ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਸ ਸਮੇਂ ਪਰਦੇ ਪਿੱਛੇ, ਚੰਗੇ ਵਿਅਕਤੀਆਂ ਅਤੇ ਬੁਰੇ ਵਿਅਕਤੀਆਂ ਵਿਚਕਾਰ ਇੱਕ ਲੜਾਈ ਚੱਲ ਰਹੀ ਹੈ। ਇਹ ਬਹੁਤ ਸਮੇਂ ਤੋਂ ਚੱਲ ਰਹੀ ਹੈ, ਅਤੇ ਇਸ ਸਾਲ ਇਹ ਆਪਣੇ ਇੱਕ ਸਿਖਰ 'ਤੇ ਪਹੁੰਚਣ ਵਾਲੀ ਹੈ। ਮੈਨੂੰ ਸੱਚਮੁੱਚ ਵਿਸ਼ਵਾਸ ਹੈ ਕਿ ਅਸੀਂ ਇੱਕ ਸਾਲ ਦੇ ਇਕ ਕੋਰਕਰ ਲਈ ਤਿਆਰ ਹਾਂ। ਸੋ, ਮੈਂ ਕਹਾਂਗੀ ਕਿ ਜੂਨ-ਜੁਲਾਈ ਬਹੁਤ ਹੀ ਘਟਨਾਵਾਂ ਨਾਲ ਭਰਪੂਰ ਹੋਣ ਵਾਲਾ ਹੈ, ਬਹੁਤ ਹੀ ਗੰਭੀਰ ਘਟਨਾਵਾਂ ਨਾਲ ਭਰਪੂਰ।
ਇਸ ਸਾਲ, ਪਿਛਲੇ ਐਪੀਸੋਡ ਵਿੱਚ ਅਸੀਂ ਜੋ ਤੇਜ਼ ਸੂਰਜੀ ਭੜਕਣ ਦੇ ਖ਼ਤਰੇ ਦੀ ਖੋਜ ਕੀਤੀ ਸੀ, ਉਸ ਤੋਂ ਇਲਾਵਾ, ਅਸੀਂ ਧਰਤੀ ਦੇ ਅੰਦਰੋਂ ਵੀ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹਾਂ। ਖਾਸ ਤੌਰ 'ਤੇ, ਬਹੁਤ ਸਾਰੇ ਦਿਵਦਰਸ਼ੀਆਂ ਅਤੇ ਅਗੰਮਦਰਸ਼ੀ ਆਂ ਨੇ ਦੇਖਿਆ ਹੈ ਕਿ ਜੁਲਾਈ ਅਤੇ ਉਸ ਤੋਂ ਬਾਅਦ ਦੇ ਮਹੀਨਿਆਂ ਵਿੱਚ ਵੱਡੀਆਂ ਆਫ਼ਤਾਂ ਆ ਸਕਦੀਆਂ ਹਨ।ਥਾਈਲੈਂਡ ਦੇ ਦਿਵਦ੍ਰਿਸ਼ਟੀ, ਸ਼੍ਰੀਮਤੀ ਮੋਰ ਪਲਾਏ, ਆਪਣੀਆਂ ਸਹੀ ਭਵਿੱਖਬਾਣੀਆਂ ਲਈ ਜਾਣੀ ਜਾਂਦੀ ਹੈ, ਜਿਵੇਂ ਕਿ ਮਾਰਚ 2014 ਵਿੱਚ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ 370 ਦਾ ਲਾਪਤਾ ਹੋਣਾ ਅਤੇ ਬੱਚਿਆਂ-ਨਾਲ ਭਰੀ ਇੱਕ ਕੋਰੀਅਨ ਕਿਸ਼ਤੀ ਦਾ ਡੁੱਬਣਾ। ਮਾਰਚ 2025 ਮਿਆਂਮਾਰ ਵਿੱਚ ਆਏ ਭੂਚਾਲ ਨੇ ਵੀ ਦਸੰਬਰ 2024 ਵਿੱਚ ਗੋਲਫ ਬੇਂਜਾਫੋਨ ਟੀਵੀ ਨਾਲ ਇੱਕ ਇੰਟਰਵਿਊ ਦੌਰਾਨ ਕੀਤੀ ਗਈ ਭਵਿੱਖਬਾਣੀ ਨੂੰ ਪ੍ਰਮਾਣਿਤ ਕੀਤਾ। ਅਤੇ ਇੱਕ ਹੋਰ ਗੱਲ ਸਾਲ ਦੇ ਪਹਿਲੇ ਅੱਧ ਬਾਰੇ ਵੀ ਹੈ। ਇਹ ਇੱਕ ਭੂਚਾਲ ਹੈ। ਮੈਂ ਇਹ ਤੁਹਾਡੇ ਸ਼ੋਅ 'ਤੇ ਹੀ ਕਿਹਾ ਸੀ। ਸੋ ਥਾਈਲੈਂਡ ਦੇ ਨੇੜਲੇ ਪ੍ਰਾਂਤਾਂ, ਤਿਆਰ ਬਿਆਰ ਰਹੋ। ਬੈਂਕਾਕ ਭੂਚਾਲ ਮਹਿਸੂਸ ਕਰੇਗਾ।28 ਮਾਰਚ, ਸ਼ੁੱਕਰਵਾਰ ਨੂੰ ਦੁਪਹਿਰ ਤੋਂ ਠੀਕ ਪਹਿਲਾਂ, ਇਕ 7.7ਤੀਬਰਤਾ ਵਾਲੇ ਭੂਚਾਲ ਨੇ ਮੱਧ ਮਿਆਂਮਾਰ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਮਾਂਡਲੇ ਅਤੇ ਸਾਗਾਇੰਗ ਦੇ ਖੇਤਰਾਂ ਵਿੱਚ ਤਬਾਹੀ ਮਚ ਗਈ। ਭੂਚਾਲ ਦੇ ਝਟਕੇ ਬੈਂਕਾਕ ਤੱਕ ਦੂਰ ਤੱਕ ਮਹਿਸੂਸ ਕੀਤੇ ਜਾਂਦੇ ਹਨ। ਤਬਾਹੀ ਅਤੇ ਦਹਿਸ਼ਤ ਫੈਲ ਜਾਂਦੀ ਹੈ।ਜਦੋਂ ਭੂਚਾਲ ਬੈਂਕਾਕ ਨੂੰ ਆਇਆ, ਤਾਂ ਇਹ ਪੱਤਿਆਂ ਦੇ ਘਰ ਵਾਂਗ ਢਹਿ ਗਿਆ। ਇੱਥੇ ਬਹੁਤ ਸਾਰੀਆਂ ਐਂਬੂਲੈਂਸਾਂ, ਬਹੁਤ ਸਾਰਾ ਭਾਰੀ ਉਪਕਰਣ ਲਿਆਂਦਾ ਜਾ ਰਿਹਾ ਹੈ।ਥਾਈਲੈਂਡ ਤੋਂ ਰਿਪੋਰਟਾਂ ਜਲਦੀ ਪਹੁੰਚ ਜਾਂਦੀਆਂ ਹਨ, ਪਰ ਮੱਧ ਮਿਆਂਮਾਰ ਵਿੱਚ ਭੂਚਾਲ ਦੇ ਕੇਂਦਰ ਤੋਂ ਬਹੁਤ ਘੱਟ ਜਾਣਕਾਰੀ ਹੈ।ਸੋ ਮੈਨੂੰ ਲੱਗਦਾ ਹੈ ਕਿ ਚੁਣੌਤੀ ਦਾ ਉਹ ਹਿੱਸਾ, ਬੇਸ਼ੱਕ, ਇਹ ਹੈ ਕਿ ਇਸ ਭੂਚਾਲ ਨੇ ਬਹੁਤ ਸਾਰੇ ਸੰਚਾਰ, ਬਹੁਤ ਸਾਰੀਆਂ ਆਵਾਜਾਈ ਪ੍ਰਣਾਲੀਆਂ ਨੂੰ ਤਬਾਹ ਕਰ ਦਿੱਤਾ, ਸੋ ਆਫ਼ਤ ਦੇ ਦਾਇਰੇ ਅਤੇ ਪੈਮਾਨੇ ਦੀ ਸਪਸ਼ਟ ਤਸਵੀਰ ਪ੍ਰਾਪਤ ਕਰਨਾ ਸ਼ਾਇਦ ਰਾਜ ਦੇ ਅਧਿਕਾਰੀਆਂ ਲਈ ਸਭ ਤੋਂ ਵੱਡੀ ਚੁਣੌਤੀ ਸੀ।ਸਹਾਇਤਾ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਪੈਮਾਨੇ 'ਤੇ ਤਬਾਹੀ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਨਹੀਂ ਦੇਖੀ ਗਈ।ਸ਼੍ਰੀਮਤੀ ਪਲਾਏ ਨੇ ਇਸ ਗਰਮੀਆਂ ਦੇ ਮਹੀਨਿਆਂ ਬਾਰੇ ਕੀ ਕਿਹਾ? ਅਪ੍ਰੈਲ 2025 ਵਿੱਚ, ਥਾਈਲੈਂਡ ਦੇ ਸਭ ਤੋਂ ਵੱਡੇ ਮਨੋਰੰਜਨ ਨੈੱਟਵਰਕਾਂ ਵਿੱਚੋਂ ਇੱਕ, GMM25 ਨਾਲ ਇੱਕ ਲਾਈਵ ਸ਼ੋਅ ਵਿੱਚ, ਉਸਨੇ ਸੰਕੇਤ ਦਿੱਤਾ ਕਿ ਥਾਈਲੈਂਡ ਦੇ ਸੂਬੇ, ਜੋ "K" ਅੱਖਰ ਨਾਲ ਸ਼ੁਰੂ ਹੁੰਦੇ ਹਨ, ਪਾਣੀ ਦੇ ਅੰਦਰ, ਹੇਠਾਂ ਫਟਣ ਕਾਰਨ ਹੋਣ-ਵਾਲੀ ਆਫ਼ਤ ਦਾ ਸਾਹਮਣਾ ਕਰਨਗੇ। ਇਹ ਜੁਲਾਈ ਅਤੇ ਅਗਸਤ ਵਿੱਚ ਵਾਪਰ ਸਕਦਾ ਹੈ।("K" ਅੱਖਰ ਵਾਲੇ ਸੂਬੇ ਦਾ ਕੀ ਹੋਵੇਗਾ?) ਇਹ ...ਇਹ ਕੁਝ ਚੀਜ਼ ਹੈ ਜੋ "ਸੁਨਾਮੀ" ਸ਼ਬਦ ਦੇ ਸਮਾਨ ਹੈ। ਇਹ ਇੱਕ ਭੂਚਾਲ ਦਾ ਇੱਕ ਨਤੀਜਾ ਹੈ। ਇਹ ਪਾਣੀ ਦੇ ਹੇਠਾਂ, ਅੰਦਰ ਫਟਣ ਨਾਲ ਆਉਂਦਾ ਹੈ। ਅਸਮਾਨ ਵਿੱਚ ਨਹੀਂ ਉੱਡ ਰਿਹਾ। ਅਤੇ ਵਿਚਕਾਰ ਉਥੇ ਇੱਕ ਦਰਾੜ ਹੈ। ਇਹ ਉੱਥੇ ਫਟ ਜਾਂਦਾ ਹੈ ਜਿੱਥੇ ਇਹ ਸਭ ਤੋਂ ਪਤਲਾ ਹੁੰਦਾ ਹੈ। (ਮਹੀਨਾ?) ਉਸਨੇ ਅਗਸਤ ਤੋਂ ਵੱਧ ਨਹੀਂ ਕਿਹਾ । ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਜੁਲਾਈ ਅਤੇ ਅਗਸਤ ਵਿੱਚ ਇਸ ਖੇਤਰ ਵਿੱਚ ਯਾਤਰਾ ਅਤੇ ਸੈਰ-ਸਪਾਟਾ ਸਭ ਤੋਂ ਖਤਰਨਾਕ ਹੈ। (ਜੁਲਾਈ ਅਤੇ ਅਗਸਤ ਪਰ ਇਹ ਬੈਂਕਾਕ ਵਿੱਚ ਨਹੀਂ ਹੈ?) ਇਹ ਬੈਂਕਾਕ ਵਿੱਚ ਨਹੀਂ ਹੈ। (ਅਤੇ ਤੁਸੀਂ ਕਿਹਾ ਸੀ ਕਿ ਇਹ ਫੁੱਟੇਗਾ, ਇਹ ਕਿਵੇਂ ਫੁੱਟੇਗਾ? ਇਹ ਜਿਵੇਂ ਹੇਠਾਂ ਹੈ। ਇਹ ਸਤ੍ਹਾ 'ਤੇ ਨਹੀਂ ਹੈ। ਉਸ ਇਲਾਕੇ ਦੇ ਘਰਾਂ ਨੂੰ ਪਤਾ ਲੱਗ ਜਾਵੇਗਾ ਕਿ ਛੱਤਾਂ ਡਿੱਗ ਗਈਆਂ ਹਨ। ਉਹ ਹੋ ਸਕਦਾ ਸੋਚਣਗੇ ਕਿ ਇਹ ਮਾੜੀ ਉਸਾਰੀ ਹੈ ਜਾਂ ਮੀਂਹ ਕਾਰਨ ਧਰਤੀ ਡੁੱਬ ਗਈ ਹੈ। ਪਰ ਇਹ ਮਿੱਟੀ ਦੀ ਪਰਤ ਨਾਲੋਂ ਡੂੰਘਾ ਹੈ।ਹੋਰ ਵੀ ਹੈ। ਥਾਈਲੈਂਡ ਦੀ ਮਸ਼ਹੂਰ ਪੇਸ਼ਕਾਰ, ਵੂਡੀ ਦੁਆਰਾ ਆਯੋਜਿਤ ਇੱਕ ਹੋਰ ਲਾਈਵ ਪ੍ਰਸਾਰਣ 'ਤੇ, ਸ਼੍ਰੀਮਤੀ ਪਲਾਏ ਨੇ ਦੂਜੀ ਆਫ਼ਤ ਬਾਰੇ ਚੇਤਾਵਨੀ ਦਿੱਤੀ ਜੋ ਦੋ ਥਾਵਾਂ 'ਤੇ ਵਾਪਰੇਗੀ: "ਸਾਸ਼ਿਮੀ ਲੈਂਡ" ਅਤੇ ਇੰਡੋਨੇਸ਼ੀਆ। "ਸਾਸ਼ਿਮੀ ਲੈਂਡ" ਉਹਨਾਂ ਦੇਸ਼ਾਂ ਲਈ ਇੱਕ ਰੂਪਕ ਹੈ ਜੋ ਕੱਚੀਆਂ-ਮੱਛੀਆਂ-ਲੋਕ ਖਾਣ ਲਈ ਜਾਣੇ ਜਾਂਦੇ ਹਨ - ਖਾਸ ਕਰਕੇ ਜਪਾਨ।(ਹੁਣ, ਜਵਾਲਾਮੁਖੀ ਕਿੱਥੇ ਹਨ? ਮਾਫ਼ ਕਰਨਾ, ਮੈਂ ਖ਼ਬਰਾਂ ਨੂੰ ਨਹੀਂ ਦੇਖ ਰਿਹਾ ਸੀ।) ਮੈਂ ਇਸ਼ਾਰਾ ਕਰਨਾ ਚਾਹਾਂਗੀ "ਸਾਸ਼ਿਮੀ ਧਰਤੀ" ਅਤੇ ਇੰਡੋਨੇਸ਼ੀਆ ਪਹਿਲਾਂ ਹੀ ਸਪੱਸ਼ਟ ਹੈ। ਅਤੇ ਫਿਰ ਪਾਣੀ ਦੇ ਹੇਠਾਂ,ਅੰਦਰ ਜਵਾਲਾਮੁਖੀ ਹੋਣਗੇ ਜੋ ਇੱਕ ਅੱਗ ਦੇ ਘੇਰੇ ਵਾਂਗ ਹੋਣਗੇ। ਇਹ ਇੱਕ ਥਾਂ 'ਤੇ ਫਟਣਗੇ। ਪਰ ਜਿਹੜਾ ਵਡਾ ਹੈ ਉਹ ਸ਼ਾਇਦ ਤੁਰੰਤ ਨਹੀਂ ਫਟੇਗਾ। ਪਰ ਪਾਣੀ ਦੇ ਹੇਠਾਂ ਛੋਟਾ ਵਾਲਾ ਪਹਿਲਾਂ ਫਟੇਗਾ। ਜਿਹੜਾ ਪਹਿਲਾਂ ਫਟੇਗਾ, ਉਹ ਪਾਣੀ ਨੂੰ ਉਪਰ ਨੂੰ ਉਛਾਲੇਗਾ। ਜਦੋਂ ਇਹ ਟਕਰਾਏਗਾ, ਅਸੀਂ ਤੁਰੰਤ ਸਪੱਸ਼ਟ ਤੌਰ 'ਤੇ ਦੇਖਾਂਗੇ ਕਿ ਜਦੋਂ ਮੀਂਹ ਪੈਂਦਾ ਹੈ, ਤਾਂ ਸਮੁੰਦਰ ਦੇ ਪਾਣੀ ਦਾ ਪੱਧਰ ਘੱਟ ਨਹੀਂ ਹੁੰਦਾ। ਸਾਡਾ ਪਾਣੀ ਇਸੇ ਤਰ੍ਹਾਂ ਭਰਿਆ ਰਹਿੰਦਾ ਹੈ।(ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜਵਾਲਾਮੁਖੀ ਕਦੋਂ ਫਟੇਗਾ?) ਮੈਂ ਸਿੱਧੇ ਤੌਰ 'ਤੇ ਕਹਿਣ ਦੀ ਹਿੰਮਤ ਨਹੀਂ ਕਰਦੀ ਪਰ ਕਿਰਪਾ ਕਰਕੇ ਜੁਲਾਈ ਅਤੇ ਅਗਸਤ ਦੇ ਆਸਪਾਸ ਸਾਵਧਾਨ ਰਹੋ।(ਤਾਂ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?) ਬਸ ਧਿਆਨ ਰੱਖੋ ਕਿ ਜਵਾਲਾਮੁਖੀ ਵਾਲੇ ਦੇਸ਼ਾਂ ਦੀ ਯਾਤਰਾ ਨਾ ਕਰੋ ਕਿਉਂਕਿ ਅਸੀਂ ਸਮੇਂ ਸਿਰ ਬਚ ਕੇ ਨਿਕਲ ਨਹੀਂ ਸਕਦੇ, ਉਥੇ ਕਾਫ਼ੀ ਜਹਾਜ਼ ਨਹੀਂ ਹਨ। ਸੁਰੱਖਿਅਤ ਰਹਿਣ ਲਈ ਸਾਨੂੰ ਬੱਸ ਇਹੀ ਕਰਨ ਦੀ ਲੋੜ ਹੈ।ਡੀਟੁਕਵਾਨ ਚੈਨਲ ਦੀ ਪੇਸ਼ਕਾਰ ਅਤੇ ਮਹਿਮਾਨਾਂ ਨਾਲ ਬੈਠ ਕੇ, ਸ਼੍ਰੀਮਤੀ ਪਲਾਏ ਨੇ ਆਫ਼ਤ ਤੋਂ ਬਚਣ ਦੇ ਤਰੀਕੇ ਬਾਰੇ ਇੱਕ ਵਿਹਾਰਕ ਸਲਾਹ ਦਿੱਤੀ।(ਹੁਣ, ਹਰ ਕਿਸੇ ਨੂੰ ਕਿਸਦੀ ਪੂਜਾ ਕਰਨੀ ਚਾਹੀਦੀ ਹੈ?) ਹਰ ਕਿਸੇ ਦੇ ਆਫ਼ਤ, ਵੱਡੇ ਹਾਦਸੇ ਤੋਂ ਬਚਣ ਲਈ, ਮੁੱਖ ਵਾਲੇ ਭਗਵਾਨ ਬੁੱਧ ਹਨ। ਕਿਉਂਕਿ ਅਸੀਂ ਯੁੱਗ ਬਦਲ ਰਹੇ ਹਾਂ, ਸਾਨੂੰ ਪੂਜਾ ਕਰਨ ਦੀ ਲੋੜ ਹੈ।ਆਦਿ...ਇੱਕ ਹੋਰ ਆਧੁਨਿਕ-ਦਿਵਦ੍ਰਿਸ਼ਟੀ ਜਿਸਨੇ ਮਾਰਚ ਦੇ ਭੂਚਾਲ ਦੀ ਸਹੀ ਭਵਿੱਖਬਾਣੀ ਕੀਤੀ ਸੀ, ਉਹ ਭਾਰਤ ਦਾ ਨੌਜਵਾਨ ਪ੍ਰਤਿਭਾਸ਼ਾਲੀ ਅਭਿਗਿਆ ਆਨੰਦ (ਸ਼ਾਕਾਹਾਰੀ) ਹੈ, ਜਿਸਨੇ ਸਿਰਫ ਮਾਰਚ ਦਾ ਹੀ ਜ਼ਿਕਰ ਨਹੀਂ ਕੀਤਾ, ਸਗੋਂ ਉਸ ਤੋਂ ਬਾਅਦ ਦੇ ਸਮੇਂ ਦਾ ਵੀ ।ਇੱਥੇ, ਮੈਂ ਸਿਰਫ਼ ਇਹ ਕਹਿਣ ਜਾ ਰਿਹਾ ਹਾਂ ਕਿ 2025, ਖਾਸ ਕਰਕੇ ਮਾਰਚ ਤੋਂ ਬਾਅਦ, ਅਤੇ ਮਾਰਚ ਦੇ ਆਸ-ਪਾਸ ਅਤੇ ਮਾਰਚ ਤੋਂ ਬਾਅਦ, ਇੱਕ ਬਹੁਤ ਹੀ ਉਥਲ-ਪੁਥਲ ਵਾਲਾ ਸਮਾਂ-ਸੀਮਾ ਹੋਣ ਜਾ ਰਿਹਾ ਹੈ, ਖਾਸ ਕਰਕੇ ਭੂ-ਵਿਗਿਆਨਕ ਸਥਿਤੀ ਲਈ। ਅਸੀਂ ਕਿਸੇ ਕਿਸਮ ਦੇ ਭੂਚਾਲ ਦੀ ਉਮੀਦ ਕਰ ਸਕਦੇ ਹਾਂ, ਜੋ ਕਿ ਇੱਕ ਵਧੇਰੇ ਸ਼ਕਤੀਸ਼ਾਲੀ ਭੂਚਾਲ ਹੈ।20 ਮਈ ਨੂੰ, ਉਸਦੇ ਯੂਟਿਊਬ ਚੈਨਲ "ਆਖਰੀ ਦਿਨ" 'ਤੇ, ਸੰਯੁਕਤ ਰਾਜ ਅਮਰੀਕਾ ਦੇ ਰੈਵਰੈਂਡ ਬ੍ਰੈਂਡਨ ਬਿਗਸ ਨੇ ਜਾਪਾਨ ਅਤੇ ਸੰਸਾਰ ਭਰ ਦੇ ਹੋਰ ਸਥਾਨਾਂ 'ਤੇ ਹੋਣ-ਵਾਲੀਆਂ ਵੱਡੀਆਂ ਆਫ਼ਤਾਂ ਬਾਰੇ ਵੀ ਗੱਲ ਕੀਤੀ।ਪਰ ਮੈਂ ਤੁਹਾਨੂੰ ਦੱਸ ਰਿਹਾ ਹਾਂ, ਪ੍ਰਭੂ ਦੀ ਆਤਮਾ ਦੁਆਰਾ, ਜੋ ਉਸਨੇ ਮੈਨੂੰ ਦੱਸਿਆ ਹੈ ਉਹ ਹੈ [ਜੋ] ਅਸੀਂ ਦੇਖਣ ਜਾ ਰਹੇ ਹਾਂ - ਧਰਤੀ ਦੀ ਪੇਪੜੀ ਉੱਤੇ ਉਥੇ ਦਬਾਅ ਹੈ। ਕੁਝ ਤਾਂ ਹੈ ਜੋ ਬਾਹਰੀ ਪੁਲਾੜ ਵਿੱਚ ਇਸ ਵਿੱਚ ਦਖਲ ਦੇ ਰਿਹਾ ਹੈ। ਸਾਡੀ ਗਲੈਕਸੀ ਵਿੱਚ ਕੁਝ ਅਜਿਹਾ ਹੈ ਜੋ ਇਸ ਸਮੇਂ ਸਾਡੇ ਗ੍ਰਹਿ ਵਿੱਚ ਦਖਲ ਦੇ ਰਿਹਾ ਹੈ। ਇਸ ਨਾਲ ਸਾਡੀ ਧਰਤੀ ਦੀ ਪਰਤ ਨੂੰ, ਮੈਗਮਾ, ਅਤੇ ਸਾਰੇ ਲਾਵੇ ਅਤੇ ਹੋਰ ਸਾਰੀਆਂ ਚੀਜ਼ਾਂ ਨਾਲ ਇੱਕ ਤਬਦੀਲੀ, ਇਕ ਝਟਕਾ ਲੱਗ ਰਿਹਾ ਹੈ। ਅਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਇਹ ਗੈਸਾਂ ਹਨ, ਇਹ ਧਰਤੀ ਦਾ ਸਾਰਾ ਦਬਾਅ ਹੈ, ਅਤੇ ਸਾਡੀ ਧਰਤੀ ਦੀ ਪੇਪੜੀ 'ਤੇ ਜੋ ਕੁਝ ਹੋ ਰਿਹਾ ਹੈ ਉਸ ਤੋਂ ਦਬਾਅ ਨੂੰ ਦੂਰ ਕਰਨ ਲਈ।