰੇ ਚਮਤਕਾਰੀ ਪ੍ਰਤੀਕਿਰਿਆ ਨੂੰ ਅਣਡਿੱਠ ਕਰਦਾ ਹੈ। ਇਹ ਸੱਚੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਸੰਸਾਰ ਭਰ ਦੇ ਅਣਗਿਣਤ ਲੋਕਾਂ ਨੇ ਅਨਾਦਿ ਕਾਲ ਤੋਂ ਦੇਖਿਆ ਅਤੇ ਛੂਹਿਆ ਗਿਆ ਹੈ! ਉਹ ਜੋ ਬੋਲਦਾ ਹੈ, ਉਹ ਉਸਦੀ ਅਨਪੜ੍ਹ ਅਤੇ ਅਗਿਆਨੀ ਸਥਿਤੀ ਦਾ ਸਪੱਸ਼ਟ ਸਬੂਤ ਹੈ! ਇਹੀ ਤਾਂ ਮੂਲ ਗੱਲਾਂ ਹਨ ਕਿਉਂਕਿ ਉਸਦੇ ਕੋਲ ਨਾ ਤਾਂ ਕੋਈ ਅੰਦਰੂਨੀ ਦ੍ਰਿਸ਼ਟੀ ਹੈ ਅਤੇ ਨਾ ਹੀ ਕਿਸੇ ਪਵਿੱਤਰ ਸੰਬੰਧ ਨਾਲ ਕੋਈ ਸੰਪਰਕ! ਆਪਣੇ ਧਰਮ ਵਿੱਚ ਉਸਨੇ ਕਾਫ਼ੀ ਅਧਿਐਨ ਨਹੀਂ ਕੀਤਾ, ਅਤੇ ਨਾ ਹੀ ਸਮਝਿਆ। ਵਿਸ਼ਵਾਸ ਸਾਰੇ ਗੁਣਾਂ ਦੀ ਮਾਂ ਹੈ, ਉਸ ਕੋਲ ਉਹ ਵੀ ਨਹੀਂ ਹੈ। ਬੁੱਧ ਧਰਮ ਵਿੱਚ ਉਸਨੂੰ ਕਾਹਦੇ ਲਈ ਅਤੇ ਕਿਸ ਨਾਲ ਇੱਕ ਭਿਕਸ਼ੂ ਹੋਣਾ ਚਾਹੀਦਾ ਹੈ?????? ਇਸੇ ਲਈ ਲੋਕ ਕਹਿੰਦੇ ਹਨ ਕਿ ਚੋਗਾ ਇੱਕ ਸਾਧੂ ਨਹੀਂ ਬਣਾਉਂਦਾ। ਉਹ ਇਸ ਤਰਾਂ ਗੱਲ ਕਰਦਾ ਹੈ ਜਿਵੇਂ ਉਸਨੂੰ ਪਵਿੱਤਰ ਅੰਦਰੂਨੀ ਅਸਲ ਸੰਸਾਰ ਬਾਰੇ ਕੁਝ ਨਹੀਂ ਪਤਾ।

ਉਸਨੂੰ ਆਪਣਾ ਬੁੱਧ ਸੁਭਾਅ ਨਹੀਂ ਮਿਲਿਆ। ਉਸਦੀ ਆਪਣੀ ਬੁੱਧ ਪ੍ਰਕਿਰਤੀ ਨਾਲ, ਜਾਂ ਕਿਸੇ ਵੀ ਪਹਿਲਾਂ ਹੀ ਸਾਕਾਰ ਹੋਏ ਸਵਰਗੀ ਬੁੱਧ ਨਾਲ ਜੁੜਿਆ ਇੱਕ ਛੋਟਾ ਜਿਹਾ ਟੁਕੜਾ ਵੀ ਨਹੀਂ ਹੈ। ਕਿਨੀ ਇੱਕ ਤਰਸਯੋਗ ਹਾਲਤ ਹੈ! ਸੋ ਉਸਦੇ ਕੋਲ ਸਵੈ-ਬੋਧ ਜ਼ੀਰੋ, ਬਿਲਕੁਲ ਨਹੀਂ ਹੈ। ਉਹ ਸਿਰਫ਼ ਇੱਕ ਖਾਲੀ ਖੋਲ 'ਤੇ ਹੀ ਵੱਧ ਤੋਂ ਵੱਧ ਜ਼ੋਰ ਲਗਾਉਂਦਾ ਹੈ, ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਉਨ੍ਹਾਂ ਨੂੰ ਨਰਕ ਵਿੱਚ ਘਸੀਟ ਰਿਹਾ ਹੈ, ਅਤੇ ਜੇਕਰ ਈਸਾਈਆਂ ਅਤੇ ਬੋਧੀਆਂ ਵਿਚਕਾਰ ਅਖੌਤੀ "ਯੁੱਧ" ਛਿੜ ਜਾਂਦਾ ਹੈ ਤਾਂ ਉਹ ਜ਼ਿੰਮੇਵਾਰ ਹੋਵੇਗਾ। ਆਓ ਉਮੀਦ ਕਰੀਏ ਕਿ ਨਹੀਂ ਹੋਵੇਗਾ। ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਜੰਗਾਂ ਸ਼ੁਰੂ ਹੁੰਦੀਆਂ ਸਨ। ਅਤੇ ਇਸ ਤਰਾਂ ਬਹੁਤ ਸਾਰੇ ਲੋਕ ਸ਼ਹੀਦ ਹੋਏ, ਕਿਉਂਕਿ ਉਸ ਵਰਗੇ ਥਿਚ ਨਹਟ ਤੂ, ਘਟੀਆ ਨਕਲੀ ਭਿਕਸ਼ੂ ਹਨ । ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਹੁਣ ਕਦੇ ਵੀ ਅਜਿਹਾ ਸਮੱਸਿਆ-ਨਾਮ ਕਿਤੇ ਨਹੀਂ ਦੇਖਣਾ ਪਵੇਗਾ। ਉਹ ਬੋਧੀ ਕੁਲੀਨ ਸੰਘ ਸ਼ਰਮਿੰਦਾ ਕਰਦਾ ਹੈ ਅਤੇ ਇੱਥੋਂ ਤੱਕ ਕਿ ਹੁਸ਼ਿਆਰ ਸਰਕਾਰ ਨੂੰ ਵੀ ਕਿ ਉਹਨਾਂ ਨੇ ਇੱਕ ਅਜਿਹੀ ਵਿਰੋਧੀ-ਆਈਕਿਊ ਨੂੰ ਆਪਣੀ ਨੁਮਾਇੰਦਗੀ ਕਰਨ ਦਿੱਤੀ! ਅਮਿਤਾਭ ਬੁੱਧ! ਅਮਿਤੂਓਫੋ! ਏ ਡੀ ਡਾ ਫੇਟ! ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਸਾਨੂੰ ਉਸਦੇ ਡੱਬੇ ਬਾਰੇ ਦੁਬਾਰਾ ਕਦੇ ਵੀ ਕੀਮਤੀ ਸਮਾਂ ਬਰਬਾਦ ਨਾ ਕਰਨਾ ਪਵੇ!!! ਆਮੇਨ।

ਉਹ ਕਹਿੰਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਨਹੀਂ ਹਨ, ਉਸਦੇ ਆਪਣੇ ਧਰਮ ਸਮੇਤ। ਮੈਂ ਸੋਚਦੀ ਹਾਂ ਜੇਕਰ ਉਹ ਕਿਸੇ ਧਰਮ ਨੂੰ ਵੀ ਜਾਣਦਾ ਹੈ?! ਅਤੇ ਉਹ ਇੰਨਾ ਬਜ਼ੁਰਗ ਹੈ, ਫਿਰ ਵੀ ਨਹੀਂ ਸਿੱਖਿਆ? ਬੁੱਧ ਧਰਮ ਵਿੱਚ, ਉਹ ਕਹਿੰਦਾ ਹੈ ਕਿ ਅਮਿਤਾਭ ਬੁੱਧ ਮੌਜੂਦ ਨਹੀਂ ਹਨ। ਮੈਨੂੰ ਨਹੀਂ ਪਤਾ ਕਿ ਉਹ ਅਜਿਹਾ ਕਿਉਂ ਕਹਿੰਦਾ ਹੈ। ਕਿਉਂਕਿ ਇਹ ਸ਼ਕਿਆਮੁਨੀ ਬੁੱਧ ਖੁਦ ਸਨ ਜਿਨ੍ਹਾਂ ਨੇ ਸਾਨੂੰ, ਮਨੁੱਖਤਾ ਨੂੰ, ਅਮਿਤਾਭ ਬੁੱਧ ਨਾਲ ਜਾਣੂ ਕਰਵਾਇਆ। ਕਿਉਂਕਿ ਅਮਿਤਾਭ ਬੁੱਧ ਕੋਲ ਅਸੀਮ ਪ੍ਰਕਾਸ਼ ਹੈ, ਸੋ ਉਸਦਾ ਪ੍ਰਕਾਸ਼ ਹਰ ਜਗ੍ਹਾ ਸੰਵੇਦਨਸ਼ੀਲ ਜੀਵਾਂ ਨੂੰ ਬਚਾਉਣ ਲਈ ਚਮਕ ਸਕਦਾ ਹੈ, ਜੋ ਵੀ ਉਸਨੂੰ ਮਦਦ ਲਈ ਪੁਕਾਰਦਾ ਹੈ। ਅਤੇ ਉਹ ਬੁੱਧ ਧਰਮ ਦੇ ਸਭ ਤੋਂ ਮਸ਼ਹੂਰ ਬੁੱਧਾਂ ਵਿੱਚੋਂ ਇੱਕ ਹੈ। ਜ਼ਿਆਦਾਤਰ ਲੋਕ ਜੋ ਬੁੱਧ ਧਰਮ ਬਾਰੇ ਜਾਣਦੇ ਹਨ ਜਾਂ ਜੋ ਬੁੱਧਾਂ ਵਿੱਚ ਵਿਸ਼ਵਾਸ ਰੱਖਦੇ ਹਨ, ਉਹ ਅਮਿਤਾਭ ਬੁੱਧ ਬਾਰੇ ਜਾਣਦੇ ਹਨ। ਦਰਅਸਲ, ਜਪਾਨ ਅਤੇ ਹੋਰ ਥਾਵਾਂ 'ਤੇ ਉਥੇ ਇੱਕ ਅਜਿਹਾ ਵਰਗ ਵੀ ਹੈ ਜੋ ਪੂਰੀ ਤਰ੍ਹਾਂ ਉਸਨੂੰ ਸਮਰਪਿਤ ਹੈ।

ਅਤੇ ਔ ਲੈਕ (ਵੀਐਤਨਾਮ) ਵਿੱਚ, ਚੀਨ, ਅਤੇ ਤਾਈਵਾਨ (ਫਾਰਮੋਸਾ), ਜ਼ਿਆਦਾਤਰ ਬੋਧੀ, ਜਦੋਂ ਉਹ ਆਪਣਾ ਮੂੰਹ ਖੋਲ੍ਹਦੇ ਹਨ, ਤੁਹਾਡੇ ਨਾਲ ਗੱਲ ਕਰਦੇ ਹਨ, ਤੁਹਾਨੂੰ ਅਸ਼ੀਰਵਾਦ ਦੇਣ ਲਈ, ਉਹ ਕਹਿੰਦੇ ਹਨ, "ਅਮਿਤਾਭ ਬੁੱਧ।" ਜਾਂ ਜਦੋਂ ਉਹ ਤੁਹਾਨੂੰ ਨਮਸਕਾਰ ਕਰਦੇ ਹਨ, ਤਾਂ ਉਹ ਕਹਿੰਦੇ ਹਨ, "ਅਮਿਤਾਭ ਬੁੱਧ।" ਤੁਸੀ ਕਿਵੇਂ ਹੋ?" ਉਦਾਹਰਣ ਵਜੋਂ ਇਸ ਤਰਾਂ। ਜਾਂ ਜਦੋਂ ਉਹ ਤੁਹਾਨੂੰ ਅਲਵਿਦਾ ਕਹਿੰਦੇ ਹਨ, ਤਾਂ ਉਹ ਇਹ ਵੀ ਕਹਿੰਦੇ ਹਨ, "ਅਮਿਤਾਭ ਬੁੱਧ।" ਜਾਂ ਜਦੋਂ ਉਹ ਕੁਝ ਬੋਲਣਾ ਖਤਮ ਕਰਦੇ ਹਨ, ਤਾਂ ਉਹ ਹਮੇਸ਼ਾ ਕਹਿੰਦੇ ਹਨ, "ਅਮਿਤਾਭ ਬੁੱਧ।" ਬੋਧੀ ਸ਼ਰਧਾਲੂ, ਉਹ ਅਜਿਹਾ ਕਰਦੇ ਹਨ, ਭਾਵੇਂ ਜੇਕਰ ਉਹ ਵਿਅਕਤੀ ਬੁੱਧ ਦੇ ਕਿਸੇ ਹੋਰ ਸਿਧਾਂਤ ਦੀ ਪਾਲਣਾ ਕਰ ਰਿਹਾ ਹੋਵੇ ਅਤੇ ਇਸ ਪੱਛਮੀ ਸਵਰਗ ਬੁੱਧ ਦੀ ਪਾਲਣਾ ਨਾ ਕਰਦਾ ਹੋਵੇ।

ਇਸ ਬੁੱਧ, ਅਮਿਤਾਭ ਬੁੱਧ ਦਾ, ਆਪਣਾ ਖੇਤਰ ਹੈ ਜਿਸ ਦੁਆਰਾ ਉਹ ਬਹੁਤ ਸਾਰੇ ਸੰਵੇਦਨਸ਼ੀਲ ਜੀਵਾਂ ਨੂੰ ਬਚਾਉਂਦਾ ਹੈ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਜੋ ਉਸਦੇ ਬੋਧੀ ਸਵਰਗ ਵਿੱਚ ਰਹਿਣਾ ਚਾਹੁੰਦੇ ਹਨ। ਮੈਂ ਖੁਦ ਨਿੱਜੀ ਤੌਰ 'ਤੇ ਇਹ ਜਾਣਦੀ ਹਾਂ, ਮੇਰਾ ਮਤਲਬ ਅਧਿਆਤਮਿਕ ਖੇਤਰ ਵਿੱਚ ਹੈ। ਲੋਕ ਅਮਿਤਾਭ ਬੁੱਧ ਵਿੱਚ ਵਿਸ਼ਵਾਸ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਉਨ੍ਹਾਂ ਨੂੰ ਪੁਕਾਰਦੇ ਹਨ ਅਤੇ ਉਨ੍ਹਾਂ ਦਾ ਨਾਮ ਦਿਲੋਂ ਜਪਦੇ ਹਨ ਅਤੇ ਹਮੇਸ਼ਾ ਉੱਥੇ ਜਾ ਸਕਦੇ ਹਨ, ਮੇਰਾ ਮਤਲਬ ਹੈ ਕਿ ਜਦੋਂ ਉਹ ਜੀਉਂਦੇ ਹਨ, ਸੋ ਲੋਕ ਅਮਿਤਾਭ ਬੁੱਧ 'ਤੇ ਬਹੁਤ ਵਿਸ਼ਵਾਸ ਕਰਦੇ ਹਨ। ਅਤੇ ਉਹ (ਥਿਚ ਨਹਟ ਤੂ) ਇਸ ਤੋਂ ਇਨਕਾਰ ਕਰਦਾ ਹੈ। ਇਸਦਾ ਮਤਲਬ ਹੈ ਕਿ ਉਹ ਆਪਣੇ ਅਸਲੀ ਗੁਰੂ ਨੂੰ ਵੀ ਇਨਕਾਰ ਕਰਦਾ ਹੈ। ਅਸੀਂ ਔਲੈਕਸੀਜ਼ (ਵੀਐਤਨਾਮੀਜ਼) ਵਿੱਚ ਸ਼ਾਕਿਆਮੁਨੀ ਬੁੱਧ ਨੂੰ ਬਾਨ ਸੁ ਕਹਿੰਦੇ ਹਾਂ, ਜਿਸਦਾ ਅਰਥ ਹੈ "ਮੂਲ ਗੁਰੂ" ਕਿਉਂਕਿ ਉਹ ਸਿਰਫ ਇਕੋ ਹੈ। ਉਹ ਪਹਿਲਾ ਵਿਅਕਤੀ ਹੈ ਜਿਸਨੇ ਇਸ ਸੰਸਾਰ ਨੂੰ ਇਹ ਸਾਰਾ ਸਿਧਾਂਤ ਪੇਸ਼ ਕੀਤਾ, ਜਿਸਨੂੰ ਬਾਅਦ ਵਿੱਚ ਅਸੀਂ ਬੁੱਧ ਧਰਮ ਕਿਹਾ।

