ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪ੍ਰਮਾਤਮਾ ਨੂੰ ਜਾਣਨ ਲਈ, ਸਾਨੂੰ ਪ੍ਰਮਾਤਮਾ ਹੋਣਾ ਚਾਹੀਦਾ ਹੈ, ਗਿਆਰਾਂ ਹਿਸਿਆਂ ਦਾ ਦਸਵਾਂ ਭਾਗ।

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਐਪੀਸੋਡ ਵਿੱਚ ਪਰਮ ਸਤਿਗੁਰੂ ਚਿੰਗ ਹਾਈ ਜੀ ਸਮਝਾਉਂਦੇ ਹਨ ਕਿ ਮੈਡੀਟੇਸ਼ਨ ਗਿਆਨ ਨੂੰ ਮਜ਼ਬੂਤ ਕਰਨ ਲਈ ਅਤੇ ਚੇਤਨਾ ਵਿੱਚ ਹੋਰ ਉੱਚਾ ਅਤੇ ਹੋਰ ਉੱਚਾ ਉੱਠਣ ਲਈ ਹੈ। ਸਤਿਗੁਰੂ ਜੀ ਇਹ ਵੀ ਸਮਝਾਉਂਦੇ ਹਨ ਇਕ ਵੀਗਨ ਜੀਵਨ ਸ਼ੈਲੀ ਬਣਾਈ ਰੱਖਣ ਦੀ ਮਹੱਤਤਾ, ਜੋ ਕਿ ਪ੍ਰਮਾਤਮਾ ਦਾ ਮਨੁੱਖਾਂ ਲਈ ਇਰਾਦਾ ਸੀ।

("ਗਿਆਨ ਪ੍ਰਾਪਤੀ ਤੋਂ ਬਾਅਦ ਹਉਮੈ ਦਾ ਕੀ ਹੁੰਦਾ ਹੈ? ਅਤੇ ਮੈਡੀਟੇਸ਼ਨ ਅਤੇ ਗਿਆਨ ਵਿਚਕਾਰ ਕੀ ਸਬੰਧ ਹੈ?") (“ਗਿਆਨ ਤੋਂ ਬਾਅਦ ਹਉਮੈ ਦਾ ਕੀ ਹੁੰਦਾ ਹੈ, ਅਤੇ ਮੈਡੀਟੇਸ਼ਨ ਅਤੇ ਗਿਆਨ ਵਿਚਕਾਰ ਕੀ ਸਬੰਧ ਹੈ?”) ਗਿਆਨ ਦੇ ਉੱਚੇ ਅਤੇ ਹੋਰ ਉੱਚੇ ਪੱਧਰ ਦੇ ਨਾਲ ਹਉਮੈ ਘੱਟ ਅਤੇ ਘੱਟ ਹੁੰਦੀ ਜਾਵੇਗੀ। ਅਤੇ ਮੈਡੀਟੇਸ਼ਨ ਗਿਆਨ ਨੂੰ ਮਜ਼ਬੂਤ ਕਰਨ ਲਈਂ ਹੈ, ਅਤੇ ਚੇਤਨਾ ਵਿੱਚ ਉੱਚਾ ਅਤੇ ਹੋਰ ਉੱਚਾ ਉੱਠਣਾ ਹੈ।

("ਮੈਡੀਟੇਸ਼ਨ ਵਿਧੀ ਵਿੱਚ ਕੀ ਸ਼ਾਮਲ ਹੈ? ਵੀਗਨ ਹੋਣਾ ਕਿਉਂ ਜ਼ਰੂਰੀ ਹੈ? ਕੀ ਪ੍ਰਮਾਤਮਾ ਨੇ ਸਾਨੂੰ (ਜਾਨਵਰ-ਲੋਕਾਂ) ਦੇ ਮਾਸ ਨੂੰ ਹਜ਼ਮ ਕਰਨ ਅਤੇ ਸ਼ਿਕਾਰ ਕਰਨ ਲਈ ਦੰਦ ਅਤੇ ਅੰਗ ਨਹੀਂ ਦਿੱਤੇ? ਸਾਨੂੰ ਸਿਰਫ਼ ਉਸ ਹਰ ਚੀਜ਼ ਲਈ ਧੰਨਵਾਦ ਕਰਨ ਦੀ ਲੋੜ ਹੈ ਜੋ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਤਾਂ ਜੋ ਅਸੀਂ ਕਿਸੇ ਵੀ ਸਥਿਤੀ ਵਿੱਚ ਬਚ ਸਕੀਏ।") (“ਮੈਡੀਟੇਸ਼ਨ ਦੀ ਵਿਧੀ ਵਿੱਚ ਕੀ (ਸ਼ਾਮਲ ਹੈ)? ਅਤੇ ਵੀਗਨ ਹੋਣਾ ਕਿਉਂ ਜ਼ਰੂਰੀ ਹੈ? ਪ੍ਰਮਾਤਮਾ ਨੇ ਸਾਨੂੰ (ਜਾਨਵਰ-ਲੋਕਾਂ) ਦੇ ਮਾਸ ਨੂੰ ਹਜ਼ਮ ਕਰਨ ਲਈ ਦੰਦ ਅਤੇ ਹੋਰ ਅੰਗ ਦਿੱਤੇ ਹਨ ਅਤੇ ਸਾਨੂੰ ਸ਼ਿਕਾਰ ਕਰਨ ਦੀ ਸੰਭਾਵਨਾ ਦਿੱਤੀ ਹੈ, ਇਸ ਲਈ ਸਾਨੂੰ ਪ੍ਰਮਾਤਮਾ ਨੂੰ ਹਰ ਸਥਿਤੀ ਵਿੱਚ ਬਚਣ ਲਈ ਜੋ ਕੁਝ ਉਨਾਂ ਨੇ ਸਾਨੂੰ ਦਿੱਤਾ ਹੈ ਉਸ ਲਈ "ਧੰਨਵਾਦ" ਕਹਿਣਾ ਪਵੇਗਾ।”) ਕਿਸ ਸਥਿਤੀ ਵਿੱਚ? (ਹਰ ਹਾਲਤ ਵਿੱਚ।) ਉਹ। ਹਾਂਜੀ।

ਪ੍ਰਮਾਤਮਾ ਨੇ ਸਾਨੂੰ ਪਹਿਲਾਂ ਹੀ ਸਭ ਕੁਝ ਦੇ ਦਿੱਤਾ ਹੈ। ਅਤੇ ਉਨਾਂ ਨੇ ਕਿਹਾ ਕਿ ਉਨਾਂ ਨੇ ਜਾਨਵਰ(-ਲੋਕ) ਸਾਡੇ ਨਾਲ ਦੋਸਤੀ ਕਰਨ ਲਈ ਬਣਾਏ ਹਨ, ਅਤੇ ਅਸੀਂ ਉਨ੍ਹਾਂ ਉੱਤੇ ਰਾਜ ਕਰ ਸਕਦੇ ਹਾਂ। ਉਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਖਾ ਸਕਦੇ ਹਾਂ। ਤੁਸੀਂ ਨਵੇਂ ਨੇਮ (ਨਿਊ ਟੈਸਟਾਮੇਂਟ) ਨੂੰ ਦੁਬਾਰਾ ਪੜੋ, ਪਹਿਲਾ ਪੰਨਾ।

ਪ੍ਰਮਾਤਮਾ ਨੇ ਕਿਹਾ, "ਮੈਂ ਬਾਗ਼ ਵਿੱਚ ਹਰ ਤਰ੍ਹਾਂ ਦੇ ਫਲ, ਖੇਤ ਵਿਚ ਹਰ ਤਰ੍ਹਾਂ ਦੀਆਂ ਸਬਜ਼ੀਆਂ ਪੈਦਾ ਕੀਤੀਆਂ ਹਨ, ਜੋ ਅੱਖਾਂ ਨੂੰ ਸੁਹਾਵਣੀਆਂ ਹਨ ਅਤੇ ਤਾਲੂ ਨੂੰ ਸੁਆਦੀ ਹਨ; ਇਹ ਤੁਹਾਡਾ ਭੋਜਨ ਹੋਵੇਗਾ।"

ਪ੍ਰਮਾਤਮਾ ਨੇ ਇਹ ਵੀ ਕਿਹਾ ਕਿ ਉਨਾਂ ਨੇ ਹਰ ਤਰ੍ਹਾਂ ਦੇ ਜੀਵ ਬਣਾਏ ਹਨ, ਅਤੇ ਹਰ ਤਰ੍ਹਾਂ ਦੇ ਜੀਵ ਲਈ ਹਰ ਤਰ੍ਹਾਂ ਦਾ ਭੋਜਨ ਵੀ ਬਣਾਇਆ ਹੈ।

ਬਾਈਬਲ ਇਹ ਵੀ ਕਹਿੰਦੀ ਹੈ, "ਤੁਸੀਂ ਸ਼ਰਾਬ-ਪੀਣ ਵਾਲਿਆਂ ਅਤੇ (ਜਾਨਵਰ-ਲੋਕਾਂ) ਦਾ ਮਾਸ-ਖਾਣ ਵਾਲਿਆਂ ਦੀ ਸੰਗਤ ਨਾ ਕਰੋ।"