ਅਸੀਂ ਅਜਿਹੇ ਭੂਚਾਲ ਦੇਖਣ ਜਾ ਰਹੇ ਹਾਂ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖੇ। ਅਤੇ ਅਸੀਂ ਅਜਿਹੇ ਜੁਆਲਾਮੁਖੀ ਦੇਖਣ ਜਾ ਰਹੇ ਹਾਂ ਜੋ ਅਸੀਂਪਹਿਲਾਂ ਕਦੇ ਨਹੀਂ ਦੇਖੇ, ਇਸ ਪੀੜ੍ਹੀ ਵਿੱਚ, ਸ਼ਾਇਦ ਇੱਕ ਹਜ਼ਾਰ ਸਾਲਾਂ ਤੱਕ। ਮੈਨੂੰ ਨਹੀਂ ਪਤਾ। ਮੈਨੂੰ ਬਸ ਇੰਨਾ ਪਤਾ ਹੈ ਕਿ ਇਹ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਸੰਸਾਰ ਭਰ ਵਿੱਚ ਹੋਣ ਵਾਲਾ ਹੈ। ਇੱਕ ਸੰਸਾਰ ਭਰ ਵਿੱਚ ਹਿੱਲਾ ਦੇਣ ਵਾਲਾ ਝਟਕਾ। ਇਹ ਸਿਰਫ਼ ਅਮਰੀਕਾ ਬਾਰੇ ਨਹੀਂ ਹੈ, ਸਗੋਂ ਇਹ ਜਪਾਨ ਬਾਰੇ ਵੀ ਹੋਵੇਗਾ। ਜਪਾਨ ਵਿੱਚ ਇੱਕ ਵੱਡਾ ਭੂਚਾਲ। ਇਹਨਾਂ ਇਲਾਕਿਆਂ ਵਿੱਚ ਵੱਡੇ ਭੂਚਾਲ ਆਉਂਦੇ ਹਨ ਕਿ ਤੁਸੀਂ ਕਹਿੰਦੇ ਹੋ, "ਹਾਏ, ਮੇਰੇ ਪ੍ਰਮਾਤਮਾ!" ਅਤੇ ਲੋਕ ਇਸਨੂੰ ਖ਼ਬਰਾਂ ਵਿੱਚ ਦੇਖਣਗੇ, ਅਤੇ ਉਹ ਅਗਲੇ ਦਿਨ ਜਾਗਣਗੇ। ਅਤੇ ਮੈਂ ਬ੍ਰਿਟਿਸ਼ ਕੋਲੰਬੀਆ ਵਿੱਚ 50,000 ਲੋਕਾਂ ਨੂੰ ਮਰਦੇ ਵੀ ਦੇਖਿਆ। ਪੰਜਾਹ ਹਜ਼ਾਰ ਲੋਕ, (ਇਹ ਹੈ) ਜੋ ਮੈਂ ਦੇਖਿਆ ਸੀ। ਮੈਂ ਨੰਬਰ ਦੇਖਿਆ। ਅਤੇ ਮੈਂ ਵੱਡੀਆਂ ਇਮਾਰਤਾਂ ਨੂੰ ਡਿੱਗਦੇ ਦੇਖਿਆ। ਮੈਂ ਵੱਡੀਆਂ-ਵੱਡੀਆਂ ਗਗਨਚੁੰਬੀ ਇਮਾਰਤਾਂ ਨੂੰ ਡਿੱਗਦੇ ਦੇਖਿਆ। ਜ਼ੋਰਦਾਰ ਝਟਕਾ!ਇਹ ਗੰਭੀਰ ਹੋਣ ਦਾ ਸਮਾਂ ਹੈ। ਇਹ ਗੰਭੀਰ ਹੋਣ ਦਾ ਸਮਾਂ ਹੈ ਅਤੇ ਪ੍ਰਮਾਤਮਾ ਤੋਂ ਤੁਹਾਡੀ ਜ਼ਿੰਦਗੀ ਵਿੱਚ ਆਉਣ ਅਤੇ ਦਿਖਾਵੇ ਦੀ ਉਮੀਦ ਕਰਨ ਦਾ ਸਮਾਂ ਹੈ। ਇਹ ਸਮਾਂ ਹੈ ਕਿ ਅਸੀਂ ਚਰਚ ਪ੍ਰਾਰਥਨਾ ਛੱਡ ਦੇਈਏ, ਇੱਕ ਪ੍ਰਾਰਥਨਾ ਸਮੂਹ ਵਿੱਚ ਜਾਣਾ, ਅਤੇ ਸਿਰਫ਼ ਇੱਕ ਆਮ ਪ੍ਰਾਰਥਨਾ ਸਮੂਹ ਦੀ ਉਮੀਦ ਰੱਖੀਏ। ਮੈਂ ਗੱਲ ਕਰ ਰਿਹਾ ਹਾਂ ਕਿ ਪਵਿੱਤਰ ਆਤਮਾ ਨੂੰ ਪ੍ਰਗਟ ਹੋਣ ਅਤੇ ਤੁਹਾਡੇ ਰਾਹੀਂ ਪ੍ਰਾਰਥਨਾ ਕਰਨ ਦਿਓ, ਇਤਨਾ ਕਿ ਅਸੀਂ ਕੌਮਾਂ ਨੂੰ ਬਦਲ ਰਹੇ ਹਾਂ।ਇਨ੍ਹਾਂ ਭਵਿੱਖਬਾਣੀਆਂ ਦੇ ਆਧਾਰ 'ਤੇ ਇਸ ਸਾਲ ਬਾਕੀ ਬਚੇ ਸਮੇਂ ਲਈ ਦ੍ਰਿਸ਼ਟੀਕੋਣ ਭਿਆਨਕ ਜਾਪਦਾ ਹੈ। ਯੂਨਾਈਟਿਡ ਕਿੰਗਡਮ ਦੇ ਮਨੋਵਿਗਿਆਨੀ ਲੁਈਸ ਜੋਨਸ ਨੇ ਭਵਿੱਖਬਾਣੀ ਕੀਤੀ ਸੀ ਕਿ ਗਰਮੀਆਂ ਦੇ ਮਹੀਨਿਆਂ ਵਿੱਚ ਚੰਗਿਆਈ ਅਤੇ ਬੁਰਾਈ ਵਿਚਕਾਰ ਲੜਾਈ ਦਾ ਇੱਕ ਸਿਖਰਲਾ ਪਲ ਆ ਰਿਹਾ ਹੈ।ਸੋ, ਇਸ ਸਮੇਂ ਪਰਦੇ ਪਿੱਛੇ, ਚੰਗੇ ਵਿਅਕਤੀਆਂ ਅਤੇ ਬੁਰੇ ਵਿਅਕਤੀਆਂ ਵਿਚਕਾਰ ਇੱਕ ਲੜਾਈ ਚੱਲ ਰਹੀ ਹੈ। ਇਹ ਬਹੁਤ ਸਮੇਂ ਤੋਂ ਚੱਲ ਰਹੀ ਹੈ, ਅਤੇ ਇਸ ਸਾਲ ਇਹ ਆਪਣੇ ਇੱਕ ਸਿਖਰ 'ਤੇ ਪਹੁੰਚਣ ਵਾਲੀ ਹੈ। ਮੈਨੂੰ ਸੱਚਮੁੱਚ ਵਿਸ਼ਵਾਸ ਹੈ ਕਿ ਅਸੀਂ ਇੱਕ ਸਾਲ ਦੇ ਇਕ ਕੋਰਕਰ ਲਈ ਤਿਆਰ ਹਾਂ। ਸੋ, ਮੈਂ ਕਹਾਂਗੀ ਕਿ ਜੂਨ-ਜੁਲਾਈ ਬਹੁਤ ਹੀ ਘਟਨਾਵਾਂ ਨਾਲ ਭਰਪੂਰ ਹੋਣ ਵਾਲਾ ਹੈ, ਬਹੁਤ ਹੀ ਗੰਭੀਰ ਘਟਨਾਵਾਂ ਨਾਲ ਭਰਪੂਰ।