ਉਹ (ਥਿਚ ਨਹਟ ਤੂ) ਇਥੋਂ ਤਕ ਨਰਕ ਨੂੰ ਵੀ ਇਨਕਾਰ ਕਰਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਉਸਨੂੰ ਖੁਦ ਇਸਦੀ ਪੁਸ਼ਟੀ ਕਰਨ ਲਈ ਕਦੇ ਵੀ ਉੱਥੇ ਨਾ ਜਾਣਾ ਪਵੇ।

ਕਈ ਸੂਤਰਾਂ ਵਿੱਚ, ਸ਼ਕਿਆਮੁਨੀ ਬੁੱਧ ਨੇ ਵੱਖ-ਵੱਖ ਸਵਰਗਾਂ ਬਾਰੇ ਗੱਲ ਕੀਤੀ ਜਿੱਥੇ ਉਹ ਪਹਿਲਾਂ ਰਹਿੰਦੇ ਸਨ, ਇੱਥੋਂ ਤੱਕ ਕਿ ਧਰਮ ਚੱਕਰ-ਨੂੰ- ਘੁੰਮਾਉਣ ਵਾਲੇ ਰਾਜਾ ਦੇ ਰੂਪ ਵਿੱਚ ਵੀ, ਅਤੇ ਜਿਵੇਂ ਕਿ ਤੁਸ਼ਿਤਾ ਸਵਰਗ, ਜਿੱਥੇ ਉਹ ਆਪਣੀ ਮਾਂ ਦੇ ਉੱਥੇ ਚੜ੍ਹਨ ਤੋਂ ਬਾਅਦ ਉਨ੍ਹਾਂ ਨੂੰ ਧਰਮ ਦਾ ਉਪਦੇਸ਼ ਦਿੰਦੇ ਸਨ। ਇਸ 'ਥਿਚ ਨਹਟ ਤੂ' ਨੇ ਅਸਲ ਵਿੱਚ ਕੀ ਸਿੱਖਿਆ, ਅਤੇ ਕਿੱਥੋਂ ਸਿੱਖਿਆ? ਉਸਨੇ ਇੰਨੇ ਸਾਲਾਂ ਵਿੱਚ ਕੀ ਕੀਤਾ ਹੈ? ਪਰ ਉਹ ਸਾਰੀਆਂ ਗੱਲਾਂ ਜਿਨ੍ਹਾਂ ਬਾਰੇ ਉਹ ਗੱਲ ਕਰਦਾ ਹੈ - ਅਮਿਤਾਭ ਬੁੱਧ ਮੌਜੂਦ ਨਹੀਂ ਹਨ, ਨਰਕ ਮੌਜੂਦ ਨਹੀਂ ਹੈ - ਉਹ ਉਸਨੂੰ ਉੱਥੇ ਲੈ ਜਾਣਗੀਆਂ। ਮੈਂ ਤੁਹਾਨੂੰ ਯਕੀਨ ਦਿਵਾ ਸਕਦੀ ਹਾਂ । ਸੋ ਉਸ ਨਾਲ ਬਹਿਸ ਕਰਕੇ ਉਸਦੇ ਨਰਕ-ਭਰੇ ਕਰਮ ਵਿੱਚ ਹਿੱਸਾ ਨਾ ਲਓ। ਮੈਨੂੰ ਬਸ ਕਰਨਾ ਪਵੇਗਾ। ਮੈਂ ਉਸਦਾ ਨਾਮ ਵੀ ਨਹੀਂ ਲੈਣਾ ਚਾਹੁੰਦੀ। ਪਰ ਮੈਨੂੰ ਇਹ ਕਰਨਾ ਪਵੇਗਾ, ਈਸਾਈਆਂ ਨੂੰ ਯਾਦ ਦਿਵਾਉਣ ਲਈ ਕਿ ਉਹ ਪ੍ਰਮਾਤਮਾ ਦੀ ਕਿਰਪਾ, ਮਸੀਹ ਦੇ ਪਿਆਰ ਵਿੱਚ ਰਹਿਣ ਅਤੇ ਬੋਧੀਆਂ ਨੂੰ ਬੁੱਧ ਧਰਮ ਤੋਂ, ਅਮਿਤਾਭ ਬੁੱਧ ਵਿੱਚ ਵਿਸ਼ਵਾਸ ਤੋਂ ਭਟਕਣ ਵਿੱਚ ਨਾ ਮਦਦ ਕਰਨ। ਕਿਉਂਕਿ ਅਮਿਤਾਭ ਬੁੱਧ ਦਾ ਮਨੁੱਖਤਾ ਨਾਲ ਬਹੁਤ ਪਿਆਰ ਹੈ, ਸੋ ਉਹ ਉਨ੍ਹਾਂ ਦੀ ਮਦਦ ਕਰ ਸਕਦੇ ਹਨ।