ਬਾਈਬਲ ਇਹ ਵੀ ਕਹਿੰਦੀ ਹੈ, "ਉਹ ਭੋਜਨ ਨਾ ਖਾਓ ਜੋ ਤੁਹਾਡੇ ਭਰਾਵਾਂ ਨੂੰ ਠੋਕਰ ਖਾਣ ਅਤੇ ਡਿੱਗਣ ਦੇਵੇ।"

ਬਾਈਬਲ ਇਹ ਵੀ ਕਹਿੰਦੀ ਹੈ ਕਿ ਉਸ ਸਮੇਂ ਪ੍ਰਮਾਤਮਾ ਲੋਕਾਂ ਨਾਲ ਗੁੱਸੇ ਸੀ, ਅਤੇ ਉਨਾਂ ਨੇ ਕਿਹਾ, "ਤੁਹਾਨੂੰ ਕਿਸਨੇ ਕਿਹਾ ਕਿ ਇਨ੍ਹਾਂ ਸਾਰੇ ਬਲਦ(-ਲੋਕਾਂ) ਅਤੇ ਭੇਡ(-ਲੋਕਾਂ) ਨੂੰ ਮਾਰਣ ਲਈ ਮੈਨੂੰ ਭੇਟਾਵਾਂ ਚੜ੍ਹਾਉਂਣ ਲਈ? ਤੁਹਾਡੇ ਹੱਥ ਖੂਨ ਨਾਲ ਭਰੇ ਹੋਏ ਹਨ। ਆਪਣੇ ਆਪ ਨੂੰ ਧੋਵੋ ਅਤੇ ਆਪਣੇ ਪਾਪਾਂ ਤੋਂ ਤੋਬਾ ਕਰੋ, ਤਾਂ ਜੋ ਮੈਂ ਤੁਹਾਨੂੰ ਮਾਫ਼ ਕਰ ਦਿਆਂ। ਨਹੀਂ ਤਾਂ, ਜਦੋਂ ਤੁਸੀਂ ਪ੍ਰਾਰਥਨਾ ਕਰੋਂਗੇ ਤਾਂ ਮੈਂ ਆਪਣਾ ਸਿਰ ਮੋੜ ਲਵਾਂਗਾ, ਕਿਉਂਕਿ ਤੁਹਾਡਾ ਹੱਥ ਬੇਕਸੂਰਾਂ ਦੇ ਖੂਨ ਨਾਲ ਭਰਿਆ ਹੋਇਆ ਹੈ।"

ਬਾਈਬਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹਿੰਦੀ ਹੈ, ਪਰ ਤੁਸੀਂ ਬਿਹਤਰ ਜਾਣਦੇ ਹੋ, ਇਸ ਲਈ ਮੈਂ ਇੱਥੇ ਹੀ ਰੁਕਦੀ ਹਾਂ।

("ਕਿਉਂ, ਦੀਖਿਆ ਤੋਂ ਬਾਅਦ, ਕੀ ਹੁਣ ਸਾਹ ਲੈਣ ਦੇ ਆਧਾਰ 'ਤੇ ਮੈਡੀਟੇਸ਼ਨ ਦਾ ਅਭਿਆਸ ਕਰਨਾ ਸੰਭਵ ਨਹੀਂ ਹੈ?") (“ਕਿਉਂ, ਦੀਖਿਆ ਤੋਂ ਬਾਅਦ, ਕੀ ਹੁਣ ਸਾਹ ਲੈਣ ਦੇ ਆਧਾਰ 'ਤੇ ਮੈਡੀਟੇਸ਼ਨ ਦਾ ਅਭਿਆਸ ਕਰਨਾ ਸੰਭਵ ਨਹੀਂ ਹੈ?”) ਕਿਉਂਕਿ ਇਹ - ਸਾਹ ਲੈਣਾ - ਖੁਦ ਪ੍ਰਮਾਤਮਾ ਨਹੀਂ ਹੈ। ਇਹ ਸਰੀਰ ਦੇ ਕੰਮਕਾਜ ਲਈ ਪ੍ਰਮਾਤਮਾ ਦੇ ਤੋਹਫ਼ੇ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਪਰ ਜੇ ਤੁਸੀਂ ਪ੍ਰਮਾਤਮਾ ਨੂੰ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕਿਸੇ ਵੀ ਭੌਤਿਕ ਸਾਧਨ 'ਤੇ ਨਿਰਭਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰਮਾਤਮਾ ਪ੍ਰਮਾਤਮਾ ਹੈ। ਬਸ ਚੁੱਪ ਰਹੋ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਅਤੇ ਫਿਰ ਉਹ ਪ੍ਰਗਟ ਹੋਵੇਗਾ। ਪ੍ਰਮਾਤਮਾ ਹਰ ਸਮੇਂ ਮੌਜੂਦ ਹੋਣਾ ਚਾਹੀਦਾ ਹੈ, ਭਾਵੇਂ ਤੁਸੀਂ ਸਾਹ ਲੈ ਰਹੇ ਹੋਵੋਂ ਜਾਂ ਨਹੀਂ। ਇਸ ਲਈ ਅਸੀਂ ਪ੍ਰਮਾਤਮਾ ਨੂੰ ਲੱਭਣ ਲਈ ਥੋੜ੍ਹੇ ਸਮੇਂ ਦੀਆਂ ਚੀਜ਼ਾਂ 'ਤੇ ਭਰੋਸਾ ਨਹੀਂ ਕਰ ਸਕਦੇ। ਠੀਕ ਹੈ।