ਖੁਸ਼ਕਿਸਮਤੀ ਨਾਲ, ਇੱਕ ਸਰਲ ਹੱਲ ਹੈ ਜੋ ਹਰ ਕਿਸੇ ਦੀ ਪਹੁੰਚ ਵਿੱਚ ਹੈ, ਜਿਵੇਂ ਕਿ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੁਆਰਾ ਪ੍ਰਗਟ ਕੀਤਾ ਗਿਆ ਹੈ।ਕਿਰਪਾ ਕਰਕੇ, ਬਸ ਵੀਗਨ ਬਣੋ। ਅਤੇ ਫਿਰ ਸਭ ਕੁਝ ਇਕੱਠੇ, ਸਥਿਰ, ਮਜ਼ਬੂਤ ਹੋ ਜਾਵੇਗਾ। ਜੇਕਰ ਗੱਲ ਆਉਂਦੀ ਹੈ ਤਾਂ ਇਥੋਂ ਤਕ ਅਸੀਂ ਵਿਸ਼ਵ ਯੁੱਧ ਤੋਂ ਵੀ ਬਚ ਸਕਦੇ ਹਾਂ। ਅਤੇ ਅਸੀਂ ਜਾਪਾਨ ਵਿੱਚ ਆਉਣ-ਵਾਲੇ ਇਨ੍ਹਾਂ ਸਾਰੇ ਤੇਜ਼ ਭੂਚਾਲਾਂ ਨੂੰ ਵੀ ਰੋਕ ਸਕਦੇ ਹਾਂ ਜੋ ਕੁਝ ਹੋਰ ਮਹੀਨਿਆਂ ਵਿੱਚ ਆ ਰਹੇ ਹਨ। ਬਹੁਤ ਸਾਰੇ ਦਿਵਦ੍ਰਿਸ਼ਟੀ, ਪੈਗੰਬਰ, ਉਨ੍ਹਾਂ ਨੇ ਪਹਿਲਾਂ ਹੀ ਸੁਨਾਮੀ ਦੇ ਨਾਲ ਇੱਕ ਵੱਡੇ, ਸ਼ਕਤੀਸ਼ਾਲੀ, ਘਾਤਕ ਭੂਚਾਲ ਦੀ ਭਵਿੱਖਬਾਣੀ ਕੀਤੀ ਸੀ, ਕਿਉਂਕਿ ਸਮੁੰਦਰ ਦਾ ਤਲ ਪਹਿਲਾਂ ਹੀ ਦਰਾਰਾਂ ਪਾੜ ਰਿਹਾ ਹੈ, ਅਤੇ ਇਹ ਹੋਰ ਵੱਡਾ ਹੋਣ ਜਾ ਰਿਹਾ ਹੈ। [...]ਅਤੇ ਉਸ ਸਮੇਂ, ਭੂਚਾਲ ਤੋਂ ਬਾਅਦ ਸੁਨਾਮੀ ਆਵੇਗੀ। ਇਹ ਹੋਰ ਵੀ ਵੱਡਾ ਹੋ ਜਾਵੇਗਾ, ਅਤੇ ਫਿਰ ਇੱਕ ਸੁਨਾਮੀ ਆਵੇਗੀ ਅਤੇ ਸਭ ਕੁਝ ਨਿਗਲ ਜਾਵੇਗੀ। ਅਤੇ ਉਸ ਸਮੇਂ, ਮੈਂ ਤੁਹਾਨੂੰ ਹੋਰ ਕੁਝ ਨਹੀਂ ਦੱਸ ਸਕਦੀ। ਮੈਂ ਹੁਣ ਹੋਰ ਕੁਝ ਨਹੀਂ ਕਰ ਸਕਦੀ। ਕੋਈ ਨਹੀਂ ਕਰ ਸਕਦਾ। ਜੇ ਇਹ ਹੁੰਦਾ ਹੈ, ਤਾਂ ਇਹ ਹੁੰਦਾ ਹੈ। ਬਿਲਕੁਲ ਜਿਵੇਂ, ਪਿਛਲੀ ਵਾਰ ਜਪਾਨ ਵਿੱਚ 3-1-1 (11 ਮਾਰਚ, 2011)। ਉਹ ਆਉਣ-ਵਾਲੇ ਦੇ ਮੁਕਾਬਲੇ ਬਹੁਤ ਛੋਟਾ ਸੀ। ਇਹ ਜਪਾਨ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਾਰ ਦੇਵੇਗਾ, ਅਤੇ ਮੈਨੂੰ ਨਹੀਂ ਪਤਾ ਕਿ ਜਾਪਾਨ ਬਿਲਕੁਲ ਇੱਕ ਟੁਕੜੇ ਵਿੱਚ ਹੋਵੇਗਾ ਜਾਂ ਨਹੀਂ। ਮੈਨੂੰ ਨਹੀਂ ਪਤਾ ਕਿ ਹੋਰ ਕੀ ਹੋਵੇਗਾ, ਸਿਰਫ਼ ਇੱਕ ਸੁਨਾਮੀ ਅਤੇ ਇੱਕ ਭੂਚਾਲ ਹੀ ਨਹੀਂ, ਸਗੋਂ ਇਹ ਕਈ ਹੋਰ ਢਾਂਚਿਆਂ ਨੂੰ ਤਬਾਹ ਕਰ ਦੇਵੇਗਾ, ਅਤੇ ਸ਼ਾਇਦ ਪ੍ਰਮਾਣੂ ਊਰਜਾ ਪਲਾਂਟ ਵੀ, ਅਤੇ ਨੁਕਸਾਨ ਦਾ ਕੋਈ ਅੰਤ ਨਹੀਂ ਹੋਵੇਗਾ। ਅਤੇ ਪ੍ਰਮਾਣੂ ਪਲਾਂਟਾਂ ਦਾ ਸਾਰਾ ਗੰਦਾ ਪਾਣੀ ਹਰ ਪਾਸੇ, ਦਰਿਆ ਵਿੱਚ, ਸਮੁੰਦਰ ਵਿੱਚ ਹਰ ਥਾਂ ਚਲਾ ਜਾਵੇਗਾ, ਅਤੇ ਹਰ ਚੀਜ਼ ਨੂੰ,ਅਤੇ ਇਸ ਨਾਲ ਸਬੰਧਤ ਹਰ ਵਿਅਕਤੀ ਨੂੰ ਜ਼ਹਿਰੀਲਾ ਕਰ ਦੇਵੇਗਾ।ਕਿਰਪਾ ਕਰਕੇ ਬਸ ਵੀਗਨ ਬਣੋ। ਸਾਨੂੰ ਪੂਰੇ ਗ੍ਰਹਿ ਨੂੰ ਬਚਾਉਣ ਲਈ ਉਸ ਛੋਟੇ ਜਿਹੇ ਪੇਚ ਦੀ ਲੋੜ ਹੈ, ਪੂਰੇ ਪ੍ਰੋਜੈਕਟ ਦਾ ਸਿਰਫ਼ 1%। ਅਤੇ ਜੇ ਤੁਸੀਂ ਉਸ ਤੋਂ ਬਾਅਦ ਵੀ ਵੀਗਨ ਬਣੇ ਰਹੋਗੇ, ਤਾਂ ਇਹ ਸੰਸਾਰ ਈਡਨ ਬਣ ਜਾਵੇਗਾ, ਮੈਂ ਵਾਅਦਾ ਕਰਦੀ ਹਾਂ।ਸਥਿਤੀ ਦੀ ਗੰਭੀਰਤਾ ਅਤੇ ਸਰਲ ਹੱਲ ਦਾ ਵਰਣਨ ਜਾਪਾਨੀ ਲਿਖਤ, ਹਿਤਸੁਕੀ ਸ਼ਿੰਜੀ ਵਿੱਚ ਵੀ ਕੀਤਾ ਗਿਆ ਹੈ। ਜਾਪਾਨੀ ਸ਼ਿੰਟੋ ਅਭਿਆਸੀ ਅਤੇ ਚਿੱਤਰਕਾਰ ਟੇਨਮੇਈ ਓਕਾਮੋਟੋ (ਸ਼ਾਕਾਹਾਰੀ) ਦੁਆਰਾ, ਪ੍ਰਮਾਤਮਾ ਨੇ ਹੇਠ-ਲਿਖੇ ਸੰਦੇਸ਼ ਦਿੱਤੇ।“ਮੈਂ ਭੂਚਾਲਾਂ, ਗਰਜਾਂ ਅਤੇ ਅੱਗ ਦੀਆਂ ਬਾਰਿਸ਼ਾਂ ਨਾਲ ਬਹੁਤ ਤਬਾਹੀ ਮਚਾ ਦਿਆਂਗਾ। ਤੁਹਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਬਚ ਨਹੀਂ ਸਕੋਗੇ।” (9 ਜੁਲਾਈ, 1944)“ਜੇਕਰ ਲੋਕ ਆਪਣੀਆਂ ਆਤਮਾਵਾਂ ਅਤੇ ਸਰੀਰਾਂ ਨੂੰ ਪਾਲਿਸ਼ ਕਰਨ, ਤਾਂ ਉਹ ਵੀ ਆਤਮਾ ਅਤੇ ਸਰੀਰ ਦੀ ਉੱਤਮਤਾ ਦੇ ਅਧਾਰ ਤੇ ਪ੍ਰਮਾਤਮਾ ਦੀ ਸਲਾਹ ਦੇ ਯੋਗ ਬਣ ਸਕਦੇ ਹਨ। ਉਹ ਧਰਤੀ ਦੇ ਹਿਤਸੁਕੂ ਜਾਂ ਸੂਰਜ ਅਤੇ ਚੰਦ (ਕੁਨੀ ਨੋ ਟੋਕੋਟਾਚੀ ਨੋ ਮਿਕੋਟੋ) ਦੇ ਦੇਵਤੇ ਨਾਲ ਵਧਣਗੇ। [...]” (14 ਦਸੰਬਰ, 1946)ਸਾਨੂੰ ਆਪਣੇ ਆਪ ਨੂੰ ਕਿਵੇਂ ਪਾਲਿਸ਼ ਜਾਂ ਸ਼ੁੱਧ ਕਰਨਾ ਚਾਹੀਦਾ ਹੈ? ਹਿਤਸੁਕੀ ਸ਼ਿੰਜੀ ਸਲਾਹ ਦਿੰਦੇ ਹਨ ਕਿ ਅਜਿਹਾ ਕਰਨ ਲਈ, ਸਾਨੂੰ ਜਾਨਵਰਾਂ-ਲੋਕਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਮਾਸ ਖਾਣ ਨੂੰ ਆਦਮਖੋਰੀ ਦੇ ਬਰਾਬਰ ਸਮਝਦੇ ਹੋਏ।ਚਾਰ-ਪੈਰਾਂ ਵਾਲੇ ਜਾਨਵਰ ਨਾ ਖਾਓ, ਨਹੀਂ ਤਾਂ ਤੁਸੀਂ ਆਦਮਖੋਰ ਬਣ ਜਾਓਗੇ। ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਜਾਨਵਰ ਘਾਹ ਅਤੇ ਰੁੱਖਾਂ ਤੋਂ ਪੈਦਾ ਹੁੰਦੇ ਹਨ। ਮੇਰੇ ਮਾਤਹਿਤ ਲਈ ਭੋਜਨ ਅਨਾਜ ਅਤੇ ਸਬਜ਼ੀਆਂ ਹਨ। 6 ਮਈ, 1961ਇੱਕ ਹੋਰ ਪ੍ਰਸਿੱਧ ਜਾਪਾਨੀ ਦਿਵਦ੍ਰਿਸ਼ਟੀ ਅਤੇ ਕਲਾਕਾਰ, ਸੇਸ਼ੀ ਓਨੀਸਾਬੂਰੋ ਡੇਗੁਚੀ (ਸ਼ਾਕਾਹਾਰੀ) ਨੇ ਸਮਾਜਿਕ ਸੁਧਾਰ ਦੀ ਮਹਾਨ ਯੋਜਨਾ ਵਿੱਚ ਵੀਗਨਿਜ਼ਮ ਦੀ ਮਹੱਤਤਾ ਵੱਲ ਇਸ਼ਾਰਾ ਕੀਤਾ।"ਮਾਸ ਖਾਣ ਨੂੰ ਖਤਮ ਕਰਨਾ, ਆਤਮਾ ਨੂੰ ਸ਼ੁੱਧ ਕਰਨਾ ਅਤੇ ਪ੍ਰਮਾਤਮਾ ਨਾਲ ਸੰਪਰਕ ਕਰਨ ਦਾ ਰਸਤਾ ਖੋਲ੍ਹਣਾ ਸਮਾਜਿਕ ਸੁਧਾਰ ਦੀ ਪਹਿਲੀ ਅਤੇ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।"