ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਪ੍ਰਮਾਤਮਾ ਦਾ ਸਿੱਧਾ ਸੰਪਰਕ - ਸ਼ਾਂਤੀ ਤੱਕ ਪਹੁੰਚਣ ਦਾ ਰਾਹ" ਕਿਤਾਬ ਵਿੱਚ ਉਹਨਾਂ ਦੇ 1999 ਯੂਰਪੀਅਨ ਲੈਕਚਰ ਦੌਰੇ ਦੇ ਕੁਝ ਅੰਸ਼ ਹਨ। ਉਸ ਮਹਾਨ ਯਾਤਰਾ ਦੌਰਾਨ, ਜਿਸ ਵਿੱਚ 40 ਦਿਨਾਂ ਵਿੱਚ 18 ਸਟਾਪ ਸ਼ਾਮਲ ਸਨ, ਸੰਸਾਰ ਲਈ ਇੱਕ ਸ਼ਕਤੀਸ਼ਾਲੀ ਸੰਦੇਸ਼, "ਪ੍ਰਮਾਤਮਾ ਦਾ ਸਿੱਧਾ ਸੰਪਰਕ - ਜਿਉਂਦੇ ਜੀਅ ਪ੍ਰਮਾਤਮਾ ਨੂੰ ਵੇਖੋ," ਨੇ ਪਿਛਲੀ ਸਦੀ ਦੇ ਅਸ਼ਾਂਤ ਅੰਤ ਵਿੱਚ ਜਵਾਬ-ਭਾਲਣ ਵਾਲੇ ਬਹੁਤ ਸਾਰੇ ਦਿਲਾਂ ਨੂੰ ਰੌਸ਼ਨ ਕੀਤਾ। ਕਈਆਂ ਨੇ ਹਰ ਸੰਭਵ ਮਾਧਿਅਮ ਰਾਹੀਂ ਇਨ੍ਹਾਂ ਗਿਆਨਵਾਨ ਭਾਸ਼ਣਾਂ ਦੀ ਕਦਰ ਕਰਦੇ ਹੋਏ ਬਹੁਤ ਵਧੀਆ ਨਵੀਨੀਕਰਨ ਦਾ ਅਨੁਭਵ ਵੀ ਕੀਤਾ। ਟੂਰ (ਦੌਰੇ) ਤੋਂ ਭਾਸ਼ਣਾਂ ਦੇ ਇੱਕ ਸੰਗ੍ਰਹਿ ਦੀਆਂ ਬੇਨਤੀਆਂ ਨੇ ਅੰਤ ਵਿੱਚ ਇਸ ਕਿਤਾਬ ਦੇ ਪ੍ਰਕਾਸ਼ਨ ਦਾ ਕਾਰਨ ਬਣਾਇਆ। ਅੱਜ, ਸਾਨੂੰ ਉਨ੍ਹਾਂ ਦੀ ਕਿਤਾਬ, "ਪ੍ਰਮਾਤਮਾ ਦਾ ਸਿੱਧਾ ਸੰਪਰਕ - ਸ਼ਾਂਤੀ ਤੱਕ ਪਹੁੰਚਣ ਦਾ ਰਾਹ" ਵਿੱਚੋਂ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ 1999 ਦੇ ਯੂਰਪੀਅਨ ਲੈਕਚਰ ਦੌਰੇ ਦੇ ਕੁਝ ਅੰਸ਼ ਸਾਂਝੇ ਕਰਨ ਦੀ ਖੁਸ਼ੀ ਹੋ ਰਹੀ ਹੈ। "ਵਧੇਰੇ ਸ਼ਾਂਤੀਪੂਰਨ ਤਰੀਕਿਆਂ ਰਾਹੀਂ..." "[...] ਸਤਿਗੁਰੂ ਜੀ ਆਪਣੇ ਸਰੋਤਿਆਂ ਨੂੰ ਦੱਸਦੇ ਹਨ ਕਿ ਉਹ ਉਨ੍ਹਾਂ ਨੂੰ ਗਿਆਨ ਪ੍ਰਦਾਨ ਕਰਨ ਲਈ ਆਉਂਦੇ ਹਨ। ਇਹ ਸਭ ਤੋਂ ਵਧੀਆ ਤੋਹਫ਼ਾ ਹੈ ਜੋ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਦੇ ਸਕਦਾ ਹੈ ਕਿਉਂਕਿ ਇਹ "ਇਸ ਸੰਸਾਰ ਵਿੱਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇੱਕੋ ਇੱਕ ਹੱਲ ਹੈ।" ਸਤਿਗੁਰੂ ਜੀ ਕਹਿੰਦੇ ਹਨ ਕਿ ਉਹ "ਲੋਕਾਂ ਦੀ ਚੇਤਨਾ ਨੂੰ ਉੱਚਾ ਚੁੱਕਣ ਲਈ, ਤੁਹਾਨੂੰ ਆਪਣੇ ਉੱਚੇ ਸਵੈ, ਆਪਣੇ ਉੱਤਮ ਸਰੂਪ ਨੂੰ ਯਾਦ ਰੱਖਣ ਵਿੱਚ ਮਦਦ ਕਰਨ ਲਈ ਆਏ ਹਨ, ਤਾਂ ਜੋ ਮਾਹੌਲ ਬਦਲ ਜਾਵੇ, ਅਤੇ ਊਰਜਾ ਵਧੇਰੇ ਪਿਆਰੀ, ਉੱਤਮ, ਅਤੇ ਉੱਚੇ ਆਯਾਮਾਂ ਵਰਗੀ ਬਣ ਜਾਵੇ।" ਦਰਅਸਲ, ਬਾਲਕਨ ਵਿੱਚ ਸ਼ਾਂਤੀ ਲੋਕਾਂ ਦੀ ਉਮੀਦ ਤੋਂ ਜਲਦੀ ਆ ਗਈ; ਉਸੇ ਸਮੇਂ ਜਦੋਂ ਸਤਿਗੁਰੂ ਜੀ ਨੇ ਯੂਰਪੀਅਨ ਦੌਰੇ 'ਤੇ ਆਪਣਾ ਆਖਰੀ ਭਾਸ਼ਣ ਖਤਮ ਕੀਤਾ, ਕੋਸੋਵੋ ਦੇ ਲੜ-ਰਹੇ ਪੱਖਾਂ ਨੇ ਇੱਕ ਸ਼ਾਂਤੀ ਸੰਧੀ 'ਤੇ ਦਸਤਖਤ ਕੀਤੇ। ਦੋ ਹਜ਼ਾਰ ਸਾਲ ਪਹਿਲਾਂ, ਯਿਸੂ ਮਸੀਹ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਸੀ, "ਪਰਮੇਸ਼ੁਰ ਤੁਹਾਨੂੰ ਇੱਕ ਹੋਰ ਸਹਾਇਕ ਦੇਵੇਗਾ।" ਸਾਡੇ ਯੁੱਗ ਲਈ ਦਿਲਾਸਾ-ਦੇਣ ਵਾਲਾ ਸਾਡੇ ਕੋਲ ਆਇਆ ਹੈ, ਅਤੇ ਉਹ ਪਰਮ ਸਤਿਗੁਰੂ ਚਿੰਗ ਹਾਈ ਜੀ ਹਨ। ਸਾਰੇ ਪੁਰਾਣੇ ਗੁਰੂਆਂ ਵਾਂਗ, ਸਤਿਗੁਰੂ ਚਿੰਗ ਹਾਈ ਜੀ ਵੀ ਪ੍ਰਮਾਤਮਾ ਤੋਂ ਆਏ ਹਨ। ਉਹ ਇੱਥੇ ਪ੍ਰਮਾਤਮਾ ਵੱਲ ਵਾਪਸ ਜਾਣ ਦਾ ਰਸਤਾ ਦਿਖਾਉਣ ਅਤੇ ਧਰਤੀ ਉੱਤੇ ਸਵਰਗ ਨੂੰ ਸਾਕਾਰ ਕਰਨ ਵਿੱਚ ਸਾਡੀ ਮਦਦ ਕਰਨ ਲਈ ਹਨ। ਜੇਕਰ ਸਾਨੂੰ ਦਰਦ ਅਤੇ ਦੁੱਖ ਸਹਿਣ ਕਰਕੇ ਇਹ ਅਹਿਸਾਸ ਹੁੰਦਾ ਹੈ ਕਿ ਸਾਨੂੰ ਇੱਕ ਦਿਲਾਸਾ ਦੇਣ ਵਾਲੇ ਦੀ ਲੋੜ ਹੈ, ਤਾਂ ਸ਼ਾਇਦ ਅਸੀਂ ਵਿਅਰਥ ਦੁੱਖ ਨਹੀਂ ਝੱਲੇ।" ਪਰਮ ਸਤਿਗੁਰੂ ਚਿੰਗ ਹਾਈ ਜੀ 1999 ਯੂਰਪੀ ਭਾਸ਼ਣ ਦੌਰੇ ਵਿਚੋਂ ਚੋਣਾਂ "[...] ਸਤਿਗੁਰੂ ਜੀ ਨੇ ਇਸ਼ਾਰਾ ਕੀਤਾ, "ਬ੍ਰਹਿਮੰਡ ਵਿੱਚ, ਅਤੇ ਆਮ ਤੌਰ 'ਤੇ, ਇਸ ਗ੍ਰਹਿ 'ਤੇ, ਪ੍ਰਮਾਤਮਾ ਨੇ ਆਪਣੇ ਬੱਚਿਆਂ ਦੇ ਆਨੰਦ ਲਈ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ, ਭੌਤਿਕ ਚੀਜ਼ਾਂ ਅਤੇ ਬਹੁਤ ਹੀ ਸੂਖਮ ਚੀਜ਼ਾਂ ਵੀ। ਭੌਤਿਕ ਚੀਜ਼ਾਂ ਸਾਨੂੰ ਆਰਾਮ, ਦੌਲਤ ਅਤੇ ਬਹੁਤ ਸੰਤੁਸ਼ਟੀ ਦਿੰਦੀਆਂ ਹਨ। ਅਤੇ ਦੂਜੇ ਪਾਸੇ, ਅਮੂਰਤ, ਸੂਖਮ ਅਧਿਆਤਮਿਕ ਗਿਆਨ ਸਾਨੂੰ ਅਨੰਦ, ਖੁਸ਼ੀ ਅਤੇ ਸਦੀਵੀ ਜੀਵਨ ਪ੍ਰਦਾਨ ਕਰਦਾ ਹੈ… ਜਿਹੜਾ ਵਿਅਕਤੀ ਭੌਤਿਕ ਪ੍ਰਾਪਤੀ ਵਿੱਚ ਸਫਲ ਹੁੰਦਾ ਹੈ, ਉਹ ਭੌਤਿਕ ਸੁੱਖਾਂ ਦਾ ਬਹੁਤ ਆਨੰਦ ਮਾਣਦਾ ਹੈ, ਪਰ ਕਈ ਵਾਰ ਇਸਦਾ ਇਕ ਮਾੜਾ ਪ੍ਰਭਾਵ ਹੁੰਦਾ ਹੈ ਕਿ ਉਹ ਉਨ੍ਹਾਂ ਅਧਿਆਤਮਿਕ ਅਸੀਸਾਂ ਨੂੰ ਭੁੱਲ ਜਾਂਦਾ ਹੈ ਜੋ ਪ੍ਰਮਾਤਮਾ ਨੇ ਸਾਡੇ ਸਾਰਿਆਂ ਲਈ ਰੱਖੀਆਂ ਹਨ। ਅਤੇ ਜਿਹੜੇ ਲੋਕ ਸਿਰਫ਼ ਅਧਿਆਤਮਿਕ ਪਹਿਲੂ ਵਿੱਚ ਸਫਲ ਹੁੰਦੇ ਹਨ, ਉਹ ਕਈ ਵਾਰ ਭੌਤਿਕ ਲਾਭ ਦੀ ਪਰਵਾਹ ਨਹੀਂ ਕਰਦੇ। ਸੋ ਕਈ ਵਾਰ ਇਸਦਾ ਉਹਨਾਂ ਲੋਕਾਂ ਲਈ ਇੱਕ ਮਾੜਾ ਪ੍ਰਭਾਵ ਵੀ ਹੁੰਦਾ ਹੈ ਜੋ ਉਹਨਾਂ ਨੂੰ ਦੇਖਦੇ ਹਨ। ਇਹ ਉਹਨਾਂ ਨੂੰ ਆਪਣੇ ਬਾਰੇ ਇੱਕ ਰਾਏ ਬਣਾਉਣ ਲਈ ਮਜਬੂਰ ਕਰਦਾ ਹੈ ਕਿ ਪ੍ਰਮਾਤਮਾ ਦਾ ਪਾਲਣ ਕਰਨਾ ਅਤੇ ਅਧਿਆਤਮਿਕ ਅਭਿਆਸ ਕਰਨਾ ਗਰੀਬੀ ਵੱਲ ਲੈ ਜਾਵੇਗਾ।" "ਅਤੇ ਕੁਝ ਲੋਕ ਜੋ ਭੌਤਿਕ ਅਤੇ ਅਧਿਆਤਮਿਕ ਦੋਵਾਂ ਪਹਿਲੂਆਂ ਵਿੱਚ ਸਫਲ ਹੁੰਦੇ ਹਨ, ਕਈ ਵਾਰ ਆਪਣੇ ਆਪ ਨੂੰ ਦੋਵਾਂ ਪਹਿਲੂਆਂ ਵਿੱਚ ਪੇਸ਼ ਕਰਦੇ ਹਨ, ਅਤੇ ਇਸਦੇ ਮਾੜੇ ਪ੍ਰਭਾਵ ਵੀ ਹੁੰਦੇ ਹਨ।" ਲੋਕ ਸੋਚਣਗੇ, 'ਇਹ ਕਿਹੋ ਜਿਹਾ ਪ੍ਰਮਾਤਮਾ ਦਾ ਅਨੁਯਾਈ ਹੈ, ਜੋ ਇੰਨਾ ਆਲੀਸ਼ਾਨ ਲੱਗਦਾ ਹੈ ਅਤੇ ਇੱਕ ਭਿਕਸ਼ੂ ਵਰਗਾ ਨਹੀਂ ਲੱਗਦਾ?' ਸੋ ਹਰ ਚੀਜ਼ ਦੇ ਕੁਝ ਮਾੜੇ ਪ੍ਰਭਾਵ ਹੁੰਦੇ ਹਨ। ਇਹ ਹੈ ਕਿਉਂਕਿ ਸਾਡੇ ਲੋਕਾਂ ਦੇ ਮਨ ਕਿਸੇ ਨਾ ਕਿਸੇ ਹੱਦ ਤੱਕ ਆਦੀ ਹਨ, ਪਰ ਅਸਲ ਵਿੱਚ, ਅਸੀਂ ਭੌਤਿਕ ਅਤੇ ਅਧਿਆਤਮਿਕ ਪਹਿਲੂਆਂ ਨੂੰ ਬੇਅਸਰ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਆਪਣੇ ਲਈ ਇੱਕ ਸੰਪੂਰਨ ਜੀਵਨ ਬਣਾ ਸਕਦੇ ਹਾਂ… ਅਸੀਂ ਪ੍ਰਮਾਤਮਾ ਦੇ ਬੱਚੇ ਹਾਂ। ਅਸੀਂ ਜੋ ਚਾਹੀਏ ਕਰ ਸਕਦੇ ਹਾਂ। ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ।" "ਅਧਿਆਤਮਿਕ ਅਭਿਆਸ ਵਿੱਚ ਸਫਲ ਹੋਣ ਤੋਂ ਬਾਅਦ, ਅਸੀਂ ਅਕਸਰ ਭੌਤਿਕ ਸਫਲਤਾ ਵੀ ਪ੍ਰਾਪਤ ਕਰਦੇ ਹਾਂ। ਇਸੇ ਲਈ ਬਾਈਬਲ ਵਿੱਚ ਕਿਹਾ ਗਿਆ ਹੈ, “ਪਹਿਲਾਂ ਪਰਮੇਸ਼ੁਰ ਦੇ ਰਾਜ ਨੂੰ ਭਾਲੋ, ਅਤੇ ਹੋਰ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ…” ਅਧਿਆਤਮਿਕ ਸੰਸਾਰ ਵਿੱਚ ਸਫਲ ਹੋਣ ਲਈ, ਸਾਨੂੰ ਸਾਰੀ ਅਧਿਆਤਮਿਕ ਸ਼ਕਤੀ ਦੇ ਸਰੋਤ ਨਾਲ ਸੰਪਰਕ ਕਰਨ ਦਾ ਤਰੀਕਾ ਜਾਣਨਾ ਹੋਵੇਗਾ… ਅਜਿਹਾ ਕਰਨ ਲਈ ਸਾਨੂੰ ਆਪਣੀ ਜ਼ਿੰਦਗੀ ਦੇ ਕੁਝ ਪਲਾਂ ਦੌਰਾਨ ਚੁੱਪ ਰਹਿਣਾ ਪਵੇਗਾ, ਅਤੇ ਸਾਨੂੰ ਪਤਾ ਲੱਗ ਜਾਵੇਗਾ ਕਿ ਕਿਵੇਂ ਧਿਆਨ ਕੇਂਦਰਿਤ ਕਰਨਾ ਹੈ, ਅਤੇ ਫਿਰ ਅਸੀਂ ਪ੍ਰਮਾਤਮਾ ਨਾਲ ਗੱਲਬਾਤ ਕਰ ਸਕਦੇ ਹਾਂ।" ਇਹ ਪਹਿਲਾਂ ਹੀ ਉੱਥੇ ਹੈ ਪੰਨਾ 37-38 "[...] ਸਾਡੇ ਵਿੱਚੋਂ ਕੁਝ ਲੋਕ ਸਫਲ ਕਾਰੋਬਾਰੀ ਲੋਕਾਂ ਨਾਲ ਈਰਖਾ ਕਰਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਕੋਲ ਜੋ ਹੈ ਉਸਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਆਪਣੇ ਕਾਰੋਬਾਰ ਵਿੱਚ ਕਿੰਨਾ ਕੰਮ, ਕਿੰਨੀ ਊਰਜਾ, ਕਿੰਨਾ ਸਮਾਂ, ਕਿੰਨੀ ਕੁਰਬਾਨੀ ਦੇਣੀ ਪੈਂਦੀ ਹੈ। ਅਤੇ ਇਹ ਸਿਰਫ਼ ਕੁਝ ਥੋੜ੍ਹੇ ਸਮੇਂ ਲਈ, ਭੌਤਿਕ, ਵਿਨਾਸ਼ਕਾਰੀ ਚੀਜ਼ਾਂ ਲਈ ਹੈ ਜੋ ਟਿਕਦੀਆਂ ਨਹੀਂ ਹਨ। ਅਤੇ ਇਸਦੇ ਲਈ ਅਸੀਂ ਕਈ ਵਾਰ 8,10, 12, 14 ਘੰਟੇ ਹਰ ਰੋਜ਼ ਕੰਮ ਕਰਦੇ ਹਾਂ, ਪਤਨੀ ਨੂੰ ਭੁੱਲ ਜਾਂਦੇ ਹਾਂ, ਬੱਚਿਆਂ ਨੂੰ ਭੁੱਲ ਜਾਂਦੇ ਹਾਂ, ਦੋਸਤਾਂ ਨੂੰ ਭੁੱਲ ਜਾਂਦੇ ਹਾਂ, ਕਈ ਵਾਰ ਅਸੀਂ ਖੁਦ ਬਿਮਾਰ ਹੋ ਜਾਂਦੇ ਹਾਂ ਅਤੇ ਮਾਨਸਿਕ ਤਣਾਅ ਵਿੱਚ ਆ ਜਾਂਦੇ ਹਾਂ, ਅਤੇ ਜਲਦੀ ਬੁੱਢੇ ਹੋ ਜਾਂਦੇ ਹਾਂ ਅਤੇ ਸਿਰਫ਼ ਭੌਤਿਕ ਸਫਲਤਾ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੀ ਬੇਅਰਾਮੀ ਦਾ ਅਨੁਭਵ ਕਰਦੇ ਹਾਂ। ਅਤੇ ਬੇਸ਼ੱਕ, ਅਸੀਂ ਪ੍ਰਮਾਤਮਾ ਨੂੰ ਵੀ ਭੁੱਲ ਜਾਂਦੇ ਹਾਂ, ਕਿਵੇਂ ਵੀ। ਜ਼ਿਆਦਾਤਰ ਲੋਕ, ਜਦੋਂ ਉਹ ਬਹੁਤ ਜ਼ਿਆਦਾ ਰੁੱਝੇ ਹੁੰਦੇ ਹਨ, ਤਾਂ ਆਪਣੇ ਆਪ ਨੂੰ ਵੀ ਭੁੱਲ ਜਾਂਦੇ ਹਨ। ਤਾਂ ਹੁਣ ਅਸੀਂ ਅਧਿਆਤਮਿਕ ਪਹਿਲੂ 'ਤੇ ਆਉਂਦੇ ਹਾਂ: ਪ੍ਰਮਾਤਮਾ ਦੀ ਪ੍ਰਾਪਤੀ ਵਿੱਚ ਸਫਲ ਹੋਣ ਲਈ, ਬ੍ਰਹਿਮੰਡ ਦੇ ਪੂਰੇ ਰਾਜ ਨੂੰ ਆਪਣੇ ਲਈ ਵਾਪਸ ਪ੍ਰਾਪਤ ਕਰਨ ਲਈ, ਸਾਨੂੰ ਕਿੰਨੀ ਮਿਹਨਤ ਕਰਨੀ ਪਵੇਗੀ? ਕਿੰਨਾ ਕੰਮ? ਲਗਭਗ ਕੁਝ ਨਹੀਂ। ਭੁਗਤਾਨ ਕਰਨ ਲਈ ਕੁਝ ਨਹੀਂ, ਕੋਈ ਸ਼ਰਤਾਂ ਨਹੀਂ, ਕੋਈ ਕੋਸ਼ਿਸ਼ ਨਹੀਂ, ਕੋਈ ਵੀ ਬੰਧਨ ਨਹੀਂ! ਕੋਈ ਨੁਕਸਾਨ ਨਹੀਂ, ਕੋਈ ਜੋਖਮ ਨਹੀਂ, ਸਿਰਫ਼ ਲਾਭ। ਕਿਉਂ? ਕਿਉਂਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਸਾਡੇ ਕੋਲ ਇਹ ਪਹਿਲਾਂ ਹੀ ਹੈ। ਜੇ ਸਾਡੀ ਜੇਬ ਵਿੱਚ ਕੁਝ ਹੈ, ਤਾਂ ਕੀ ਸਾਨੂੰ ਉਸ ਲਈ ਪੈਸੇ ਦੇਣੇ ਪੈਣਗੇ? ਤੁਹਾਨੂੰ ਆਪਣੀ ਚਮੜੀ ਲਈ ਪੈਸੇ ਨਹੀਂ ਦੇਣੇ ਪੈਂਦੇ, ਤੁਹਾਨੂੰ ਆਪਣੇ ਵਾਲਾਂ ਲਈ ਪੈਸੇ ਨਹੀਂ ਦੇਣੇ ਪੈਂਦੇ, ਅਤੇ ਤੁਹਾਨੂੰ ਆਪਣੀ ਸੁੰਦਰ ਮੁਸਕਰਾਹਟ ਲਈ ਪੈਸੇ ਨਹੀਂ ਦੇਣੇ ਪੈਂਦੇ। ਇਹ ਪਹਿਲਾਂ ਹੀ ਉੱਥੇ ਹੈ।" "ਸਹੀ ਫ਼ੋਨ ਚੁੱਕੋ" "ਅਸੀਂ ਬਹੁਤ ਸਾਰਾ ਸਮਾਂ ਪ੍ਰਾਰਥਨਾ ਕਰਨ, ਰੋਣ ਅਤੇ ਪ੍ਰਮਾਤਮਾ ਨੂੰ ਜਾਣਨ ਲਈ ਬੇਨਤੀ ਕਰਨ ਵਿੱਚ ਬਿਤਾਇਆ ਹੈ। ਪਰ ਉਹ ਅਜੇ ਵੀ ਬਹੁਤ ਦੂਰ ਹੈ, ਕਿਉਂਕਿ ਅਸੀਂ ਸਹੀ ਫ਼ੋਨ ਨਹੀਂ ਚੁੱਕਦੇ। ਜੇਕਰ ਅਸੀਂ ਸਾਰਾ ਦਿਨ ਫ਼ੋਨ'ਤੇ ਗੱਲ ਕਰਦੇ ਰਹੀਏ ਪਰ ਗਲਤ ਵਿਅਕਤੀ ਨਾਲ ਜਾਂ ਕਿਸੇ ਡਿਸਕੁਨੈਕਟਡ ਕੀਤੇ ਫ਼ੋਨ 'ਤੇ, ਤਾਂ ਸਾਨੂੰ ਕਦੇ ਵੀ ਜਵਾਬ ਨਹੀਂ ਮਿਲਦਾ। ਅਸੀਂ ਸਾਰਾ ਦਿਨ ਫ਼ੋਨ 'ਤੇ ਚੀਕ ਸਕਦੇ ਹਾਂ, ਚੀਕ ਸਕਦੇ ਹਾਂ ਜਾਂ ਰੋ ਸਕਦੇ ਹਾਂ; ਇਹ ਕੁਝ ਵੀ ਮਦਦ ਨਹੀਂ ਕਰੇਗਾ। ਪ੍ਰਮਾਤਮਾ ਨੇ ਸਾਡੇ ਅੰਦਰ ਇੱਕ ਫ਼ੋਨ ਲਗਾਇਆ ਹੈ ਤਾਂ ਜੋ ਅਸੀਂ ਹਿਰਦੇ ਨਾਲ ਸਿੱਧਾ ਸੰਪਰਕ ਕਰ ਸਕੀਏ। ਪਰ ਇਕੇਰਾਂ ਜਦੋਂ ਅਸੀਂ ਇਸ ਸੰਸਾਰ ਵਿੱਚ ਆਏ, ਤਾਂ ਅਸੀਂ ਕਿਸੇ ਤਰ੍ਹਾਂ ਟੁੱਟ ਗਏ। ਇਸੇ ਲਈ ਪ੍ਰਮਾਤਮਾ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਉਨਾਂ ਕੋਲ ਵਾਪਸ ਜਾਣ ਦੇ ਤਰੀਕੇ ਦੀ ਯਾਦ ਦਿਵਾਉਣ ਲਈ ਹਮੇਸ਼ਾ ਕੁਝ ਸਵਰਗੀ ਪੁੱਤਰਾਂ ਨੂੰ ਦੁਬਾਰਾ ਸੰਸਾਰ ਵਿੱਚ ਭੇਜਦਾ ਹੈ। ਪਰ ਬੇਸ਼ੱਕ ਜਦੋਂ ਪ੍ਰਮਾਤਮਾ ਦਾ ਪੁੱਤਰ ਇੱਥੇ ਆਉਂਦਾ ਹੈ, ਤਾਂ ਉਹ ਆਪਣੇ ਨਾਲ ਅਜਿਹੀ ਸ਼ਕਤੀ ਅਤੇ ਅਜਿਹਾ ਵੱਡਾ ਪਿਆਰ ਲੈ ਕੇ ਜਾਂਦਾ ਹੈ ਕਿ ਅਸੀਂ ਕਈ ਵਾਰ ਡਰ ਜਾਂਦੇ ਹਾਂ। ਅਤੇ ਇਸੇ ਲਈ ਕੁਝ ਲੋਕ ਉਸਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ ਯਿਸੂ ਦੇ ਮਾਮਲੇ ਵਿੱਚ। ਉਹ ਸਾਡੇ ਤੋਂ ਵੱਖਰਾ ਨਹੀਂ ਦਿਖਦਾ, ਪਰ ਅੰਦਰੋਂ, ਅਧਿਆਤਮਿਕ ਤੌਰ 'ਤੇ, ਉਹ ਵੱਖਰਾ ਹੈ। ਅਸੀਂ ਮੂਲ ਰੂਪ ਵਿੱਚ ਯਿਸੂ ਤੋਂ ਵੱਖਰੇ ਨਹੀਂ ਸੀ, ਜਿਵੇਂ ਕਿ ਪ੍ਰਭੂ ਨੇ ਕਿਹਾ ਹੈ, “ਜੋ ਵੀ ਮੈਂ ਕਰਦਾ ਹਾਂ, ਤੁਸੀਂ ਵੀ ਕਰ ਸਕਦੇ ਹੋ।” ਇਹ ਸਿਰਫ਼ ਇਹ ਹੈ ਕਿ ਅਸੀਂ ਭੌਤਿਕ ਚਿੱਕੜ ਜਾਂ ਹਨੇਰੇ ਭੌਤਿਕ ਪਰਦੇ ਨਾਲ ਇੰਨੇ ਡੂੰਘੇ ਢੱਕੇ ਹੋਏ ਹਾਂ ਕਿ ਅਸੀਂ ਭੁੱਲ ਗਏ ਹਾਂ ਕਿ ਅਸੀਂ ਅਸਲ ਵਿੱਚ ਕੌਣ ਹਾਂ। ਬਿਲਕੁਲ ਜਿਵੇਂ ਕੋਈ ਪਾਣੀ ਵਿੱਚ ਡੁੱਬ ਰਿਹਾ ਹੋਵੇ: ਉਹ ਗਿੱਲਾ ਦਿਖਾਈ ਦਿੰਦਾ ਹੈ, ਉਹ ਪਰੇਸ਼ਾਨ ਦਿਖਾਈ ਦਿੰਦਾ ਹੈ, ਅਤੇ ਉਹ ਬਿਮਾਰ ਅਤੇ ਪੀਲਾ ਦਿਖਾਈ ਦਿੰਦਾ ਹੈ। ਪਰ ਜਿਹੜਾ ਕੰਢੇ 'ਤੇ ਖੜ੍ਹਾ ਹੈ ਉਹ ਅਜੇ ਵੀ ਸਾਫ਼ ਹੈ। ਉਹ ਬਹੁਤ ਸੋਹਣੇ ਕੱਪੜਿਆਂ ਵਿਚ ਦਿਖਾਈ ਦਿੰਦਾ ਹੈ ਅਤੇ ਅਜੇ ਵੀ ਸ਼ਕਤੀਸ਼ਾਲੀ । ਉਹ ਵਿਆਕਤੀ ਡੁੱਬਦੇ ਵਿਅਕਤੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਸਕਦਾ ਹੈ। ਮੂਲ ਰੂਪ ਵਿੱਚ, ਡੁੱਬ ਰਿਹਾ ਵਿਆਕਤੀ ਕਿਨਾਰੇ ਖੜ੍ਹੇ ਵਿਆਕਤੀ ਨਾਲੋਂ ਵੱਖਰਾ ਨਹੀਂ ਦਿਖਾਈ ਦਿੰਦਾ ਸੀ, ਕਿਉਂਕਿ ਉਹ ਦੋਵੇਂ ਸੁੱਕੇ ਸਨ ਅਤੇ ਸੁੰਦਰ ਕੱਪੜੇ ਪਹਿਨੇ ਹੋਏ ਸਨ। ਇਹ ਸਿਰਫ਼ ਇੰਨਾ ਸੀ ਕਿ ਉਹ ਡੁੱਬ ਰਿਹਾ ਸੀ, ਸੋ ਉਹ ਕੁਝ ਸਮੇਂ ਲਈ ਵੱਖਰਾ ਦਿਖਾਈ ਦੇ ਰਿਹਾ ਸੀ। ਅਤੇ ਜਦੋਂ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਜਾਵੇਗਾ, ਗਰਮ ਕੀਤਾ ਜਾਵੇਗਾ, ਖੁਆਇਆ ਜਾਵੇਗਾ, ਕੱਪੜੇ ਪਾਏ ਜਾਣਗੇ ਅਤੇ ਉਸਦੀ ਦੇਖਭਾਲ ਕੀਤੀ ਜਾਵੇਗੀ, ਤਾਂ ਉਹ ਫਿਰ ਤੋਂ ਸ਼ਾਨਦਾਰ ਅਤੇ ਆਮ ਦਿਖਾਈ ਦੇਵੇਗਾ, ਜਿਵੇਂ ਕਿ ਕੰਢੇ 'ਤੇ ਖੜ੍ਹਾ ਵਿਆਕਤੀ ਹੈ।" "ਪ੍ਰਮਾਤਮਾ ਦਾ ਸਿੱਧਾ ਸੰਪਰਕ - ਸ਼ਾਂਤੀ ਤੱਕ ਪਹੁੰਚਣ ਦਾ ਰਸਤਾ" ਇੱਥੇ ਡਾਊਨਲੋਡ ਕਰਨ ਲਈ ਮੁਫ਼ਤ ਹੈ SMCHBooks.com ਅਤੇ ਇਸਨੂੰ ਅੰਗਰੇਜ਼ੀ ਅਤੇ ਔਲੈਕਸੀਜ਼ (ਵੀਐਤਨਾਮੀਜ਼) ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।