ਮੈਨੂੰ ਉਮੀਦ ਹੈ ਕਿ ਹੋਰ ਬੋਧੀ ਅਮਿਤਾਭ ਬੁੱਧ ਵਿੱਚ ਹੋਰ ਵੀ ਦ੍ਰਿੜ ਵਿਸ਼ਵਾਸ ਰੱਖਣਗੇ ਅਤੇ ਉਨ੍ਹਾਂ ਦੇ ਨਾਮ ਦਾ ਜਾਪ ਕਰਨਗੇ, ਉਨ੍ਹਾਂ ਦੀ ਪੂਜਾ ਕਰਨਗੇ, ਅਤੇ ਉਨ੍ਹਾਂ ਨੂੰ ਆਪਣੀ ਬੋਧੀ ਧਰਤੀ'ਤੇ ਲੈ ਜਾਣ ਲਈ ਬੇਨਤੀ ਕਰਨਗੇ। ਅਸੀਂ ਇਸਨੂੰ ਪੱਛਮੀ ਫਿਰਦੌਸ ਕਹਿੰਦੇ ਹਾਂ ਕਿਉਂਕਿ ਇਹ ਸਾਡੇ ਗ੍ਰਹਿ ਦੇ ਪੱਛਮੀ ਪਾਸੇ ਹੈ। ਮੇਰਾ ਮਤਲਬ ਹੈ, ਸਾਡੇ ਗ੍ਰਹਿ ਦੇ ਨਜ਼ਰੀਏ ਤੋਂ, ਇਹ ਪੱਛਮ ਵਾਲੇ ਪਾਸੇ ਹੈ। ਇਸਦਾ ਮਤਲਬ ਇਹ ਨਹੀਂ ਕਿ ਦੂਜੇ ਪਾਸੇ ਦੇ ਸਾਰੇ ਬੁੱਧ ਚੰਗੇ ਨਹੀਂ ਹਨ। ਇਹ ਇਹ ਨਹੀਂ ਹੈ। ਇਹ ਸਿਰਫ਼ ਹੈ ਕਿਉਂਕਿ ਸ਼ਕਿਆਮੁਨੀ ਬੁੱਧ ਨੇ ਸਾਨੂੰ ਇੰਝ ਅਮਿਤਾਭ ਬੁੱਧ ਨਾਲ ਜਾਣ ਪਛਾਣ ਕਰਵਾਈ ਸੀ, ਅਤੇ ਉਸ ਕੋਲ ਮਹਾਨ ਪ੍ਰਕਾਸ਼ ਹੈ, ਅਨੰਤ ਪ੍ਰਕਾਸ਼, ਜਿਸਨੂੰ ਉਹ ਬ੍ਰਹਿਮੰਡ ਦੇ ਹਰ ਹਨੇਰੇ ਕੋਨੇ ਵਿੱਚ ਚਮਕਾ ਸਕਦਾ ਹੈ ਅਤੇ ਸਾਰੇ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰ ਸਕਦਾ ਹੈ ਜੋ ਉਸਨੂੰ ਪੁਕਾਰਦੇ ਹਨ। ਅਤੇ ਬਹੁਤ ਸਾਰੇ ਲੋਕ, ਇਸ ਸਾਰੇ ਸਮੇਂ ਦੌਰਾਨ, ਬੋਧੀ ਉਸਦੇ ਨਾਮ ਦਾ ਜਾਪ ਕਰਦੇ ਉਹ ਬਚ ਗਏ ਹਨ ਅਤੇ ਬਚਾਏ ਗਏ ਹਨ, ਭਾਵੇਂ ਕਿਸੇ ਵੀ ਸਥਿਤੀ ਵਿੱਚ ਹੋਣ। ਅਸੀਂ ਅਨੁਭਵ ਕੀਤਾ ਹੈ ਅਤੇ ਅਸੀਂ ਇਸ ਤੱਥ ਨੂੰ ਜਾਣਿਆ ਹੈ। ਅਤੇ ਉਹ ਮਨੁੱਖਤਾ ਦੇ ਸਨੇਹ ਦੇ ਨੇੜੇ ਹੈ, ਸੋ ਇਹ ਹੈ ਜੋ ਇਹ ਹੈ।