("ਪੌਂਦਿਆਂ ਦਾ ਰਾਜ ਚੇਤਨਾ ਦੇ ਕਿਸ ਪੱਧਰ 'ਤੇ ਮੌਜੂਦ ਹੈ? ਮੈਂ ਇਸ ਧਾਰਨਾ ਤੋਂ ਸ਼ੁਰੂਆਤ ਕਰਦੀ ਹਾਂ ਕਿ ਮੈਂ ਕੁਦਰਤ ਦਾ ਹਿੱਸਾ ਹਾਂ, ਜਿਵੇਂ ਇੱਕ ਪੌਦਾ ਹੁੰਦਾ ਹੈ। ਕੀ ਮੇਰੇ ਕੋਲ ਆਪਣੇ ਆਪ ਨੂੰ ਪ੍ਰਮਾਤਮਾ ਅੱਗੇ ਪੇਸ਼ ਕਰਨ ਦਾ ਕੋਈ ਭੌਤਿਕ ਤਰੀਕਾ ਹੈ?") (“ਬਨਸਪਤੀ ਰਾਜ, ਇਹ ਰਾਜ ਕਿਸ ਪੱਧਰ 'ਤੇ ਹੈ? ਚੇਤਨਾ ਦਾ ਕਿਹੜਾ ਪੱਧਰ?”) ਉਹਨਾਂ ਕੋਲ ਬਹੁਤ... ਕੀ ਇਹ ਖਤਮ ਹੋ ਗਿਆ? (ਨਹੀਂ। ਇਹ ਵਿਅਕਤੀ ਇਸ ਵਿਚਾਰ ਤੋਂ ਸ਼ੁਰੂ ਕਰਦਾ ਹੈ ਕਿ ਉਹ ਕੁਦਰਤ ਦਾ ਹਿੱਸਾ ਹੈ, ਇੱਕ ਪੌਦੇ ਵਾਂਗ।) ਉਹ ਖੁਦ ਇੱਕ ਪੌਦਾ ਹੈ? (ਨਹੀਂ, ਉਹ ਕੁਦਰਤ ਦਾ ਹਿੱਸਾ ਹੈ।) ਇਸਦਾ ਵੀ ਇੱਕ ਹਿੱਸਾ, ਹਾਂਜੀ।

(ਅਤੇ ਉਹ ਇਹ ਵੀ ਜਾਣਨਾ ਚਾਹੁੰਦਾ ਹੈ ਕਿ ਕੀ ਪ੍ਰਮਾਤਮਾ ਅੱਗੇ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਈ ਸਰੀਰਕ ਸਥਿਤੀ ਹੈ?) ਸਰੀਰਕ ਸਥਿਤੀ? (ਸਰੀਰਕ।) ਨਹੀਂ। ਨਹੀਂ। ਨਹੀਂ। ਕੋਈ ਲੋੜ ਨਹੀਂ।