ਇਹ ਭਵਿੱਖਬਾਣੀ ਕਿ ਮਨੁੱਖਤਾ ਸਭ ਤੋਂ ਹਨੇਰੇ ਸਮੇਂ ਤੋਂ ਬਾਅਦ ਇੱਕ ਸਕਾਰਾਤਮਕ ਜੀਵਨ ਸ਼ੈਲੀ ਵੱਲ ਮੁੜੇਗੀ, ਰੋਸੀਕ੍ਰੂਸ਼ੀਅਨ ਆਰਡਰ ਦੇ ਪ੍ਰਕਾਸ਼ਨਾਂ ਵਿੱਚ ਮਿਲ ਸਕਦੀ ਹੈ, ਜਿਨਾਂ ਦੀਆਂ ਮਿਸਰ ਦੇ ਪ੍ਰਾਚੀਨ ਰਹੱਸਮਈ ਸਕੂਲਾਂ ਵਿੱਚ ਡੂੰਘੀਆਂ ਜੜ੍ਹਾਂ ਹਨ।"ਸਾਨੂੰ ਲੱਗਦਾ ਹੈ ਕਿ ਉਹ ਸਮਾਂ ਆਵੇਗਾ ਜਦੋਂ ਮਨੁੱਖਤਾ, ਆਪਣੇ ਸਭ ਤੋਂ ਮਾੜੇ ਪੱਖ ਨੂੰ ਪ੍ਰਗਟ ਕਰਨ ਤੋਂ ਬਾਅਦ, ਆਪਣੇ ਬਿਹਤਰ ਪੱਖ ਨੂੰ ਪ੍ਰਗਟ ਕਰੇਗੀ ਅਤੇ ਇੱਕ ਅਜਿਹੇ ਸੰਸਾਰ ਦੀ ਸਿਰਜਣਾ ਕਰੇਗੀ ਜਿਸ ਵਿੱਚ ਹੁਣ ਖੁਸ਼ੀ ਪ੍ਰਾਪਤ ਕਰਨ ਲਈ ਇੱਕ ਆਦਰਸ਼ ਨਹੀਂ ਰਹੇਗਾ, ਸਗੋਂ ਇੱਕ ਹਕੀਕਤ ਰਹੇਗੀ ਜਿਸਨੂੰ ਜ਼ਿਆਦਾਤਰ ਲੋਕ ਜੀਉਂਦੇ ਹਨ। ਇਸ ਹੌਲੀ ਪਰਿਵਰਤਨ ਦੇ ਨਾਲ ਵੱਡੀਆਂ ਤਬਦੀਲੀਆਂ ਆਉਣਗੀਆਂ ਜੋ ਮਨੁੱਖਤਾ ਦੁਆਰਾ ਪ੍ਰਾਪਤ-ਕੀਤੇ ਗਏ ਵਿਕਾਸ ਦੀ ਡਿਗਰੀ ਨੂੰ ਦਰਸਾਉਣਗੀਆਂ।""ਮਨੁੱਖਾਂ ਨੇ ਆਖ਼ਰਕਾਰ ਸਮਝ ਲਿਆ ਹੈ ਕਿ ਗ੍ਰਹਿ, ਜਿਸ 'ਤੇ ਉਨ੍ਹਾਂ ਨੂੰ ਰਹਿਣ ਦਾ ਸਨਮਾਨ ਮਿਲਿਆ ਹੈ, ਉਨ੍ਹਾਂ ਦੀ ਮਾਂ ਹੈ, ਅਤੇ ਉਹ ਜਾਨਵਰ, ਜਿਨ੍ਹਾਂ ਲਈ ਉਹ ਸਭ ਤੋਂ ਡੂੰਘਾ ਪਿਆਰ ਅਤੇ ਸਤਿਕਾਰ ਰੱਖਦੇ ਹਨ, ਉਨ੍ਹਾਂ ਦੇ ਭਰਾ ਅਤੇ ਭੈਣਾਂ ਹਨ..."ਇਹ ਵਾਕ ਸਾਨੂੰ ਪਵਿੱਤਰ ਬਾਈਬਲ ਦੇ ਹੇਠ-ਲਿਖੇ ਸਦੀਵੀ ਸ਼ਬਦਾਂ ਦੀ ਯਾਦ ਦਿਵਾਉਂਦੇ ਹਨ।"ਉਹ ਦਿਨ ਅੱਗ ਨਾਲ ਅਕਾਸ਼ (ਅਸਮਾਨ) ਦਾ ਨਾਸ਼ ਕਰ ਦੇਵੇਗਾ, ਅਤੇ ਤੱਤ ਗਰਮੀ ਵਿੱਚ ਪਿਘਲ ਜਾਣਗੇ। ਪਰ ਉਨਾਂ ਦੇ ਵਾਅਦੇ ਅਨੁਸਾਰ, ਅਸੀਂ ਇੱਕ ਨਵੇਂ ਸਵਰਗ ਅਤੇ ਇੱਕ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ, ਜਿੱਥੇ ਧਾਰਮਿਕਤਾ ਵੱਸਦੀ ਹੈ।" - ਪਵਿੱਤਰ ਬਾਈਬਲਇੰਝ ਜਾਪਦਾ ਹੈ ਕਿ ਅਸੀਂ ਮਨੁੱਖੀ ਇਤਿਹਾਸ ਦੇ ਇੱਕ ਮੋੜ ਦੇ ਬਿਲਕੁਲ ਸਾਹਮਣੇ ਹਾਂ, ਜਿੱਥੇ ਸਾਡੇ ਕੋਲ ਬ੍ਰਹਿਮੰਡ ਤੋਂ ਸਿਰਫ਼ ਦੋ ਹੀ ਵਿਕਲਪ ਹਨ: ਜਾਂ ਤਾਂ ਨਵੇਂ ਸੰਸਾਰ ਦੇ ਨਾਲ ਵਿਕਸਤ ਹੋਵੋ ਜਾਂ ਪੁਰਾਣੇ ਸੰਸਾਰ ਦੇ ਨਾਲ ਨਾਸ਼ ਹੋ ਜਾਓ। ਨਵੇਂ ਸੰਸਾਰ ਦੇ ਮੈਂਬਰ ਬਣਨ ਲਈ, ਸਾਨੂੰ ਸਿਰਫ਼ ਇੱਕ ਅਸਲੀ ਮਨੁੱਖ ਵਾਂਗ ਕੰਮ ਕਰਨ ਦੀ ਲੋੜ ਹੈ ਜੋ ਸਾਰੇ ਜੀਵਾਂ ਨਾਲ ਪਿਆਰ ਅਤੇ ਦਿਆਲੂ ਹੋਵੇ, ਵੀਗਨ ਹੋਣ ਲਈ! ਤੁਹਾਡੀ ਕੀ ਚੋਣ ਹੈ?