ਹਰੇਕ ਬੁੱਧ ਕੋਲ ਬਹੁਤ ਸ਼ਕਤੀ ਹੈ, ਪਰ ਮੈਨੂੰ ਇਹ ਕਹਿਣਾ ਪਵੇਗਾ ਕਿ ਕਈਆਂ ਕੋਲ ਜ਼ਿਆਦਾ ਸ਼ਕਤੀ ਹੈ, ਕਈਆਂ ਕੋਲ ਘੱਟ। ਇਹ ਉਨ੍ਹਾਂ ਦੇ ਪ੍ਰਣ ਅਤੇ ਮਿਸ਼ਨ 'ਤੇ ਨਿਰਭਰ ਕਰਦਾ ਹੈ। ਸੋ, ਕੋਈ ਫ਼ਰਕ ਨਹੀਂ ਪੈਂਦਾ। ਜੇਕਰ ਤੁਸੀਂ ਹੋਰ ਬੁੱਧਾਂ ਵਿੱਚ ਵਿਸ਼ਵਾਸ ਰੱਖਦੇ ਹੋ, ਤਾਂ ਕਿਰਪਾ ਕਰਕੇ ਜਾਰੀ ਰੱਖੋ। ਕਿਰਪਾ ਕਰਕੇ ਜਾਰੀ ਰੱਖੋ ਕਿਉਂਕਿ ਤੁਸੀਂ ਆਪਣਾ ਸਮਾਂ ਅਤੇ ਵਿਸ਼ਵਾਸ ਉਸ ਵਿੱਚ ਲਗਾਇਆ ਹੈ। ਸੋ ਕਿਰਪਾ ਕਰਕੇ ਆਪਣੇ ਪੂਰੇ ਦਿਲ, ਆਪਣੀ ਪੂਰੀ ਸ਼ਰਧਾ ਨਾਲ ਜਾਰੀ ਰੱਖੋ। ਸ਼ਕਿਆਮੁਨੀ ਬੁੱਧ ਈਰਖਾ ਨਹੀਂ ਕਰਨਗੇ ਜਾਂ ਕੁਝ ਵੀ ਨਹੀਂ। ਇਹ ਉਹੀ ਹਨ ਜਿਸਨੇ ਸਾਨੂੰ ਬਹੁਤ ਸਾਰੇ ਬੁੱਧਾਂ ਨਾਲ ਜਾਣੂ ਕਰਵਾਇਆ।

ਸ਼ਕਿਆਮੁਨੀ ਬੁੱਧ ਦੁਆਰਾ ਪੇਸ਼ ਕੀਤੀ ਗਈ ਬੁੱਧ ਸੂਚੀ ਇੱਕ ਲੰਬੀ, ਲੰਬੀ ਸੂਚੀ ਹੈ, ਸੋ ਤੁਸੀਂ ਇੱਕ ਚੁਣ ਸਕਦੇ ਹੋ। ਸੋ, ਸਾਰੇ ਬੋਧੀ ਸ਼ਰਧਾਲੂ, ਵਿਸ਼ਵਾਸ਼ੀ, ਤੁਸੀਂ ਜਿਸ ਕਿਸੇ ਬੁੱਧ ਵਿੱਚ ਵਿਸ਼ਵਾਸ ਕਰਦੇ ਹੋ, ਉਸ ਵਿੱਚ ਦ੍ਰਿੜ ਰਹੋ। ਇਹ ਤੁਹਾਡੀ ਮਦਦ ਕਰੇਗਾ, ਖਾਸ ਕਰਕੇ ਗ੍ਰਹਿ ਦੇ ਇਸ ਪਰੀਖਿਆ ਦੇ ਸਮੇਂ ਵਿੱਚ ਕਿਉਂਕਿ ਬਹੁਤ ਜ਼ਿਆਦਾ ਇਕੱਠੇ ਹੋਏ ਕਰਮ - ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਜਾਨਵਰਾਂ-ਲੋਕਾਂ ਦਾ ਬਹੁਤ ਜ਼ਿਆਦਾ ਖਾਣਾ, ਜਾਨਵਰਾਂ-ਲੋਕਾਂ ਦਾ ਬਹੁਤ ਜ਼ਿਆਦਾ ਕਤਲ, ਬਹੁਤ ਜ਼ਿਆਦਾ ਯੁੱਧ, ਬਹੁਤ ਜ਼ਿਆਦਾ ਗਲਤ ਕੰਮ, ਬਹੁਤ ਜ਼ਿਆਦਾ ਧੋਖਾਧੜੀ, ਬਹੁਤ ਜ਼ਿਆਦਾ ਬੇਈਮਾਨੀ, ਇੱਕ ਦੂਜੇ ਪ੍ਰਤੀ ਬਹੁਤ ਸਾਰੇ ਪਾਪੀ ਕੰਮ, ਖਾਸ ਕਰਕੇ ਅਣਜੰਮੇ ਬੱਚਿਆਂ ਅਤੇ ਜਾਨਵਰਾਂ-ਲੋਕਾਂ ਪ੍ਰਤੀ। ਇਹ ਸਭ ਤੋਂ ਭੈੜੇ ਪਾਪ ਹਨ ਜੋ ਤੁਸੀਂ ਕਰ ਸਕਦੇ ਹੋ। ਕਿਰਪਾ ਕਰਕੇ ਤੋਬਾ ਕਰੋ ਅਤੇ ਬੁੱਧ ਦੀਆਂ ਸਿੱਖਿਆਵਾਂ ਵੱਲ ਵਾਪਸ ਆਓ। ਵੀਗਨ ਬਣੋ। ਇੱਕ ਦੂਜੇ ਨਾਲ ਸ਼ਾਂਤੀ ਰੱਖੋ ਅਤੇ ਦੂਜਿਆਂ ਨੂੰ ਤੁਹਾਡੀ ਲੋੜ ਪੈਣ 'ਤੇ ਚੰਗੇ ਕੰਮ ਕਰਕੇ ਮਦਦ ਕਰੋ, ਜਿਵੇਂ ਕਿ ਆਫ਼ਤ ਪੀੜਤ ਜਾਂ ਕੋਈ ਗੁਆਂਢੀ ਜਿਸਨੂੰ ਤੁਹਾਡੀ ਲੋੜ ਹੈ ਜਾਂ ਕੋਈ ਵੀ ਜਿਸਨੂੰ ਤੁਹਾਡੀ ਲੋੜ ਹੈ।

Photo Caption: ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ ਬੇਬੀ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-23
2634 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-24
2068 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-25
2100 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-26
2044 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-27
1948 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-28
1792 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-29
1808 ਦੇਖੇ ਗਏ