ਅਸੀਂ ਅਤੇ ਪ੍ਰਮਾਤਮਾ ਦੋਵੇਂ ਭੌਤਿਕ ਨਹੀਂ ਹਾਂ। ਇਸ ਲਈ ਗੋਡੇ ਟੇਕਣ ਦੀ, ਇੱਕ ਲੱਤ ਜਾਂ ਇੱਕ ਹੱਥ 'ਤੇ ਖੜ੍ਹੇ ਹੋਣ ਦੀ, ਜਾਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ। ਬਸ ਆਮ ਬਣੋ। ਮੈਂ ਤੁਹਾਨੂੰ ਦਿਖਾਵਾਂਗੀ। ਪਰ ਜ਼ਿਆਦਾਤਰ ਲੋਕ, ਜਦੋਂ ਉਹ ਮੈਡੀਟੇਸ਼ਨ ਕਰਦੇ ਹਨ, ਤਾਂ ਉਹ ਚੌਂਕੜੀ ਮਾਰ ਕੇ ਬੈਠਣਾ ਪਸੰਦ ਕਰਦੇ ਹਨ, ਕਿਉਂਕਿ, ਇਸ ਤਰ੍ਹਾਂ, ਇਹ ਵਧੇਰੇ ਸੰਤੁਲਿਤ ਹੁੰਦਾ ਹੈ। ਉਹ ਇੰਨੀ ਜਲਦੀ ਨਹੀਂ ਸੌਂਦੇ। ਅਤੇ ਉਹ ਫਰਸ਼ 'ਤੇ ਬੈਠਣਾ ਪਸੰਦ ਕਰਦੇ ਹਨ; ਜੇ ਉਹ ਡਿੱਗਦੇ ਹਨ, ਤਾਂ ਉਹ ਬਹੁਤ ਦੂਰ ਨਹੀਂ ਡਿੱਗਦੇ। ਪਰ ਇਹ ਸਿਰਫ਼ ਸੁਝਾਅ ਹਨ, ਜਿਵੇਂ ਕਿ ਕਿਵੇਂ ਕਰਨਾ ਹੈ, ਪਰ ਇਹ ਅਸਲੀ ਮੈਡੀਟੇਸ਼ਨ ਨਹੀਂ ਹੈ। ਅਸਲੀ ਮੈਡੀਟੇਸ਼ਨ ਉਦੋਂ ਆਉਂਦਾ ਹੈ ਜਦੋਂ ਤੁਸੀਂ ਸੌਂਦੇ ਹੋ, ਜਦੋਂ ਤੁਸੀਂ ਖੜ੍ਹੇ ਹੁੰਦੇ ਹੋ, ਜਦੋਂ ਤੁਸੀਂ ਖਾਂਦੇ ਹੋ, ਜਦੋਂ ਤੁਸੀਂ ਆਪਣੇ ਭਾਂਡੇ ਧੋਂਦੇ ਹੋ - ਕਿਤੇ ਵੀ। ਦਰਅਸਲ, ਕੁਝ ਸਮੇਂ ਬਾਅਦ, ਇਹ ਇਸ ਤਰ੍ਹਾਂ ਹੁੰਦਾ ਹੈ। ਇਹ ਕੁਦਰਤੀ ਹੈ। ਤੁਸੀਂ 24 ਘੰਟੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਰਹੋਗੇ। ਤੁਸੀਂ ਗੱਡੀ ਚਲਾਉਂਦੇ ਸਮੇਂ ਵੀ ਪ੍ਰਮਾਤਮਾ ਨੂੰ ਦੇਖ ਸਕਦੇ ਹੋ। ਹਾਂਜੀ।

ਸਬਜ਼ੀ ਕਿਸ ਕਿਸਮ ਦੇ ਪਧਰ ਤੇ ਹੈ? (ਪਹਿਲਾ ਸਵਾਲ। ਹਾਂਜੀ।) ਹਾਂਜੀ। ਸਬਜ਼ੀਆਂ ਵਿੱਚ ਵੀ ਥੋੜ੍ਹੀ ਜਿਹੀ ਚੇਤਨਾ ਹੁੰਦੀ ਹੈ, ਪਰ ਇਹ ਕਾਫ਼ੀ ਨਿਰਪੱਖ ਹੁੰਦੀ ਹੈ। ਉਹ ਜਾਨਵਰਾਂ(-ਲੋਕਾਂ) ਵਾਂਗ ਇੰਨੇ ਭਾਰੀ ਅਤੇ ਡਰ ਨਾਲ ਭਰੇ ਨਹੀਂ ਹਨ। ਦਰਅਸਲ, ਕਈ ਵਾਰ ਕੁਝ ਮੈਡੀਟੇਸ਼ਨ ਕਰਨ ਤੋਂ ਬਾਅਦ, ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਪੌਦੇ ਕੀ ਚਾਹੁੰਦੇ ਹਨ। ਉਹ ਇਥੋਂ ਤਕ ਤੁਹਾਨੂੰ ਖਾਣ ਲਈ ਵੀ ਸੱਦਾ ਦਿੰਦੇ ਹਨ। ਪਰ, ਕੁਦਰਤ ਤੋਂ ਕੁਝ ਵੀ ਲੈਣ ਤੋਂ ਪਹਿਲਾਂ, ਅਸੀਂ ਪ੍ਰਮਾਤਮਾ ਤੋਂ ਆਗਿਆ ਮੰਗਦੇ ਹਾਂ ਅਤੇ ਧੰਨਵਾਦ ਕਰਦੇ ਹਾਂ।

ਸਬਜ਼ੀਆਂ, ਅਸੀਂ ਖਾ ਸਕਦੇ ਹਾਂ ਕਿਉਂਕਿ, ਮੰਨ ਲਓ ਤੁਸੀਂ ਇੱਥੇ ਇੱਕ ਫੁੱਲ ਦਾ ਇੱਕ ਟੁਕੜਾ ਕੱਟਦੇ ਹੋ, ਇਹ ਕੱਲ੍ਹ ਜਾਂ ਅਗਲੇ ਹਫ਼ਤੇ ਤਿੰਨ ਹੋਰ ਉੱਗਾਉਂਦਾ ਹੈ। ਅਤੇ ਤੁਸੀਂ ਇੱਕ ਆਲੂ ਦਾ ਇੱਕ ਟੁਕੜਾ ਕੱਟਦੇ ਹੋ, ਅਤੇ ਤੁਸੀਂ ਦੂਜੇ ਅੱਧ ਨੂੰ ਛੱਡ ਦਿੰਦੇ ਹੋ ਅਤੇ ਇਸਨੂੰ ਲਗਾਉਂਦੇ ਹੋ, ਇਹ ਦੁਬਾਰਾ ਉੱਗੇਗਾ। ਇੱਕ ਸਬਜ਼ੀ ਆਪਣੀ ਜ਼ਿੰਦਗੀ ਜਾਰੀ ਰੱਖਦੀ ਹੈ।

ਜੇਕਰ ਤੁਸੀਂ ਇੱਕ ਸੂਰ(-ਵਿਅਕਤੀ) ਦਾ ਸਿਰ ਕੱਟ ਦਿੰਦੇ ਹੋ, ਤਾਂ ਇਹ ਦੋ ਹੋਰ ਨਹੀਂ ਉੱਗਾਏਗਾ। (ਮਾਫ਼ ਕਰਨਾ, ਕੀ ਤੁਸੀਂ ਇਸਨੂੰ ਦੁਹਰਾ ਸਕਦੇ ਹੋ ਕਿਉਂਕਿ...) ਜੇ ਤੁਸੀਂ ਇੱਕ ਸੂਰ(-ਵਿਅਕਤੀ) ਦਾ ਸਿਰ ਕੱਟ ਦਿੰਦੇ ਹੋ, ਤਾਂ ਇਹ ਹੋਰ ਦੋ ਸਿਰ ਨਹੀਂ ਉਗਾਏਗਾ।

("ਤੁਸੀਂ ਭੂਤਾਂ ਨਾਲ ਕਿਵੇਂ ਲੜਦੇ ਹੋ? ਅਤੇ ‘ਭੂਤਾਂ’ ਦੁਆਰਾ, ਮੇਰਾ ਮਤਲਬ ਹੈ ਸਾਡੇ ਮਨਾਂ ਵਿੱਚ ਹਨੇਰੇ ਵਿਚਾਰ - ਉਹਨਾਂ ਲੋਕਾਂ ਦੁਆਰਾ ਬਣਾਏ ਗਏ ਵਿਚਾਰ ਜਿਨ੍ਹਾਂ ਕੋਲ ਸਪਸ਼ਟਤਾ ਦੀ ਘਾਟ ਹੈ ਜੋ ਸੰਪਰਕ ਦੇ ਪਹਿਲੇ ਪਲ ਤੋਂ ਹੀ ਗਿਆਨ ਦੀ ਸ਼ੁਰੂਆਤ ਦੇ ਨਾਲ ਆਉਂਦੀ ਹੈ।”) (‘ਅਸੀਂ ਭੂਤਾਂ ਨਾਲ ਕਿਵੇਂ ਲੜਦੇ ਹਾਂ? ਅਤੇ ‘ਭੂਤ’ ਸ਼ਬਦ ਦੁਆਰਾ, ਮੇਰਾ ਮਤਲਬ ਹੈ ਉਹ ਹਨੇਰੇ ਵਿਚਾਰ ਜੋ ਸਾਡੇ ਮਨਾਂ ਵਿੱਚ ਹਨ, ਅਤੇ ਉਹ ਵਿਚਾਰ ਉਨਾਂ ਲੋਕਾਂ ਦੁਆਰਾ ਬਣਾਏ ਗਏ ਹਨ ਜਿਨ੍ਹਾਂ ਕੋਲ ਸੰਪਰਕ ਦੇ ਪਹਿਲੇ ਪਲ ਤੋਂ ਹੀ - ਦੀਖਿਆ - ਗਿਆਨ ਪ੍ਰਾਪਤੀ ਦੀ - ਸਪਸ਼ਟਤਾ ਨਹੀਂ ਹੈ।")

ਬੇਸ਼ੱਕ, ਗਿਆਨ ਪ੍ਰਾਪਤੀ ਤੋਂ ਬਾਅਦ, ਜਾਂ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਗਿਆਨਵਾਨ ਹੋ, ਜਾਂ ਭਾਵੇਂ ਤੁਸੀਂ ਸੋਚਦੇ ਹੋ ਕਿ ਤੁਸੀਂ ਗਿਆਨਵਾਨ ਨਹੀਂ ਹੋ, ਨਾ ਹੀ ਤੁਸੀਂ ਸੱਚਮੁੱਚ ਗਿਆਨਵਾਨ (ਹੋ), ਤਾਂ ਇਹ ਬਿਹਤਰ ਹੈ ਕਿ ਤੁਸੀਂ ਉਸ ਸੰਗਤ ਤੋਂ ਜਾਣੂ ਹੋਵੋ ਜੋ ਤੁਸੀਂ ਰੱਖਦੇ ਹੋ, ਤਾਂ ਜੋ ਤੁਹਾਡੇ 'ਤੇ ਬੁਰਾ ਪ੍ਰਭਾਵ ਨਾ ਪਵੇ। ਅਤੇ ਲੋਕ, ਦੀਖਿਆ ਦੇ ਸਮੇਂ - ਸਾਡੇ ਲੋਕ - ਅਸੀਂ ਉਨ੍ਹਾਂ ਨੂੰ ਇਹ ਵੀ ਸਿਖਾਉਂਦੇ ਹਾਂ ਕਿ ਆਪਣੀ ਰੱਖਿਆ ਕਿਵੇਂ ਕਰਨੀ ਹੈ। ਇਸੇ ਲਈ ਇਸ ਵਿੱਚ ਕੁਝ ਸਮਾਂ ਲੱਗਦਾ ਹੈ; ਨਹੀਂ ਤਾਂ, ਗਿਆਨ ਪ੍ਰਾਪਤੀ - ਪ੍ਰਮਾਤਮਾ ਨੂੰ ਵੇਖਣਾ - ਬਹੁਤ ਤੇਜ਼. ਜ਼ਲਦੀ ਹੈ, ਸਕਿੰਟਾਂ ਵਿੱਚ।

ਅਤੇ ਦੀਖਿਆ ਤੋਂ ਬਾਅਦ, ਅਸੀਂ ਤੁਹਾਨੂੰ ਕੁਝ ਜਾਣਕਾਰੀ ਭੇਜਣਾ ਜਾਰੀ ਰੱਖਦੇ ਹਾਂ ਜਦੋਂ ਤੱਕ ਤੁਸੀਂ ਖੁਦ ਪੂਰੀ ਤਰ੍ਹਾਂ ਜਾਗ ਨਹੀਂ ਜਾਂਦੇ। ਅਤੇ ਜੇਕਰ ਤੁਹਾਡੇ ਕੋਲ ਅਜੇ ਵੀ ਕੁਝ ਸਵਾਲ ਹਨ ਅਤੇ ਤੁਹਾਨੂੰ ਜਵਾਬ ਚਾਹੀਦੇ ਹਨ, ਤਾਂ ਤੁਸੀਂ ਮੈਨੂੰ ਲੱਭ ਸਕਦੇ ਹੋ, ਮੈਨੂੰ ਲਿਖ ਸਕਦੇ ਹੋ, ਜਾਂ ਜਦੋਂ ਅਸੀਂ ਸਵਾਲਾਂ ਅਤੇ ਜਵਾਬਾਂ ਲਈ ਕੁਝ ਇਕੱਠਾਂ ਦਾ ਆਯੋਜਨ ਕਰਦੇ ਹਾਂ ਤੁਸੀਂ ਮੈਨੂੰ ਮਿਲਣ ਆ ਸਕਦੇ ਹੋ, ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ । ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਅਤੇ ਤੁਹਾਡੀ ਮਦਦ ਕਰਨ ਲਈ ਹਰ ਵਾਰ ਦੁਨੀਆ ਭਰ ਵਿੱਚ ਆਪਣੇ ਪ੍ਰਤੀਨਿਧੀਆਂ ਨੂੰ ਭੇਜਦੀ ਹਾਂ। ਇਹ ਸਭ ਮੁਫ਼ਤ ਹਨ। ਤੁਹਾਨੂੰ ਕਦੇ ਵੀ ਕੁਝ ਵੀ ਨਹੀਂ ਅਦਾ ਕਰਨਾ ਪਵੇਗਾ। ਕਿਉਂਕਿ ਮੈਂ ਇਨ੍ਹਾਂ ਸਾਰੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਪੈਸੇ ਕਮਾਉਂਦੀ ਹਾਂ। ਅਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਹੀਂ ਕਰਾਂਗੇ। ਅਸੀਂ ਤੁਹਾਨੂੰ ਖਾਣੇ, ਰਹਿਣ-ਸਹਿਣ ਜਾਂ ਕਿਸੇ ਵੀ ਚੀਜ਼ ਲਈ ਪਰੇਸ਼ਾਨ ਵੀ ਨਹੀਂ ਕਰਦੇ। ਅਸੀਂ ਆਪਣੇ ਆਪ ਭੁਗਤਾਨ ਕਰਦੇ ਹਾਂ, ਤਾਂ ਜੋ ਤੁਸੀਂ ਆਪਣੇ ਆਪ ਬਣਨਾ ਸਿੱਖਣ ਲਈ ਆਰਾਮਦਾਇਕ ਅਤੇ ਸਹਿਜ ਮਹਿਸੂਸ ਕਰੋ।

ਭੈਣ ਜੀ, ਹੋਰ ਕੋਈ ਸਵਾਲ ਨਹੀਂ ਹਨ? (ਹਾਂਜੀ, ਕੁਝ ਕੁ ਹਨ, ਪਰ ਸਾਡੇ ਕੋਲ ਸਮੇਂ ਦੀ ਘਾਟ ਹੈ।) ਓਹ, ਸਾਡੇ ਤੇ ਸਮੇਂ ਦੀ ਬਹੁਤ ਥੁੜ ਹੈ। ਚੰਗਾ। ਠੀਕ ਹੈ। (ਅਸੀਂ ਸਤਿਗੁਰੂ ਜੀ ਦਾ ਉਨਾਂ ਦੇ ਸਮੇਂ, ਉਨਾਂ ਦੇ ਪਿਆਰ ਅਤੇ ਉਨਾਂ ਦੇ ਗਿਆਨ ਲਈ ਧੰਨਵਾਦ ਕਰਦੇ ਹਾਂ।) ਧੰਨਵਾਦ। ਮੈਂ ਇਹ ਸਮਝ ਗਈ। (ਅਸੀਂ ਤੁਹਾਡੇ ਸਮੇਂ ਲਈਂ, ਤੁਹਾਡੇ ਪਿਆਰ ਲਈਂ, ਤੁਹਾਡੇ ਗਿਆਨ ਲਈ ਧੰਨਵਾਦ ਕਰਦੇ ਹਾਂ।) ਆਹ, ਕੋਈ ਸਮਸਿਆ ਨਹੀਂ। ਠੀਕ ਹੈ। ਮੈਂ ਤੁਹਾਨੂੰ ਥੋੜ੍ਹੀ ਦੇਰ ਵਿੱਚ ਮਿਲਾਂਗੀ। ਫਿਰ ਤੁਸੀਂ ਸਿੱਖੋਗੇ ਕਿ ਪ੍ਰਮਾਤਮਾ ਨੂੰ ਦੁਬਾਰਾ ਕਿਵੇਂ ਵੇਖਣਾ ਹੈ। ਤਾਂ ਸਵਾਗਤ ਹੈ।

Photo Caption: "ਵਾਹ, ਸੁੰਦਰਤਾ ਨਾਲ ਬਹੁਤ ਹੀ ਜੰਗਲੀ!”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-08-29
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-29
1 ਦੇਖੇ ਗਏ
ਧਿਆਨਯੋਗ ਖਬਰਾਂ
2026-08-29
2281 ਦੇਖੇ ਗਏ
ਧਿਆਨਯੋਗ ਖਬਰਾਂ
2026-08-28
728 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-28
674 ਦੇਖੇ ਗਏ
ਧਿਆਨਯੋਗ ਖਬਰਾਂ
2026-08-27
1071 ਦੇਖੇ ਗਏ
34:28
ਧਿਆਨਯੋਗ ਖਬਰਾਂ
2026-08-27
205 ਦੇਖੇ ਗਏ
ਵੈਜ਼ੀ ਸਰੇਸ਼ਠ ਵਰਗ
2026-08-27
194 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